ਸਰਵੇਖਣ ਚ ਖ਼ੁਲਾਸਾ : ਭਾਰਤ ’ਚ ਹਰ ਤਿੰਨ ’ਚੋਂ ਇਕ ਵਿਅਕਤੀ ਬਾਹਰ ਨਿਕਲਦੇ ਸਮੇਂ ਨਹੀਂ ਪਹਿਨ ਰਿਹਾ ਮਾਸਕ
Saturday, Dec 04, 2021 - 05:53 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤ ’ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਬਾਰੇ ਪਤਾ ਲੱਗਣ ਤੋਂ ਬਾਅਦ ਚਿੰਤਾਵਾਂ ਦੇ ਬਾਵਜੂਦ ਮਾਸਕ ਪਹਿਨਣ ਦੇ ਨਿਯਮ ਦਾ ਪਾਲਣ ਹੇਠਲੇ ਪੱਧਰ ’ਤੇ ਬਣਿਆ ਹੋਇਆ ਹੈ ਅਤੇ ਇਕ ਸਰਵੇਖਣ ਦੌਰਾਨ ਸਿਰਫ਼ 2 ਫੀਸਦੀ ਲੋਕਾਂ ਨੇ ਹੀ ਮੰਨਿਆ ਕਿ ਉਨ੍ਹਾਂ ਦੇ ਇਲਾਕੇ, ਸ਼ਹਿਰ ਜਾਂ ਜ਼ਿਲ੍ਹੇ ’ਚ ਲੋਕ ਇਸ ਨਿਯਮ ਦਾ ਪਾਲਣ ਕਰ ਰਹੇ ਹਨ। ਡਿਜੀਟਲ ਭਾਈਚਾਰਾ ਆਧਾਰਤ ਪਲੇਟਫਾਰਮ ‘ਲੋਕਲ ਸਰਕਿਲ’ ਵਲੋਂ ਕੀਤੇ ਗਏ ਇਕ ਸਰਵੇਖਣ ਅਨੁਸਾਰ ਤਿੰਨ ’ਚੋਂ ਇਕ ਭਾਰਤੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖੇਤਰ ਦੇ ਜ਼ਿਆਦਾਤਰ ਲੋਕ ਆਪਣੇ ਘਰੋਂ ਬਾਹਰ ਨਿਕਲਦੇ ਸਮੇਂ ਮਾਸਕ ਨਹੀਂ ਪਹਿਨਦੇ। ਅਪ੍ਰੈਲ ’ਚ ਕੀਤੇ ਗਏ ਇਸ ਸਰਵੇਖਣ ’ਚ ਭਾਰਤ ਦੇ 364 ਜ਼ਿਲ੍ਹਿਆਂ ’ਚ ਰਹਿਣ ਵਾਲੇ 25 ਹਜ਼ਾਰ ਤੋਂ ਵੱਧ ਲੋਕਾਂ ਦੀਆਂ ਪ੍ਰਤੀਕਿਰਿਆ ਮਿਲੀਆਂ।
ਇਹ ਵੀ ਪੜ੍ਹੋ : ਦਿੱਲੀ ’ਚ ਓਮੀਕਰੋਨ ਦੀ ਦਸਤਕ, LNJP ਹਸਪਤਾਲ ’ਚ ਹੁਣ ਤੱਕ 12 ਸ਼ੱਕੀ ਮਰੀਜ਼ ਹੋਏ ਦਾਖ਼ਲ
ਸਰਵੇ ਅਨੁਸਾਰ 29 ਫੀਸਦੀ ਲੋਕਾਂ ਨੇ ਕਿਹਾ ਕਿ ਮਾਸਕ ਪਹਿਨਣ ਦੇ ਨਿਯਮ ਦਾ ਪਾਲਣ ਕਰਨ ਦੀ ਦਰ ਕਾਫ਼ੀ ਵੱਧ ਹੈ। ਮਾਸਕ ਪਹਿਨਣ ਦੀ ਦਰ ਸਤੰਬਰ ’ਚ ਡਿੱਗ ਕੇ 12 ਫੀਸਦੀ ਤੱਕ ਆ ਗਈ ਅਤੇ ਫਿਰ ਤੇਜ਼ੀ ਨਾਲ ਡਿੱਗ ਕੇ ਨਵੰਬਰ ’ਚ ਸਿਰਫ਼ 2 ਫੀਸਦੀ ਰਹਿ ਗਈ। ‘ਲੋਕਲ ਸਰਕਿਲ’ ਦੇ ਸੰਸਥਾਪਕ ਸਚਿਨ ਟਾਪਰੀਆ ਨੇ ਕਿਹਾ,‘‘ਇਹ ਮਹੱਤਵਪੂਰਨ ਹੈ ਕਿ ਕੇਂਦਰ ਸਰਕਾਰ, ਰਾਜ ਸਰਕਾਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਓਮੀਕਰੋਨ ਰੂਪ ਦੇ ਮੱਦੇਨਜ਼ਰ ਮਾਸਕ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਇਸ ਪਾਲਣ ਨੂੰ ਬਰਕਰਾਰ ਰੱਖਣ ਨੂੰ ਲੈ ਕੇ ਜ਼ਰੂਰ ਸਜ਼ਾ ਲਾਗੂ ਕਰਨ ਲਈ ਸਾਰੇ ਕਦਮ ਚੁੱਕਣ।’’
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ