3 ਸਾਲ 'ਚ 1 ਕਰੋੜ ਰੁਜ਼ਗਾਰ ਦੇਣ ਲਈ 1 ਲੱਖ ਕਰੋੜ ਰੁਪਏ ਦੀ ਯੋਜਨਾ

Thursday, Sep 13, 2018 - 05:46 PM (IST)

ਨਵੀਂ ਦਿੱਲੀ— ਦੇਸ਼ਭਰ 'ਚ ਮੈਗਾ ਇੰਪਲਾਏਮੈਂਟ ਜੋਨ ਬਣਾਉਣ ਲਈ ਸਰਕਾਰ 1 ਲੱਖ ਕਰੋੜ ਰੁਪਏ ਦੀ ਯੋਜਨਾ ਤਿਆਰ ਕਰ ਰਹੀ ਹੈ। ਇਸ ਦਾ ਉਦੇਸ਼ ਅਗਲੇ 3 ਸਾਲਾਂ 'ਚ ਇਕ ਕਰੋੜ ਨੌਜਵਾਨਾਂ ਨੂੰ ਪ੍ਰਤੱਖ ਅਤੇ ਅਪ੍ਰਤੱਖ ਤੌਰ 'ਤੇ ਨੌਕਰੀਆਂ ਉਪਲੱਬਧ ਕਰਵਾਉਣਾ ਹੈ। ਇਸ ਦੇ ਤਹਿਤ ਤਟੀ ਰਾਜ 'ਚ 14 ਨੈਸ਼ਨਲ ਇੰਪਲਾਏਮੈਂਟ ਜੋਨ ਬਣਾਉਣਾ ਪ੍ਰਸਤਾਵਿਤ ਹੈ। ਸ਼ਿਪਿੰਗ ਮਿਨਿਸਟ੍ਰੀ ਇਸ ਪ੍ਰਪੋਜਲ ਨੂੰ ਨੀਤੀ ਆਯੋਗ ਦੇ ਨਾਲ ਵਿਚਾਰ-ਵਿਮਰਸ਼ ਕਰ ਅੰਤਿਮ ਰੂਪ ਦੇ ਰਹੀ ਹੈ। ਇਸ ਯੌਜਨਾ ਨੂੰ ਅਗਲੇ ਸਾਲ ਲੋਕਸਭਾ ਚੋਣਾਂ ਤੋਂ ਪਹਿਲਾਂ ਲਾਗੂ ਕੀਤਾ ਜਾ ਸਕਦਾ ਹੈ। ਇਸ ਨਾਲ ਸਰਕਾਰ ਨੂੰ ਰੁਜ਼ਗਾਰ ਵਧਾਉਣ ਦੇ ਆਪਣੇ ਵਾਅਦੇ ਪੂਰੇ ਕਰਨ 'ਚ ਮਦਦ ਮਿਲ ਸਕਦੀ ਹੈ।

ਸਰਕਾਰ ਨਾਲ ਜੁੜੇ ਸੂਰਤਾਂ ਨੇ ਦੱਸਿਆ ਕਿ ਇੰਪਲਾਏਮੈਂਟ ਜੋਨ 'ਚ ਟੈਕਸ 'ਚ ਛੂਟ, ਕੈਪੀਟਲ ਸਬਸਿਡੀ ਅਤੇ ਸਿੰਗਲ-ਵਿਡੋ ਕਲਿਅਰੰਸ ਵਰਗੇ ਫਿਕਸਲ ਅਤੇ ਨਾਨ ਫਿਕਸਲ ਇਨਸੈਂਸਟਿਵ ਦਿੱਤੇ ਜਾਣਗੇ। ਇਹ ਇਨ੍ਹੀਂ ਦਿਨੀ ਜੋਨ 'ਚ ਮੈਨਿਊਫੈਕਚਰਿੰਗ ਯੂਨਿਟ ਲਗਾਉਣ ਦੇ ਲਈ ਤਿਆਰ ਫਰਮਾਂ ਵੱਲ ਦਿੱਤੀ ਜਾਣ ਵਾਲੀਆਂ ਤਿਆਰੀਆਂ ਨਾਲ ਜੁੜੇ ਹੋਣਗੇ।

ਸ਼ਿਪਿੰਗ ਮਿਨਿਸਟ੍ਰੀ ਦੇ ਤਟੀ ਰਾਜਾਂ 'ਚ 14 ਨੈਸ਼ਨਲ ਇੰਪਲਾਏਮੈਂਟ ਜੋਨ ਬਣਾਉਣ ਦਾ ਪ੍ਰੋਪਜ਼ਲ ਦਿੱਤਾ ਹੈ। ਇਕ ਸੂਤਰ ਨੇ ਦੱਸਿਆ, ਇਨ੍ਹਾਂ ਜੋਨ 'ਚ ਫੂਡ, ਸੀਮੇਂਟ, ਫਰਨੀਚਰ ਅਤੇ ਇਲੈਕਟ੍ਰਾਨਿਕਸ ਦੇ ਨਾਲ ਹੀ ਲੇਬਰ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਗਾਰਮੈਂਟ, ਲੈਦਰ ਅਤੇ ਜੇਮਸ ਐਂਡ ਜਿਊਲਰੀ ਵਰਗੇ ਸੈਕਟਰਸ ਦੇ 35 ਇੰਡਸਟਰੀਅਲ ਕਲਸਟਰ ਹੋਣਗੇ। 

ਸ਼ੁਰੂਆਤੀ ਅਨੁਮਾਨ ਮੁਤਾਬਕ ਇਨ੍ਹਾਂ ਜੋਨ 'ਚ ਜ਼ਰੂਰੀ ਇਨਫ੍ਰਾਸਟ੍ਰਕਚਰ ਤਿਆਰ ਕਰਨ 'ਤੇ ਇਕ ਲੱਖ ਕਰੋੜ ਰੁਪਏ ਖਰਚ ਹੋਣਗੇ। ਇਸ ਖਰਚ 'ਚ ਕੇਂਦਰ ਅਤੇ ਰਾਜਾਂ ਦੀ ਹਿੱਸੇਦਾਰੀ ਹੋਵੋਗੀ। ਰਾਜ ਇਨ੍ਹਾਂ ਜੋਨ ਨੂੰ ਬਣਾਉਣ ਲਈ ਘੱਟ ਤੋਂ ਘੱਟ 2000 ਏਕੜ ਜ਼ਮੀਨ ਉਪਲਬਧ ਕਰਵਾਉਣਗੇ। ਭਾਰਤ ਇਸ ਮੈਗਾ ਪ੍ਰਾਜੈਕਟ ਦੇ ਲਈ ਇੰਟਰਨੈਸ਼ਨਲ ਏਜੰਸੀਆਂ ਤੋਂ ਵੀ ਫੀਡਿੰਗ ਲੈ ਸਕਦਾ ਹੈ। ਆਉਣ ਵਾਲੇ ਸਮੇਂ 'ਚ ਇਨ੍ਹਾਂ ਜੋਨ 'ਚ 4 ਲੱਖ ਕਰੋੜ ਰੁਪਏ ਦਾ ਨਿਵੇਸ਼ ਹੋਣ ਦਾ ਅਨੁਮਾਨ ਹੈ।

ਇਨ੍ਹਾਂ ਇੰਪਲਾਏਮੈਂਟ ਜੋਨ ਨੂੰ ਇਨਫ੍ਰਸਟ੍ਰਕਚਰ ਦਾ ਦਰਜਾ ਮਿਲਣ ਨਾਲ ਇਨ੍ਹਾਂ ਜੋਨ 'ਚ ਇੰਡਸਟਰੀਜ ਨੂੰ ਲਾਂਗ ਟਰਮ ਲੋਨ ਹਾਸਿਲ ਕਰਨ ਅਤੇ ਆਪਣਾ ਬਿਜ਼ਨਸ ਵਧਾਉਣ 'ਚ ਮਦਦ ਮਿਲੇਗੀ। ਨੀਤੀ ਆਯੋਗ ਦੇ ਸਾਬਕਾ ਚੇਅਰਮੈੱਨ ਅਰਵਿੰਦ ਪਨਗੜਿਆ ਨੇ ਦੇਸ਼ 'ਚ ਕੋਸਟਲ ਇੰਪਲਾਏਮੈਂਟ ਜੋਨ ਬਣਾਉਣ ਦਾ ਆਈਡਿਆ ਪੇਸ਼ ਕੀਤਾ ਸੀ। ਚੀਨ 'ਚ ਇਸ ਤਰ੍ਹਾਂ ਦੇ ਜੋਨ ਪਹਿਲਾਂ ਤੋਂ ਮੌਜੂਦ ਹਨ। ਇਨ੍ਹਾਂ ਜੋਨ ਨਾਲ ਰੁਜ਼ਗਾਰ ਵਧਾਉਣ 'ਚ ਕਾਫੀ ਮਦਦ ਮਿਲ ਸਕਦੀ ਹੈ।

ਨੀਤੀ ਆਯੋਗ ਦੇ ਸੀ.ਈ.ਓ. ਅਮਿਤਾਭ ਕਾਂਤ ਦੀ ਅਗਵਾਈ 'ਚ ਬਣੀ ਇਕ ਹਾਈ-ਲੈਵਲ ਕਮੇਟੀ ਨੇ ਇਨ੍ਹਾਂ ਜੋਨ 'ਚ ਮੈਨਿਊਫੈਕਚਰਿੰਗ ਨੂੰ ਆਕਰਸ਼ਤ ਕਰਨ ਲਈ ਇਕ ਪਾਲਿਸੀ ਦੀ ਰੂਪਰੇਖਾ ਤਿਆਰ ਕੀਤੀ ਹੈ। ਸਰਕਾਰ ਬੰਦਰਗਾਹਾਂ ਦੇ ਜ਼ਰੀਏ ਇੰਡਸਟਰੀਜ ਨੂੰ ਵਧਾਵਾ ਦੇਣਾ ਚਾਹੁੰਦੀ ਹੈ ਅਤੇ ਨੈਸ਼ਨਲ ਇੰਪਲਾਏਮੈਂਟ ਜੋਨ ਇਸੇ ਦਾ ਹਿੱਸਾ ਹੈ।

 


Related News