ਦਿੱਲੀ ਹਵਾਈ ਅੱਡੇ ''ਤੇ 7 ਕਾਰਤੂਸਾਂ ਨਾਲ ਇਕ ਵਿਅਕਤੀ ਗ੍ਰਿਫ਼ਤਾਰ

Wednesday, Sep 09, 2020 - 05:17 PM (IST)

ਦਿੱਲੀ ਹਵਾਈ ਅੱਡੇ ''ਤੇ 7 ਕਾਰਤੂਸਾਂ ਨਾਲ ਇਕ ਵਿਅਕਤੀ ਗ੍ਰਿਫ਼ਤਾਰ

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ-3 'ਤੇ ਸੁਰੱਖਿਆ ਜਾਂਚ ਦੌਰਾਨ 41 ਸਾਲਾ ਇਕ ਵਿਅਕਤੀ ਨੂੰ 7 ਕਾਰਤੂਸ ਨਾਲ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਬੁੱਧਵਾਰ ਯਾਨੀ ਕਿ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਵਿਅਕਤੀ ਦੀ ਪਛਾਣ ਗੁਜਰਾਤ ਦੇ ਸੂਰਤ ਦੇ ਰਹਿਣ ਵਾਲੇ ਕਲਾਥੀਆ ਰਾਜੇਸ਼ਭਾਈ ਦੇ ਰੂਪ ਵਿਚ ਹੋਈ ਹੈ। ਉਹ ਇਕ ਮਜ਼ਦੂਰ ਠੇਕੇਦਾਰ ਦੇ ਰੂਪ ਵਿਚ ਕੰਮ ਕਰਦਾ ਹੈ ਅਤੇ ਦਿੱਲੀ ਤੋਂ ਅਹਿਮਦਾਬਾਦ ਜਾ ਰਿਹਾ ਸੀ। 

ਡਿਪਟੀ ਕਮਿਸ਼ਨਰ ਆਫ਼ ਪੁਲਸ (ਆਈ. ਜੀ. ਆਈ.) ਰਾਜੀਵ ਰੰਜਨ ਨੇ ਕਿਹਾ ਕਿ ਮੰਗਲਵਾਰ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਦਸਤਿਆਂ ਵਲੋਂ ਹਵਾਈ ਅੱਡੇ ਦੇ ਟਰਮੀਨਲ-3 'ਤੇ ਸੁਰੱਖਿਆ ਜਾਂਚ ਦੌਰਾਨ ਯਾਤਰੀ ਕੋਲੋਂ 7 ਕਾਰਤੂਸ ਬਰਾਮਦ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਉਸ ਦੇ ਵਿਰੁੱਧ ਹਥਿਆਰਬੰਦ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੌਜੂਦਾ ਸਮੇਂ ਦੌਰਾਨ ਆਈ. ਜੀ. ਆਈ. ਹਵਾਈ ਅੱਡਾ ਇਕਾਈ ਵਲੋਂ ਹਥਿਆਰਬੰਦ ਐਕਟ ਤਹਿਤ ਕੁੱਲ 51 ਅਜਿਹੇ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚ ਯਾਤਰੀਆਂ ਨੂੰ ਅਣਜਾਣੇ ਵਿਚ ਜਾਂ ਜਾਣਬੁੱਝ ਕੇ ਹਥਿਆਰ ਲਿਜਾਂਦੇ ਫੜ੍ਹਿਆ ਗਿਆ।


author

Tanu

Content Editor

Related News