ਜੰਮੂ : ਕੁਲਗਾਮ ''ਚ ਮੁਕਾਬਲੇ ਦੌਰਾਨ ਇਕ ਅੱਤਵਾਦੀ ਢੇਰ, 2 ਸੁਰੱਖਿਆ ਕਰਮੀ ਜ਼ਖਮੀ

Friday, Aug 13, 2021 - 10:22 AM (IST)

ਜੰਮੂ : ਕੁਲਗਾਮ ''ਚ ਮੁਕਾਬਲੇ ਦੌਰਾਨ ਇਕ ਅੱਤਵਾਦੀ ਢੇਰ, 2 ਸੁਰੱਖਿਆ ਕਰਮੀ ਜ਼ਖਮੀ

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਕਾਫ਼ਲੇ 'ਤੇ ਅੱਤਵਾਦੀਆਂ ਦੇ ਗੋਲੀਬਾਰੀ ਕਰਨ 'ਤੇ ਸ਼ੁਰੂ ਹੋਇਆ ਮੁਕਾਬਲਾ ਰਾਤ ਭਰ ਚੱਲਿਆ ਅਤੇ ਇਸ 'ਚ ਇਕ ਅੱਤਵਾਦੀ ਮਾਰਿਆ ਗਿਆ, ਜਦੋਂ ਕਿ 2 ਸੁਰੱਖਿਆ ਕਰਮੀ ਜ਼ਖਮੀ ਹੋ ਗਏ ਹਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁਕਾਬਲੇ ਦੌਰਾਨ 2 ਆਮ ਨਾਗਰਿਕ ਵੀ ਜ਼ਖਮੀ ਹੋ ਗਏ ਹਨ। ਕਸ਼ਮੀਰ ਦੇ ਪੁਲਸ ਇੰਸਪੈਕਟਰ ਜਨਰਲ (ਆਈ.ਜੀ.ਪੀ.) ਵਿਜੇ ਕੁਮਾਰ ਨੇ ਦੱਸਿਆ,''ਹੁਣ ਤੱਕ, ਇਕ ਅੱਤਵਾਦੀ ਮਾਰਿਆ ਗਿਆ ਹੈ। ਇਮਾਰਤ (ਜਿੱਥੇ ਅੱਤਵਾਦੀ ਲੁਕੇ ਸਨ) ਦੀ ਤਲਾਸ਼ੀ ਲਈ ਜਾਵੇਗੀ।'' ਪੁਲਸ ਦੇ ਇਕ ਬੁਲਾਰੇ ਨੇ ਦੱਸਿਆ,''ਦੁਪਹਿਰ ਕਰੀਬ ਤਿੰਨ ਵਜੇ, ਅੱਤਵਾਦੀਆਂ ਨੇ ਕੁਲਗਾਮ ਜ਼ਿਲ੍ਹੇ 'ਚ ਕਾਜੀਗੁੰਡ ਖੇਤਰ ਦੇ ਮਾਲਪੋਰਾ 'ਚ ਜੰਮੂ ਕਸ਼ਮੀਰ ਰਾਸ਼ਟਰੀ ਰਾਜਮਾਰਗ 'ਤੇ ਬੀ.ਐੱਸ.ਐੈੱਫ਼. ਦੇ ਕਾਫ਼ਲੇ 'ਤੇ ਗੋਲੀਬਾਰੀ ਕੀਤੀ। ਪੁਲਸ ਅਤੇ ਸੁਰੱਖਿਆ ਫ਼ੋਰਸਾਂ ਦ ਰੋਡ ਓਪਨਿੰਗ ਪਾਰਟੀ (ਆਰ.ਓ.ਪੀ.) ਨੇ ਵੀ ਜਵਾਬੀ ਗੋਲੀਬਾਰੀ ਕੀਤੀ।'' 

PunjabKesari

ਬੁਲਾਰੇ ਨੇ ਦੱਸਿਆ ਕਿ ਪੁਲਸ ਅਤੇ ਫ਼ੌਜ ਦੇ ਦਲ ਤੁਰੰਤ ਹਾਦਸੇ ਵਾਲੀ ਜਗ੍ਹਾ ਪਹੁੰਚੇ ਅਤੇ ਇਲਾਕੇ ਦੀ ਘੇਰਾਬੰਦੀ ਕੀਤੀ। ਉਨ੍ਹਾਂ ਦੱਸਿਆ,''ਫ਼ੋਰਸ ਨੇ ਅੱਤਵਾਦੀਆਂ ਨੂੰ ਉੱਥੋਂ ਦੌੜਨ ਦਾ ਕੋਈ ਮੌਕਾ ਨਹੀਂ ਦਿੱਤਾ। ਜਿਸ ਤੋਂ ਬਾਅਦ ਅੱਤਵਾਦੀ ਨੇੜੇ ਦੀ ਵੱਡੀ ਇਮਾਰਤ 'ਚ ਲੁੱਕ ਗਏ। ਉੱਥੋਂ ਉਨ੍ਹਾਂ ਨੇ ਪੁਲਸ ਅਤੇ ਸੁਰੱਖਿਆ ਫ਼ੋਰਸਾਂ ਦੇ ਸੰਯੁਕਤ ਦਲ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਫ਼ੋਰਸਾਂ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ।'' ਬੁਲਾਰੇ ਨੇ ਦੱਸਿਆ ਕਿ ਇਕ ਸੀ.ਆਰ.ਪੀ.ਐੱਫ. ਕਰਮੀ, ਇਕ ਫ਼ੌਜ ਕਰਮੀ ਅਤੇ 2 ਆਮ ਨਾਗਰਿਕ ਅੱਤਵਾਦੀਆਂ ਦੀ ਗੋਲੀਬਾਰੀ 'ਚ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਲਿਜਾਇਆ ਗਿਆ।

PunjabKesari


author

DIsha

Content Editor

Related News