ਕਾਰ ''ਚੋਂ ਸੜਕ ''ਤੇ ਡਿੱਗੀ ਇਕ ਸਾਲ ਦੀ ਬੱਚੀ, ਦੇਖੋ ਫਿਰ ਕੀ ਹੋਇਆ

09/09/2019 4:47:48 PM

ਇਡੁੱਕੀ—  ਕੇਰਲ ਦੇ ਇਡੁੱਕੀ 'ਚ ਐਤਵਾਰ ਭਾਵ ਕੱਲ ਰਾਤ ਇਕ ਅਨੋਖੀ ਘਟਨਾ ਸਾਹਮਣੇ ਆਈ। ਦਰਅਸਲ ਚੱਲਦੀ ਕਾਰ 'ਚੋਂ ਇਕ ਸਾਲ ਦੀ ਬੱਚੀ ਸੜਕ 'ਤੇ ਡਿੱਗ ਗਈ। ਇਸ ਗੱਲ ਤੋਂ ਬੇਖ਼ਬਰ ਉਸ ਦੇ ਮਾਪੇ ਅੱਗੇ ਚਲੇ ਗਏ ਪਰ ਖੁਸ਼ਕਿਸਮਤੀ ਇਹ ਰਹੀ ਕਿ ਬੱਚੀ ਦੀ ਜਾਨ ਬਚ ਗਈ। ਸੜਕ 'ਤੇ ਕਿਸੇ ਰਾਹਗੀਰ ਦੀ ਬੱਚੀ 'ਤੇ ਨਜ਼ਰ ਪਈ ਅਤੇ ਉਸ ਨੇ ਬੱਚੀ ਨੂੰ ਪੁਲਸ ਤਕ ਪਹੁੰਚਾ ਦਿੱਤਾ। ਪੁਲਸ ਦੀ ਮਦਦ ਨਾਲ ਬੱਚੀ ਨੂੰ ਉਸ ਦੇ ਮਾਪਿਆਂ ਤਕ ਪਹੁੰਚਾਇਆ ਗਿਆ। ਬੱਚੀ ਗੋਡਿਆਂ ਭਾਰ ਰਿੜਦੇ ਹੋਏ ਸੜਕ ਪਾਰ ਕਰ ਕੇ ਡਿਵਾਈਡਰ ਕੋਲ ਪਹੁੰਚ ਗਈ ਸੀ। 

 

ਪ੍ਰਾਪਤ ਜਾਣਕਾਰੀ ਮੁਤਾਬਕ ਇਸ ਬੱਚੀ ਦੇ ਮਾਤਾ-ਪਿਤਾ ਤਾਮਿਲਨਾਡੂ 'ਚ ਤੀਰਥ ਯਾਤਰਾ ਕਰ ਕੇ ਵਾਪਸ ਪਰਤ ਰਹੇ ਸਨ। ਉਨ੍ਹਾਂ ਨੇ ਬੱਚੀ ਨੂੰ ਕਾਰ ਦੀ ਪਿਛਲੀ ਸੀਟ 'ਤੇ ਸੁਆ ਦਿੱਤਾ ਸੀ। ਜਦੋਂ ਗੱਡੀ ਇਡੁੱਕੀ ਦੇ ਮੰਨਾਰ ਇਲਾਕੇ 'ਚੋਂ ਲੰਘ ਰਹੀ ਸੀ ਤਾਂ ਉਸ ਸਮੇਂ ਕਾਰ ਦਾ ਦਰਵਾਜ਼ਾ ਕਿਸੇ ਤਰ੍ਹਾਂ ਖੁੱਲ੍ਹ ਗਿਆ ਅਤੇ ਬੱਚੀ ਸੜਕ 'ਤੇ ਜਾ ਡਿੱਗੀ। ਇਹ ਪੂਰੀ ਘਟਨਾ ਸੜਕ ਦੇ ਦੂਜੇ ਪਾਸੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੱਚੀ ਦੇ ਸਿਰ 'ਤੇ ਸੱਟ ਲੱਗੀ ਹੈ। 

 

ਪੁਲਸ ਦੀ ਮਦਦ ਨਾਲ ਮਿਲੀ ਬੱਚੀ—
ਰਾਹਗੀਰ ਨੇ ਬੱਚੀ ਪੁਲਸ ਕੋਲ ਪਹੁੰਚਾ ਦਿੱਤੀ ਅਤੇ ਪੁਲਸ ਕਰਮਚਾਰੀਆਂ ਨੇ ਆਲੇ-ਦੁਆਲੇ ਦੇ ਥਾਣਿਆਂ ਵਿਚ ਇਸ ਦੀ ਸੂਚਨਾ ਦੇ ਦਿੱਤੀ। ਜਦੋਂ ਬੱਚੀ ਦੇ ਮਾਤਾ-ਪਿਤਾ ਨੇ ਦੇਖਿਆ ਕਿ ਬੱਚੀ ਕਾਰ 'ਚ ਨਹੀਂ ਹੈ ਤਾਂ ਉਨ੍ਹਾਂ ਨੇ ਇਡੁੱਕੀ ਪੁਲਸ ਨਾਲ ਸੰਪਰਕ ਕੀਤੀ ਅਤੇ ਪੂਰੀ ਗੱਲ ਦੱਸੀ। ਪੁਲਸ ਦੀ ਸਰਗਰਮੀ ਨਾਲ ਕੁਝ ਹੀ ਦੇਰ ਬਾਅਦ ਬੱਚੀ ਮਾਤਾ-ਪਿਤਾ ਦੇ ਹਵਾਲੇ ਕਰ ਦਿੱਤੀ ਗਈ।


Tanu

Content Editor

Related News