‘ਆਪਰੇਸ਼ਨ ਗੰਗਾ’ ਜਾਰੀ; ਬੁਖਾਰੈਸਟ ਤੋਂ 198 ਭਾਰਤੀਆਂ ਨੂੰ ਲੈ ਕੇ ਚੌਥੀ ਉਡਾਣ ਦਿੱਲੀ ਲਈ ਰਵਾਨਾ

Sunday, Feb 27, 2022 - 02:32 PM (IST)

‘ਆਪਰੇਸ਼ਨ ਗੰਗਾ’ ਜਾਰੀ; ਬੁਖਾਰੈਸਟ ਤੋਂ 198 ਭਾਰਤੀਆਂ ਨੂੰ ਲੈ ਕੇ ਚੌਥੀ ਉਡਾਣ ਦਿੱਲੀ ਲਈ ਰਵਾਨਾ

ਨਵੀਂ ਦਿੱਲੀ (ਭਾਸ਼ਾ)– ਯੂਕ੍ਰੇਨ ’ਚ ਹਾਲਾਤ ਦਿਨੋਂ-ਦਿਨ ਵਿਗੜਦੇ ਜਾ ਰਹੇ ਹਨ। ਰੂਸ ਵਲੋਂ ਜੰਗ ਦੀ ਸ਼ੁਰੂਆਤ ਨਾਲ ਹੁਣ ਤੱਕ ਬਹੁਤ ਸਾਰਾ ਜਾਨੀ-ਮਾਲੀ ਨੁਕਸਾਨ ਹੋ ਚੁੱਕਾ ਹੈ। ਇਸ ਦਰਮਿਆਨ ਹਜ਼ਾਰਾਂ ਭਾਰਤੀ ਨਾਗਰਿਕ ਅਤੇ ਵਿਦਿਆਰਥੀ ਯੂਕ੍ਰੇਨ ’ਚ ਫਸੇ ਹੋਏ ਹਨ, ਜਿਨ੍ਹਾਂ ਨੂੰ ਭਾਰਤ ਸਰਕਾਰ ‘ਆਪਰੇਸ਼ਨ ਗੰਗਾ’ ਤਹਿਤ ਵਾਪਸ ਦੇਸ਼ ਲਿਆਉਣ ਦੀ ਮੁਹਿੰਮ ਚਲਾ ਰਹੀ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਤੋਂ 198 ਭਾਰਤੀ ਨਾਗਰਿਕਾਂ ਨੂੰ ਲੈ ਕੇ ਚੌਥੀ ਉਡਾਣ ਭਾਰਤ ਲਈ ਰਵਾਨਾ ਹੋ ਚੁੱਕੀ ਹੈ। ਜੈਸ਼ੰਕਰ ਨੇ ਟਵੀਟ ਕੀਤਾ, ‘‘ਆਪਰੇਸ਼ਨ ਗੰਗਾ ਜਾਰੀ ਹੈ। ਆਪਰੇਸ਼ਨ ਗੰਗਾ ਦੀ ਚੌਥੀ ਉਡਾਣ ਬੁਖਾਰੈਸਟ ਤੋਂ ਰਵਾਨਾ ਹੋ ਗਈ ਹੈ। ਭਾਰਤ ਦੇ 198 ਨਾਗਰਿਕ ਦਿੱਲੀ ਪਰਤ ਰਹੇ ਹਨ।’’

ਇਹ ਵੀ ਪੜ੍ਹੋ:ਰੂਸ-ਯੂਕਰੇਨ ਜੰਗ: ‘ਆਪਰੇਸ਼ਨ ਗੰਗਾ’ ਤਹਿਤ 240 ਭਾਰਤੀਆਂ ਨਾਲ ਤੀਜੀ ਉਡਾਣ ਭਾਰਤ ਲਈ ਰਵਾਨਾ

PunjabKesari

ਯੂਕ੍ਰੇਨ ਦਾ ਹਵਾਈ ਖੇਤਰ ਬੰਦ ਹੋਣ ਮਗਰੋਂ ਭਾਰਤ ਉੱਥੇ ਫਸੇ ਭਾਰਤੀ ਨਾਗਰਿਕਾਂ ਨੂੰ ਰੋਮਾਨੀਆ, ਹੰਗਰੀ, ਪੋਲੈਂਡ ਅਤੇ ਸਲੋਵਾਕੀਆ ਨਾਲ ਲੱਗਦੀ ਸਰਹੱਦ ਚੌਕੀਆਂ ਜ਼ਰੀਏ ਕੱਢ ਰਿਹਾ ਹੈ। ਸ਼ਨੀਵਾਰ ਸ਼ਾਮ ਨੂੰ 219 ਭਾਰਤੀ ਨਾਗਰਿਕਾਂ ਨੂੰ ਲੈ ਕੇ ਪਹਿਲੀ ਉਡਾਣ ਬੁਖਾਰੈਸਟ ਤੋਂ ਮੁੰਬਈ ਪਹੁੰਚੀ। ਦੂਜੀ ਉਡਾਣ 250 ਭਾਰਤੀ ਨਾਗਰਿਕਾਂ ਨੂੰ ਲੈ ਕੇ ਐਤਵਾਰ ਤੜਕੇ ਦਿੱਲੀ ਪਹੁੰਚੀ। ਏਅਰ ਇੰਡੀਆ ਦੀ ਤੀਜੀ ਉਡਾਣ ਕਰੀਬ 240 ਭਾਰਤੀ ਨਾਗਰਿਕਾਂ ਨੂੰ ਲੈ ਕੇ ਹੰਗਰੀ ਦੀ ਰਾਜਧਾਨੀ ਬੁਡਾਪੈਸਟ ਤੋਂ ਦਿੱਲੀ ਰਵਾਨਾ ਹੋ ਗਈ ਹੈ। ਭਾਰਤ ਨੇ ਇਸ ਨਿਕਾਸੀ ਮੁਹਿੰਮ ਨੂੰ ‘ਆਪਰੇਸ਼ਨ ਗੰਗਾ’ ਨਾਂ ਦਿੱਤਾ ਹੈ।

ਇਹ ਵੀ ਪੜ੍ਹੋ: ਯੂਕਰੇਨ ’ਚ ਭਾਰਤੀ ਵਿਦਿਆਰਥੀਆਂ ਦੀ ਢਾਲ ਬਣਿਆ ‘ਤਿਰੰਗਾ’, ਵੇਖ ਰੂਸੀ ਫ਼ੌਜ ਵੀ ਕਰ ਰਹੀ ਸਨਮਾਨ


author

Tanu

Content Editor

Related News