ਨਰਾਤਿਆਂ ਮੌਕੇ ਕੱਢੀ ਜਾ ਰਹੀ ਪੈਦਲ ਯਾਤਰਾ ਦੌਰਾਨ ਵਾਪਰਿਆ ਵੱਡਾ ਹਾਦਸਾ

Thursday, Oct 03, 2024 - 05:24 PM (IST)

ਨਰਾਤਿਆਂ ਮੌਕੇ ਕੱਢੀ ਜਾ ਰਹੀ ਪੈਦਲ ਯਾਤਰਾ ਦੌਰਾਨ ਵਾਪਰਿਆ ਵੱਡਾ ਹਾਦਸਾ

ਭੀਲਵਾੜਾ- ਰਾਜਸਥਾਨ 'ਚ ਭੀਲਵਾੜਾ ਜ਼ਿਲ੍ਹੇ ਦੇ ਗੁਲਾਬਪੁਰਾ ਥਾਣਾ ਖੇਤਰ 'ਚ ਨਰਾਤਿਆਂ ਮੌਕੇ ਇਕ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਨਰਾਤਿਆਂ ਮੌਕੇ ਕੱਢੀ ਜਾ ਰਹੀ ਪੈਦਲ ਯਾਤਰਾ ਦੌਰਾਨ ਝੰਡਾ ਬਿਜਲੀ ਦੀ ਲਾਈਨ ਨੂੰ ਛੂਹਣ ਕਾਰਨ ਇਕ ਪੈਦਲ ਯਾਤਰੀ ਦੀ ਮੌਤ ਹੋ ਗਈ ਅਤੇ 4 ਲੋਕ ਗੰਭੀਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਨਰਾਤਿਆਂ ਮੌਕੇ 'ਤੇ ਚੌਨਾ ਕਾ ਖੇੜਾ ਤੋਂ ਬੈਰਵਾ ਭਾਈਚਾਰੇ ਦੇ 15-20 ਸ਼ਰਧਾਲੂ ਝੰਡਾ ਲੈ ਕੇ ਭੈਰੂਜੀ ਦੇ ਦਰਸ਼ਨ ਕਰਨ ਜਾਣ ਝਾਂਤਲ ਲਈ ਰਵਾਨਾ ਹੋਏ। ਇਹ ਪੈਦਲ ਯਾਤਰੀ ਨੱਚਦੇ-ਗਾਉਂਦੇ ਝੰਡਾ ਲਹਿਰਾਉਂਦੇ ਜਾ ਰਹੇ ਸਨ। 

ਦੁਪਹਿਰ ਦੇ ਸਮੇਂ ਇਹ ਪੈਦਲ ਯਾਤਰਾ ਗੁਲਾਬਪੁਰਾ ਦੇ ਪਿੰਡ ਈਰਾਂਸ ਪਿੰਡ ਤੋਂ ਲੰਘ ਰਹੀ ਸੀ। ਇਸ ਦੌਰਾਨ ਝੰਡਾ 11 ਕਿਲੋਵਾਟ ਲਾਈਨ ਨੂੰ ਛੂਹ ਗਿਆ। ਇਹ ਝੰਡਾ ਚੌਨਾ ਦਾ ਖੇੜਾ ਵਾਸੀ ਈਸ਼ਵਰ ਬੈਰਵਾ (22) ਦੇ ਹੱਥ ਵਿਚ ਫੜਿਆ ਹੋਇਆ ਸੀ। ਝੰਡੇ ਵਿਚ ਬਿਦਲੀ ਦਾ ਕਰੰਟ ਫੈਲਣ ਕਾਰਨ ਈਸ਼ਵਰ ਬੈਰਵਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਹਰਫੂਲ ਬੈਰਵਾ (18), ਉਮੇਸ਼ ਬੈਰਵਾ (17), ਗੋਵਿੰਦ ਬੈਰਵਾ (13) ਅਤੇ ਸੁਨੀਤਾ ਬੈਰਵਾ (14) ਦੀ ਹਾਲਤ ਬਿਜਲੀ ਦਾ ਕਰੰਟ ਲੱਗਣ ਕਾਰਨ ਵਿਗੜ ਗਈ। ਹਾਦਸੇ 'ਚ ਝੁਲਸੇ ਸਾਰੇ ਲੋਕਾਂ ਨੂੰ ਰਿਆਲਾ 'ਚ ਮੁੱਢਲੀ ਸਹਾਇਤਾ ਤੋਂ ਬਾਅਦ ਭੀਲਵਾੜਾ ਦੇ ਜ਼ਿਲਾ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ।


author

Tanu

Content Editor

Related News