ਹੁਣ ਆਨਲਾਈਨ ਐੱਫ. ਆਈ. ਆਰ. ’ਚ 24 ਘੰਟੇ ''ਚ ਹੋਵੇਗਾ ਐਕਸ਼ਨ
Wednesday, Feb 02, 2022 - 03:25 AM (IST)
ਨਵੀਂ ਦਿੱਲੀ (ਨਵੋਦਿਆ ਟਾਈਮਸ)- ਆਨਲਾਈਨ ਦਰਜ ਹੋਈ ਐੱਫ. ਆਈ. ਆਰ. ’ਤੇ ਲਾਪਰਵਾਹੀ ਵਿਖਾਉਣ ਅਤੇ ਉਸ ਨੂੰ ਗੰਭੀਰਤਾ ਨਾਲ ਨਾ ਲੈਣ ’ਤੇ ਪੁਲਸ ਕਮਿਸ਼ਨਰ ਨੇ ਸਖ਼ਤ ਰਵੱਈਆ ਅਪਣਾਉਂਦੇ ਹੋਏ ਨਵੀਂਆਂ ਗਾਈਡਲਾਈਨਸ ਜਾਰੀ ਕੀਤੀਆਂ ਹਨ, ਜਿਸ ਦੇ ਤਹਿਤ ਹੁਣ ਆਨਲਾਈਨ ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਜੇਕਰ ਜਾਂਚ ਅਧਿਕਾਰੀ 24 ਘੰਟੇ ’ਚ ਪੀੜਤ ਵਿਅਕਤੀ ਨਾਲ ਸੰਪਰਕ ਨਹੀਂ ਕਰਦਾ ਅਤੇ ਜਾਂਚ ’ਚ ਤੈਅ ਮਾਪਦੰਡ ਤੱਕ ਰਿਪੋਰਟ ਨਹੀਂ ਭੇਜਦਾ ਹੈ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਖ਼ਬਰ ਪੜ੍ਹੋ- ਰਾਸ਼ਟਰਮੰਡਲ ਖੇਡਾਂ 'ਚ ਖੇਡੀ ਜਾਵੇਗੀ ਕ੍ਰਿਕਟ, ਭਾਰਤ ਸਮੇਤ ਇਹ 8 ਟੀਮਾਂ ਲੈਣਗੀਆਂ ਹਿੱਸਾ
ਇਹੀ ਨਹੀਂ, ਆਨਲਾਈਨ ਐੱਫ. ਆਈ. ਆਰ. ’ਚ ਘਟੀਆ ਗੱਲਬਾਤ ’ਚ ਐੱਸ. ਐੱਚ. ਓ., ਏ. ਸੀ. ਪੀ. ਅਤੇ ਡੀ. ਸੀ. ਪੀ. ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜੇਕਰ ਉਹ ਖੁਦ ਇਸ ’ਤੇ ਨਜ਼ਰ ਨਹੀਂ ਰੱਖਦੇ ਅਤੇ ਮਾਨੀਟਰਿੰਗ ਨਹੀਂ ਕਰਦੇ ਹਨ ਤਾਂ ਉਨ੍ਹਾਂ ਦੇ ਖਿਲਾਫ ਵੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਦਿੱਲੀ ਪੁਲਸ ਤੇਜ਼ੀ ਨਾਲ ਡਿਜੀਟਲ ਦਿਸ਼ਾ ’ਚ ਅੱਗੇ ਵਧ ਰਹੀ ਹੈ। ਦਿੱਲੀ ’ਚ 70 ਫ਼ੀਸਦੀ ਤੋਂ ਜ਼ਿਆਦਾ ਮਾਮਲੇ ਲੋਕ ਘਰ ਬੈਠੇ ਆਨਲਾਈਨ ਦਰਜ ਕਰਾ ਰਹੇ ਹਨ, ਅਜਿਹੇ ’ਚ ਜੇਕਰ ਇਨ੍ਹਾਂ ਦੀ ਜਾਂਚ ਨਾ ਹੋਵੇ ਤਾਂ ਕਾਰਜਸ਼ੈਲੀ ’ਤੇ ਸਵਾਲ ਉਠਦੇ ਹਨ।
ਇਹ ਖ਼ਬਰ ਪੜ੍ਹੋ- ਗੇਨਬ੍ਰਿਜ LPGA : ਅਦਿਤੀ ਸਾਂਝੇ ਤੌਰ 'ਤੇ 13ਵੇਂ ਸਥਾਨ 'ਤੇ, ਲੀਡੀਆ ਨੇ ਜਿੱਤਿਆ ਖਿਤਾਬ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।