ਰਾਜੌਰੀ ''ਚ ਸੜਕ ਹਾਦਸੇ ''ਚ ਇਕ ਫੌਜੀ ਦੀ ਮੌਤ, ਇਕ ਜ਼ਖਮੀ

Tuesday, Nov 05, 2024 - 12:11 AM (IST)

ਰਾਜੌਰੀ ''ਚ ਸੜਕ ਹਾਦਸੇ ''ਚ ਇਕ ਫੌਜੀ ਦੀ ਮੌਤ, ਇਕ ਜ਼ਖਮੀ

ਰਾਜੌਰੀ/ਜੰਮੂ — ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਸੋਮਵਾਰ ਨੂੰ ਇਕ ਵਾਹਨ ਸੜਕ ਤੋਂ ਫਿਸਲ ਕੇ ਖਾਈ 'ਚ ਡਿੱਗਣ ਕਾਰਨ ਫੌਜ ਦੇ ਇਕ ਜਵਾਨ ਦੀ ਮੌਤ ਹੋ ਗਈ, ਜਦਕਿ ਦੂਜਾ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਦੇਰ ਸ਼ਾਮ ਕਾਲਾਕੋਟ ਦੇ ਬਡੋਗ ਪਿੰਡ ਨੇੜੇ ਵਾਪਰਿਆ। ਉਨ੍ਹਾਂ ਦੱਸਿਆ ਕਿ ਬਚਾਅ ਕਰਮਚਾਰੀਆਂ ਨੇ ਨਾਇਕ ਬਦਰੀ ਲਾਲ ਅਤੇ ਕਾਂਸਟੇਬਲ ਜੈ ਪ੍ਰਕਾਸ਼ ਨੂੰ ਗੰਭੀਰ ਰੂਪ 'ਚ ਜ਼ਖਮੀ ਪਾਇਆ ਅਤੇ ਦੋਵਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਹਸਪਤਾਲ ਵਿੱਚ ਇਲਾਜ ਦੌਰਾਨ ਨਾਇਕ ਬਦਰੀ ਲਾਲ ਦੀ ਮੌਤ ਹੋ ਗਈ।


author

Inder Prajapati

Content Editor

Related News