ਵਟਸਐਪ ''ਤੇ ਅਫਵਾਹ ਫੈਲਾਉਣ ਦੇ ਦੋਸ਼ ''ਚ 3 ਗ੍ਰਿਫਤਾਰ

Saturday, Sep 23, 2017 - 01:21 AM (IST)

ਵਟਸਐਪ ''ਤੇ ਅਫਵਾਹ ਫੈਲਾਉਣ ਦੇ ਦੋਸ਼ ''ਚ 3 ਗ੍ਰਿਫਤਾਰ

ਕਨੂੰਰ — ਕੇਰਲ ਦੇ ਕਨੂੰਰ ਇਲਾਕੇ 'ਚ 2 ਨਾਬਾਲਗਾਂ ਸਮੇਤ 3 ਨੌਜਵਾਨਾਂ ਨੂੰ ਪੁਲਸ ਨੇ ਵਟਸਐਪ 'ਤੇ ਹੱਤਿਆ ਅਤੇ ਹੜਤਾਲ ਦੀ ਜਾਅਲੀ ਸੂਚਨਾ ਫੈਲਾਉਣ ਦੇ ਦੋਸ਼ 'ਚ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਵਟਸਐਪ 'ਤੇ ਇਕ ਵਿਅਕਤੀ ਦੀ ਹੱਤਿਆ ਦੀਆਂ ਤਸਵੀਰਾਂ ਅਤੇ ਘਟਨਾ ਦੇ ਵਿਰੋਧ 'ਚ 22 ਸਤੰਬਰ ਨੂੰ ਹੜਤਾਲ ਹੋਣ ਬਾਰੇ ਜਾਅਲੀ ਸੂਚਨਾ ਪੋਸਟ ਕੀਤੀ ਸੀ। ਪੁਲਸ ਨੇ ਸਾਈਬਰ ਸੇਲ ਦੀ ਸਹਾਇਤਾ ਨਾਲ ਮਾਮਲੇ ਦੀ ਸਥਿਤੀ ਦਾ ਪਤਾ ਲੱਗਣ 'ਤੇ ਜਾਅਲੀ ਸੂਚਨਾ ਪੋਸਟ ਕਰਨ ਵਾਲੇ ਦੋਸ਼ੀ 20 ਸਾਲਾ ਪੀ. ਸ਼ਾਨਿਲ ਅਤੇ 2 ਨਾਬਾਲਿਗ ਲੜਕਿਆਂ ਨੂੰ ਥਲਸੇਰੀ ਇਲਾਕੇ ਨੇੜਿਓ ਗ੍ਰਿਫਤਾਰ ਕਰ ਲਿਆ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। 
 


Related News