ਗਣਤੰਤਰ ਦਿਵਸ ਪਰੇਡ ''ਚ 5 ਹਜ਼ਾਰ ਲੋਕ ਹੋਏ ਸ਼ਾਮਲ, ਕੋਰੋਨਾ ਹਿਦਾਇਤਾਂ ਦਾ ਰੱਖਿਆ ਗਿਆ ਵਿਸ਼ੇਸ਼ ਧਿਆਨ

Wednesday, Jan 26, 2022 - 01:40 PM (IST)

ਗਣਤੰਤਰ ਦਿਵਸ ਪਰੇਡ ''ਚ 5 ਹਜ਼ਾਰ ਲੋਕ ਹੋਏ ਸ਼ਾਮਲ, ਕੋਰੋਨਾ ਹਿਦਾਇਤਾਂ ਦਾ ਰੱਖਿਆ ਗਿਆ ਵਿਸ਼ੇਸ਼ ਧਿਆਨ

ਨਵੀਂ ਦਿੱਲੀ (ਭਾਸ਼ਾ)- ਕੋਰੋਨਾ ਮਹਾਮਾਰੀ ਦਾ ਅਸਰ ਇਸ ਸਾਲ ਗਣਤੰਤਰ ਦਿਵਸ ਪਰੇਡ 'ਚ ਦੇਖਣ ਨੂੰ ਮਿਲਿਆ, ਜਿੱਥੇ ਸਿਰਫ਼ 5 ਹਜ਼ਾਰ ਲੋਕ ਮੌਜੂਦ ਹੋਏ ਅਤੇ ਟੀਕਿਆਂ ਦੀਆਂ ਦੋਵੇਂ ਖੁਰਾਕਾਂ ਲੈਣ ਤੋਂ ਇਲਾਵਾ ਸਾਰਿਆਂ ਨੇ ਦੋਹਰੇ ਮਾਸਕ ਪਹਿਨ ਰੱਖੇ ਸਨ। ਇਸ ਦੇ ਨਾਲ ਸਮਾਰੋਹ ਸਥਾਨ 'ਤੇ '2 ਗਜ ਦੀ ਦੂਰੀ' ਦੇ ਨਿਯਮ ਦਾ ਵੀ ਪਾਲਣ ਕੀਤਾ। ਕੋਰੋਨਾ ਰੋਕੂ ਟੀਕਿਆਂ ਦੀਆਂ ਦੋਵੇਂ ਖੁਰਾਕਾਂ ਲੈ ਕੇ ਚੁਕੇ ਨੌਜਵਾਨਾਂ ਅਤੇ ਟੀਕੇ ਦੀ ਘੱਟੋ-ਘੱਟ ਇਕ ਖੁਰਾਕ ਲੈ ਚੁਕੇ 15 ਸਾਲ ਤੋਂ ਵੱਧ ਉਮਰ ਦੇ ਨਾਬਾਲਗਾਂ ਨੂੰ ਇਸ ਸਮਾਰੋਹ 'ਚ ਸ਼ਾਮਲ ਹੋਣ ਦੀ ਮਨਜ਼ੂਰੀ ਮਿਲੀ ਸੀ। 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਸ 'ਚ ਸ਼ਾਮਲ ਹੋਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ। 

ਇਹ ਵੀ ਪੜ੍ਹੋ : ਗਣਤੰਤਰ ਦਿਵਸ ਸਮਾਰੋਹ ਦੇ ਸਮਾਪਨ ਤੋਂ ਬਾਅਦ ਦਰਸ਼ਕਾਂ ਵਿਚ ਪੁੱਜੇ PM, ਲੱਗੇ 'ਮੋਦੀ-ਮੋਦੀ ਦੇ ਨਾਅਰੇ

ਸਮਾਰੋਹ ਸਥਾਨ 'ਤੇ ਸੁਰੱਖਿਆ ਫ਼ੋਰਸਾਂ ਦੀ ਚੌਕਸ ਨਜ਼ਰ ਰਹੀ। ਕੁਰਸੀਆਂ ਨੂੰ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਹੋਏ ਲਗਾਇਆ ਗਿਆ ਸੀ। ਸਮਾਰੋਹ 'ਚ ਹਿੱਸਾ ਲੈਣ ਵਾਲਿਆਂ ਨੂੰ ਸਫੇਦ ਰੰਗ ਗੀ ਟੋਪੀ ਵੀ ਦਿੱਤੀ ਗਈ ਸੀ, ਜਿਸ 'ਤੇ 'ਆਜ਼ਾਦੀ ਦਾ ਅੰਮ੍ਰਿਤ ਮਹੋਤਸਵ' ਲਿਖਿਆ ਹੋਇਆ ਸੀ। ਮੌਜੂਦਾ ਸਮੇਂ ਦੇਸ਼ ਕੋਰੋਨਾ ਦੀ ਤੀਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਭਾਰਤ 'ਚ ਕੋਰੋਨਾ ਦੇ 2,85,914 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ ਵੱਧ ਕੇ 4,00,85,116 ਹੋ ਗਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News