ਆਨਲਾਈਨ ਸੱਟਾ ਮਾਮਲੇ ’ਚ ED ਨੇ ਦਾਇਰ ਕੀਤੀ ਚਾਰਜਸ਼ੀਟ
Monday, Jan 19, 2026 - 03:28 PM (IST)
ਨਵੀਂ ਦਿੱਲੀ (ਭਾਸ਼ਾ) - ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਇਕ ਆਨਲਾਈਨ ਸੱਟੇਬਾਜ਼ੀ ਵੈੱਬਸਾਈਟ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਹੈ, ਜਿਸ ਦਾ ਸੰਚਾਲਨ ਇਕ ਪਾਕਿਸਤਾਨੀ ਨਾਗਰਿਕ ਕਰ ਰਿਹਾ ਸੀ, ਜੋ ਸੰਯੁਕਤ ਅਰਬ ਅਮੀਰਾਤ ’ਚ ਰਹਿੰਦਾ ਹੈ। ‘ਮੈਜਿਕਵਿਨ’ ਮਾਮਲੇ ’ਚ ਕੁੱਲ 14 ਵਿਅਕਤੀਆਂ ਤੇ ਕੰਪਨੀਆਂ ਨੂੰ ਮੁਲਜ਼ਮਾਂ ਵਜੋਂ ਨਾਮਜ਼ਦ ਕੀਤਾ ਗਿਆ ਹੈ। ਭਾਰਤ ਨੇ 2025 ’ਚ ਅਸਲ-ਮਨੀ ਆਨਲਾਈਨ ਗੇਮਿੰਗ ਤੇ ਸੱਟੇਬਾਜ਼ੀ ’ਤੇ ਪਾਬੰਦੀ ਲਾ ਦਿੱਤੀ ਸੀ।
ਇਹ ਵੀ ਪੜ੍ਹੋ : ਅੰਤਿਮ ਸੰਸਕਾਰ ਮੌਕੇ ਸ਼ਮਸ਼ਾਨਘਾਟ 'ਚ ਭੁੱਲ ਕੇ ਵੀ ਨਾ ਜਾਣ ਇਹ ਲੋਕ, ਨਹੀਂ ਤਾਂ...
ਸਰਕਾਰ ਨੇ ਇਸ ਨੂੰ ਇਹ ਕਹਿੰਦੇ ਹੋਏ ਇਕ ਵਿੱਤੀ ਤੇ ਸਮਾਜਿਕ ਖ਼ਤਰਾ ਦੱਸਿਆ ਸੀ ਕਿ ਇਹ ਖਪਤਕਾਰਾਂ ਖਾਸ ਕਰ ਕੇ ਨੌਜਵਾਨਾਂ ਦੀ ਮਿਹਨਤ ਦੀ ਕਮਾਈ ਨੂੰ ਬਰਬਾਦ ਕਰਦਾ ਹੈ। ਈ. ਡੀ. ਅਨੁਸਾਰ ਇਹ ਮਨੀ ਲਾਂਡਰਿੰਗ ਮਾਮਲਾ ਅਹਿਮਦਾਬਾਦ ਸਾਈਬਰ ਕ੍ਰਾਈਮ ਪੁਲਸ ਵੱਲੋਂ ਦਰਜ ਕੀਤੀ ਗਈ ਇਕ ਐੱਫ. ਆਈ. ਆਰ. ’ਤੇ ਆਧਾਰਤ ਹੈ, ਜਿਸ ’ਚ ਦੋਸ਼ ਲਾਇਆ ਗਿਆ ਹੈ ਕਿ ਪੋਰਟਲ ਨੇ ਮਰਦਾਂ ਦੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ 2024 ਦੇ ਮੈਚਾਂ ਦੀ ਅਣਅਧਿਕਾਰਤ ਹੋਸਟਿੰਗ, ਸਟ੍ਰੀਮਿੰਗ ਤੇ ਪ੍ਰਸਾਰਣ ਕੀਤਾ।
ਇਹ ਵੀ ਪੜ੍ਹੋ : Google 'ਤੇ ਗਲਤੀ ਨਾਲ ਵੀ ਸਰਚ ਨਾ ਕਰੋ ਇਹ ਚੀਜ਼ਾਂ, ਹੋ ਸਕਦੀ ਹੈ ਜੇਲ੍ਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
