ਵਿਦੇਸ਼ਾਂ 'ਚ ਫਸੇ ਭਾਰਤੀਆਂ ਲਈ 'ਸੰਕਟ ਮੋਚਕ' ਸਨ ਸੁਸ਼ਮਾ ਸਵਰਾਜ, 6 ਮਿੰਟਾਂ 'ਚ ਇੰਝ ਬਚਾਈ ਸੀ ਜਾਨ

Friday, Feb 14, 2020 - 12:19 PM (IST)

ਵਿਦੇਸ਼ਾਂ 'ਚ ਫਸੇ ਭਾਰਤੀਆਂ ਲਈ 'ਸੰਕਟ ਮੋਚਕ' ਸਨ ਸੁਸ਼ਮਾ ਸਵਰਾਜ, 6 ਮਿੰਟਾਂ 'ਚ ਇੰਝ ਬਚਾਈ ਸੀ ਜਾਨ

ਨਵੀਂ ਦਿੱਲੀ—ਭਾਰਤੀ ਰਾਜਨੀਤੀ ਦੀ ਦੁਨੀਆ 'ਚ ਸੁਸ਼ਮਾ ਸਵਰਾਜ ਇਕ ਅਜਿਹਾ ਨਾਂ ਹੈ, ਜੋ ਨਾ ਭੁੱਲਣਯੋਗ ਹੈ। ਰਾਸ਼ਟਰਵਾਦ ਦਾ ਇਹ ਚਿਹਰਾ ਰੂਹਾਨੀਅਤ ਨਾਲ ਭਰਿਆ ਸੀ। ਦੱਸ ਦੇਈਏ ਕਿ ਅੱਜ ਮਰਹੂਮ ਭਾਜਪਾ ਨੇਤਾ ਸੁਸ਼ਮਾ ਸਵਰਾਜ ਦਾ 68ਵਾਂ ਜਨਮਦਿਨ ਹੈ। ਉਹ ਨਾ ਸਿਰਫ ਸਾਰਿਆਂ ਦੀ ਮਨਪਸੰਦ ਨੇਤਾ ਸੀ ਬਲਕਿ ਵਿਦੇਸ਼ਾਂ 'ਚ ਵੱਸਦੇ ਭਾਰਤੀਆਂ ਲਈ 'ਸੰਕਟ ਮੋਚਕ' ਵੀ ਸੀ। ਅੱਜ ਇਨ੍ਹਾਂ ਨੂੰ ਹਰ ਕੋਈ ਯਾਦ ਕਰ ਰਿਹਾ ਹੈ। ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਅੱਜ ਅਸੀਂ ਤੁਹਾਨੂੰ 'ਆਪਰੇਸ਼ਨ ਸੰਕਟ ਮੋਚਨ' ਦੇ ਬਾਰੇ ਦੱਸਾਂਗੇ, ਜੋ ਉਨ੍ਹਾਂ ਦੁਆਰਾ ਪਹੁੰਚਾਈ ਗਈ ਮਦਦ ਦਾ ਗਵਾਹ ਬਣਿਆ।

ਦਰਅਸਲ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦੱਖਣੀ ਸੂਡਾਨ 'ਚ ਛਿੜੇ ਗ੍ਰਹਿ ਯੁੱਧ ਦੌਰਾਨ ਸਾਲ 2016 'ਚ ਉੱਥੇ ਫਸੇ ਭਾਰਤੀਆਂ ਨੂੰ ਸੁਰੱਖਿਅਤ ਵਤਨ ਵਾਪਸੀ 'ਚ ਵੱਡੀ ਭੂਮਿਕਾ ਨਿਭਾਈ ਸੀ। ਇਸ ਆਪਰੇਸ਼ਨ ਨੂੰ 'ਆਪਰੇਸ਼ਨ ਸੰਕਟ ਮੋਚਨ' ਨਾਂ ਦਿੱਤਾ ਗਿਆ। ਇਸ ਦੇ ਰਾਹੀਂ ਸੂਡਾਨ ਤੋਂ 150 ਭਾਰਤੀਆਂ ਨੂੰ ਕੱਢਿਆ ਗਿਆ, ਜਿਨ੍ਹਾਂ 'ਚ 56 ਲੋਕ ਕੇਰਲ ਦੇ ਰਹਿਣ ਵਾਲੇ ਸੀ।

ਆਪਰੇਸ਼ਨ ਸੰਕਟ ਮੋਚਨ-
ਇਸ ਆਪਰੇਸ਼ਨ ਦੇ ਤਹਿਤ ਜਨਰਲ ਵੀ.ਕੇ. ਸਿੰਘ 2 ਜਹਾਜ਼ ਲੈ ਕੇ ਸੂਡਾਨ ਪਹੁੰਚੇ ਸੀ ਅਤੇ ਲਗਭਗ 150 ਭਾਰਤੀਆਂ ਨੂੰ ਏਅਰ ਲਿਫਟ ਕਰ ਸੁਰੱਖਿਅਤ ਵਾਪਸ ਭਾਰਤ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਸੁਸ਼ਮਾ ਸਵਰਾਜ ਲੀਬੀਆ 'ਚ ਸਰਕਾਰ ਅਤੇ ਬਾਗੀਆਂ ਵਿਚਾਲੇ ਛਿੜੀ ਜੰਗ ਦੌਰਾਨ 29 ਭਾਰਤੀਆਂ ਨੂੰ ਉੱਥੋ ਸੁਰੱਖਿਅਤ ਭਾਰਤ ਲੈ ਕੇ ਆਈ ਸੀ।

6 ਮਿੰਟਾਂ 'ਚ ਇੰਝ ਬਚਾਈ ਜਾਨ-
ਆਪਰੇਸ਼ਨ ਸੰਕਟ ਮੋਚਨ ਦੇ ਕਈ ਪੀੜਤ ਪਰਿਵਾਰਾਂ 'ਚੋਂ ਇਕ ਮੁੰਬਈ ਦਾ ਪਰਿਵਾਰ ਵੀ ਸ਼ਾਮਲ ਸੀ। ਮੁੰਬਈ ਦੇ ਇਸ ਪੀੜਤ ਪਰਿਵਾਰ 'ਚ ਨੇਹਾ ਨੇ ਜੁਲਾਈ 2016 'ਚ ਸੋਸ਼ਲ ਮੀਡੀਆ 'ਤੇ ਟਵਿੱਟਰ ਰਾਹੀਂ ਸੁਸ਼ਮਾ ਸਵਰਾਜ ਤੋਂ ਆਪਣੇ ਪਤੀ ਲਈ ਮਦਦ ਮੰਗੀ ਸੀ। ਨੇਹਾ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਪਤੀ ਹਿਮੇਸ਼ ਆਪਣੇ ਬਿਜ਼ਨੈੱਸ ਦੇ ਸਿਲਸਿਲੇ 'ਚ ਸਾਊਥ ਸੂਡਾਨ ਗਏ ਸੀ ਅਤੇ ਉੱਥੇ ਜੰਗ ਦੀ ਸਥਿਤੀ 'ਚ ਦੂਜੇ ਭਾਰਤੀਆਂ ਨਾਲ ਫਸ ਚੁੱਕੇ ਸੀ। ਉਨ੍ਹਾਂ ਨੇ ਟਵਿੱਟਰ ਰਾਹੀਂ ਦੱਸਿਆ ਸੀ ਕਿ ਹਿਮੇਸ਼ ਇਕ ਸ਼ੂਗਰ ਦਾ ਮਰੀਜ਼ ਹੈ ਅਤੇ ਉਸ ਸਮੇਂ ਉਨ੍ਹਾਂ ਕੋਲ ਇੰਸੁਲਿਨ ਖਤਮ ਹੋ ਗਈ ਸੀ। ਸਮਾਂ ਰਹਿੰਦੇ ਹੋਏ ਉਨ੍ਹਾਂ ਨੂੰ ਦਵਾਈ ਨਾ ਮਿਲਦੀ ਤਾਂ ਸ਼ਾਇਦ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਸੀ। ਮੁੰਬਈ ਤੋਂ ਨੇਹਾ ਨੂੰ ਸੁਸ਼ਮਾ ਜੀ ਨੂੰ ਟਵੀਟ ਕੀਤਾ ਅਤੇ ਸਿਰਫ 6 ਮਿੰਟਾਂ 'ਚ ਹੀ ਸੁਸ਼ਮਾ ਜੀ ਨੇ ਨੇਹਾ ਨੂੰ ਜਵਾਬ ਦੇ ਕੇ ਮਦਦ ਭਿਜਾਉਣ ਦਾ ਭਰੋਸਾ ਦਿਵਾਇਆ। ਇਸ ਤੋਂ ਬਾਅਦ ਨਾ ਸਿਰਫ ਹਿਮੇਸ਼ ਤੱਕ ਦਵਾਈ ਪਹੁੰਚਾਈ ਗਈ ਬਲਕਿ ਕੇਂਦਰ ਸਰਕਾਰ ਨੇ ਸੂਡਾਨ 'ਚ ਫਸੇ ਭਾਰਤੀਆਂ ਨੂੰ ਏਅਰ ਲਿਫਟ ਕਰਨ ਲਈ ਆਪਰੇਸ਼ਨ ਸੰਕਟ ਮੋਚਨ ਵੀ ਲਾਂਚ ਕੀਤਾ ਸੀ।


author

Iqbalkaur

Content Editor

Related News