ਹਵਾਈ ਯਾਤਰੀਆਂ ਲਈ ਖ਼ੁਸ਼ਖਬਰੀ, ਸਿਰਫ਼ ਇਕ ਚੈੱਕਇਨ ਬੈਗੇਜ ਦੀ ਸੀਮਾ ਹੋਈ ਖਤਮ

9/24/2020 6:40:29 PM

ਨਵੀਂ ਦਿੱਲੀ — ਹਵਾਈ ਯਾਤਰੀਆਂ ਲਈ ਸਿਰਫ਼ ਇਕ ਚੈੱਕਇਨ ਬੈਗੇਜ ਅਤੇ ਇਕ ਹੈਂਡਬੈਗੇਜ ਦੀ ਹੱਦ ਖ਼ਤਮ ਕਰ ਦਿੱਤੀ ਹੈ। ਪੂਰਨਪਾਬੰਦੀ ਦੇ ਬਾਅਦ 25 ਮਈ ਤੋਂ ਘਰੇਲੂ ਹਵਾਈ ਸੇਵਾ ਦੁਬਾਰਾ ਸ਼ੁਰੂ ਹੋਣ ਸਮੇਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਪ੍ਰਤੀ ਯਾਤਰੀ ਸਿਰਫ ਇਕ ਚੈੱਕਇਨ ਬੈਗੇਜ ਅਤੇ ਇਕ ਹੈਂਡਬੈਗ ਦੀ ਹੀ ਆਗਿਆ ਦਿੱਤੀ ਸੀ। ਆਪਣੇ ਇਸ ਆਦੇਸ਼ ਵਿਚ ਸੋਧ ਕਰਦਿਆਂ ਹੁਣ ਮੰਤਰਾਲੇ ਨੇ ਕਿਹਾ ਹੈ , 'ਬੈਗੇਜ ਦੀ ਸੀਮਾ ਹੁਣ ਹਵਾਈ ਸੇਵਾ ਕੰਪਨੀ ਦੀ ਪਾਲਸੀ ਦੇ ਹਿਸਾਬ ਨਾਲ ਹੋਵੇਗੀ'। ਇਸ ਤੋਂ ਪਹਿਲਾਂ 21 ਮਈ ਨੂੰ ਜਾਰੀ ਆਦੇਸ਼ਾਂ ਵਿਚ ਕਿਹਾ ਗਿਆ ਸੀ ਕਿ ਯਾਤਰੀ ਸਿਰਫ ਇਕ ਚੈੱਕਇਨ ਬੈਗੇਜ ਅਤੇ ਹੈਂਡਬੈਗ ਹੀ ਲੈ ਕੇ ਜਾ ਸਕਦੇ ਹਨ।

ਸਟੇਕਹੋਲਡਰ ਤੋਂ ਮਿਲੇ ਫੀਡਬੈਕ ਦੇ ਬਾਅਦ ਆਦੇਸ਼ ਜਾਰੀ

ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਚੈੱਕ-ਇਨ ਬੈਗੇਜ ਨਾਲ ਸੰਬੰਧਿਤ ਵਿਸ਼ੇ ਦੀ ਸਮੀਖਿਆ ਕੀਤੀ ਗਈ ਹੈ। ਇਸ ਵਿਚ ਹਿੱਸੇਦਾਰਾਂ ਵਲੋਂ ਪ੍ਰਾਪਤ ਕੀਤੇ ਗਏ ਫੀਡਬੈਕ/ਇਨਪੁਟ ਨੂੰ ਵੀ ਧਿਆਨ ਵਿਚ ਰੱਖਿਆ ਗਿਆ ਹੈ। ਵਰਤਮਾਨ ਸਮੇਂ ਵਿਚ ਹਵਾਈ ਕੰਪਨੀਆਂ ਨੂੰ ਆਦੇਸ਼ ਹੈ ਕਿ ਉਹ ਕੋਰੋਨਾ ਕਾਲ ਤੋਂ ਪਹਿਲਾਂ ਕੁੱਲ ਫਲਾਈਟਸ ਦੀ ਸੰਖਿਆ ਦਾ 60 ਫ਼ੀਸਦੀ ਹੀ ਆਪਰੇਟ ਕਰਨਗੀਆਂ।

ਇਹ ਵੀ ਦੇਖੋ : ਟਰੰਪ ਦਾ ਦਾਅਵਾ - ਜਲਦ Johnson & Johnson ਦੀ ਕੋਰੋਨਾ ਦੀ ਦਵਾਈ ਕਰੇਗੀ ਕਮਾਲ

ਕੋਰੋਨਾ ਆਫ਼ਤ ਤੋਂ ਪਹਿਲਾਂ ਬੈਗੇਜ ਨੂੰ ਲੈ ਕੇ ਕੀ ਸਨ ਨਿਯਮ

ਮੰਤਰਾਲੇ ਦੇ ਆਦੇਸ਼ ਦੇ ਬਾਅਦ, ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਹਵਾਬਾਜ਼ੀ ਵੀ ਇਸ ਸਬੰਧ ਵਿੱਚ ਇੱਕ ਆਦੇਸ਼ ਜਾਰੀ ਕਰੇਗੀ. ਭਾਰਤ ਵਿਚ ਘਰੇਲੂ ਏਅਰਲਾਈਨਾਂ ਵਿਚ 15 ਕਿਲੋਗ੍ਰਾਮ ਤਕ ਦੇ ਸਮਾਨ ਲੈ ਕੇ ਜਾਣ ਲਈ ਕੋਈ ਚਾਰਜ ਨਹੀਂ ਹੈ। ਜੇ ਕੋਈ ਇਸ ਤੋਂ ਵੱਧ ਲੈ ਕੇ ਆਉਣਾ ਚਾਹੁੰਦਾ ਹੈ, ਤਾਂ ਉਸ ਨੂੰ ਵਾਧੂ ਪੈਸੇ ਦੇਣੇ ਪੈਂਦੇ ਹਨ।

ਇਹ ਵੀ ਦੇਖੋ :  ਸਿਰਫ਼ 1 ਰੁਪਏ 'ਚ ਘਰ ਲੈ ਜਾਓ ਸਕੂਟਰ ਜਾਂ ਮੋਟਰ ਸਾਈਕਲ, ਇਹ ਬੈਂਕ ਦੇ ਰਿਹੈ ਸਹੂਲਤ


Harinder Kaur

Content Editor Harinder Kaur