IND vs ENG ਮੈਚ 'ਚ ਕੌਣ ਹੋਵੇਗਾ ਐੱਕਸ ਫੈਕਟਰ? ਸਾਬਕਾ ਕ੍ਰਿਕਟਰ ਨੇ ਲਿਆ ਸਟਾਰ ਭਾਰਤੀ ਗੇਂਦਬਾਜ਼ ਦਾ ਨਾਂ

Thursday, Mar 05, 2026 - 12:07 PM (IST)

IND vs ENG ਮੈਚ 'ਚ ਕੌਣ ਹੋਵੇਗਾ ਐੱਕਸ ਫੈਕਟਰ? ਸਾਬਕਾ ਕ੍ਰਿਕਟਰ ਨੇ ਲਿਆ ਸਟਾਰ ਭਾਰਤੀ ਗੇਂਦਬਾਜ਼ ਦਾ ਨਾਂ

ਮੁੰਬਈ : ਟੀ-20 ਵਿਸ਼ਵ ਕੱਪ 2026 ਦੇ ਦੂਜੇ ਸੈਮੀਫਾਈਨਲ ਵਿੱਚ ਭਾਰਤੀ ਟੀਮ ਵੀਰਵਾਰ, 5 ਮਾਰਚ ਨੂੰ ਮੁੰਬਈ ਦੇ ਇਤਿਹਾਸਕ ਵਾਨਖੇੜੇ ਸਟੇਡੀਅਮ ਵਿੱਚ ਇੰਗਲੈਂਡ ਦਾ ਸਾਹਮਣਾ ਕਰੇਗੀ। ਇਸ ਹਾਈ-ਵੋਲਟੇਜ ਮੁਕਾਬਲੇ ਤੋਂ ਪਹਿਲਾਂ ਸਾਬਕਾ ਭਾਰਤੀ ਕ੍ਰਿਕਟਰ ਮੁਹੰਮਦ ਕੈਫ਼ ਨੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਭਾਰਤ ਲਈ ਸਭ ਤੋਂ ਵੱਡਾ 'ਐਕਸ-ਫੈਕਟਰ' ਦੱਸਿਆ ਹੈ।

ਬੁਮਰਾਹ ਦੇ ਚਾਰ ਓਵਰ ਹੋਣਗੇ ਨਿਰਣਾਇਕ 
ਮੁਹੰਮਦ ਕੈਫ਼ ਦਾ ਮੰਨਣਾ ਹੈ ਕਿ ਇੰਗਲੈਂਡ ਵਿਰੁੱਧ ਬੁਮਰਾਹ ਦੀ ਭੂਮਿਕਾ ਫੈਸਲਾਕੁੰਨ ਹੋਵੇਗੀ। ਅੰਕੜੇ ਵੀ ਬੁਮਰਾਹ ਦੀ ਕਾਬਲੀਅਤ ਦੀ ਗਵਾਹੀ ਭਰਦੇ ਹਨ। ਉਨ੍ਹਾਂ ਨੇ ਇੰਗਲੈਂਡ ਵਿਰੁੱਧ ਹੁਣ ਤੱਕ 5 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 9 ਵਿਕਟਾਂ ਹਾਸਲ ਕੀਤੀਆਂ ਹਨ। ਇਸ ਦੌਰਾਨ ਉਨ੍ਹਾਂ ਦੀ ਔਸਤ 9.11 ਅਤੇ ਇਕਾਨਮੀ ਰੇਟ ਸਿਰਫ਼ 5.34 ਰਿਹਾ ਹੈ, ਜੋ ਕਿ ਟੀ-20 ਫਾਰਮੈਟ ਵਿੱਚ ਬੇਹੱਦ ਪ੍ਰਭਾਵਸ਼ਾਲੀ ਹੈ।

ਵਾਨਖੇੜੇ ਦੀ ਪਿੱਚ ਬਦਲ ਸਕਦੀ ਹੈ ਰਣਨੀਤੀ 
ਪਿੱਚ ਬਾਰੇ ਗੱਲ ਕਰਦਿਆਂ ਕੈਫ਼ ਨੇ ਕਿਹਾ ਕਿ ਵਾਨਖੇੜੇ ਦੀ ਪਿੱਚ ਇਸ ਵਾਰ ਹੈਰਾਨ ਕਰ ਸਕਦੀ ਹੈ। ਉਨ੍ਹਾਂ ਅਨੁਸਾਰ, ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਇੱਥੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨੀ ਚਾਹੀਦੀ ਹੈ ਕਿਉਂਕਿ ਤ੍ਰੇਲ (ਓਸ) ਕਾਰਨ ਬਾਅਦ ਵਿੱਚ ਬੱਲੇਬਾਜ਼ੀ ਆਸਾਨ ਹੋ ਜਾਂਦੀ ਹੈ। ਪਰ ਕੈਫ਼ ਮੁਤਾਬਕ ਵਾਨਖੇੜੇ ਦੀ ਪਿੱਚ ਈਡਨ ਗਾਰਡਨ ਨਾਲੋਂ ਵੱਖਰੀ ਹੈ ਅਤੇ ਇੱਥੇ ਓਸ ਦਾ ਪ੍ਰਭਾਵ ਸ਼ਾਇਦ ਓਨਾ ਨਾ ਹੋਵੇ। ਉਨ੍ਹਾਂ ਮਿਸਾਲ ਦਿੱਤੀ ਕਿ ਇੰਗਲੈਂਡ ਦੀ ਟੀਮ ਵੀ ਵੈਸਟਇੰਡੀਜ਼ ਵਿਰੁੱਧ ਇੱਥੇ 180 ਦੌੜਾਂ ਦਾ ਪਿੱਛਾ ਕਰਦਿਆਂ ਫਸ ਗਈ ਸੀ।

ਕੀਵੀ ਟੀਮ ਫਾਈਨਲ 'ਚ ਪਹੁੰਚੀ 
ਦੂਜੇ ਪਾਸੇ, ਪਹਿਲੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਨੇ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਫਾਈਨਲ ਦਾ ਟਿਕਟ ਪੱਕਾ ਕਰ ਲਿਆ ਹੈ। ਨਿਊਜ਼ੀਲੈਂਡ ਦੇ ਫਿਨ ਐਲਨ ਨੇ ਇਸ ਮੈਚ ਵਿੱਚ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ ਟੀ-20 ਵਿਸ਼ਵ ਕੱਪ ਇਤਿਹਾਸ ਦਾ ਸਭ ਤੋਂ ਤੇਜ਼ ਸੈਂਕੜਾ ਜੜ ਕੇ ਕ੍ਰਿਸ ਗੇਲ ਦਾ ਰਿਕਾਰਡ ਤੋੜ ਦਿੱਤਾ ਹੈ।


author

Tarsem Singh

Content Editor

Related News