ਮੱਧ ਪ੍ਰਦੇਸ਼ ਦੇ ਮੰਡਲਾ ''ਚ ਬਾਰਾਤੀਆਂ ਦੀ ਬੱਸ ਪਲਟੀ, ਇੱਕ ਦੀ ਮੌਤ, 12 ਜ਼ਖ਼ਮੀ

02/19/2021 3:14:32 AM

ਭੋਪਾਲ - ਮੱਧ ਪ੍ਰਦੇਸ਼ ਦੇ ਮੰਡਲਾ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਮੰਡਲਾ ਦੇ ਬੰਹਨੀ ਖੇਤਰ ਵਿੱਚ ਇਹ ਹਾਦਸਾ ਹੋਇਆ, ਜਦੋਂ ਬਾਰਾਤੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 12 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ। ਏ.ਐੱਸ.ਪੀ. ਗਜੇਂਦਰ ਸਿੰਘ ਕੰਵਰ ਨੇ ਦੱਸਿਆ ਹੈ ਕਿ ਜ਼ਖ਼ਮੀਆਂ ਨੂੰ ਨੈਨਪੁਰ ਦੇ ਸਿਹਤ ਕੇਂਦਰ ਵਿੱਚ ਦਾਖਲ ਕਰਾਇਆ ਗਿਆ ਹੈ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ। 

ਘਟਨਾ ਨੂੰ ਲੈ ਕੇ ਦੱਸਿਆ ਗਿਆ ਹੈ ਕਿ ਬਰਾਤ ਦੀ ਬੱਸ ਨੂੰ ਚਲਾ ਰਿਹਾ ਡਰਾਇਵਰ ਸ਼ਰਾਬ ਦੇ ਨਸ਼ੇ ਵਿੱਚ ਸੀ ਅਤੇ ਲਾਪਰਵਾਹੀ ਨਾਲ ਬੱਸ ਚਲਾ ਰਿਹਾ ਸੀ। ਕਥਿਤ ਤੌਰ 'ਤੇ ਇਸ ਦੇ ਚੱਲਦੇ ਇਹ ਹਾਦਸਾ ਹੋਇਆ ਹੈ। ਮੱਧ ਪ੍ਰਦੇਸ਼ ਵਿੱਚ ਇਸ ਹਫਤੇ ਸਿੱਧੀ ਵਿੱਚ ਵੀ ਇੱਕ ਵੱਡਾ ਬੱਸ ਹਾਦਸਾ ਹੋ ਗਿਆ ਸੀ। ਸਿੱਧੀ ਜ਼ਿਲ੍ਹੇ ਦੇ ਰਾਮਪੁਰ ਨੈਕਿਨ ਥਾਣਾ ਖੇਤਰ ਵਿੱਚ ਮੰਗਲਵਾਰ ਨੂੰ ਹੋਏ ਬੱਸ ਹਾਦਸੇ ਵਿੱਚ 51 ਲੋਕਾਂ ਦੀ ਮੌਤ ਹੋਈ ਹੈ। ਹਾਦਸੇ ਤੋਂ ਬਾਅਦ ਤਿੰਨ ਲੋਕ ਅਜੇ ਤੱਕ ਲਾਪਤਾ ਹਨ। ਹਾਦਸੇ ਦੇ ਤੀਸਰੇ ਦਿਨ ਵੀਰਵਾਰ ਨੂੰ ਨਹਿਰ ਦੀ ਚਾਰ ਕਿਲੋਮੀਟਰ ਲੰਬੀ ਸੁਰੰਗ ਵਿੱਚ ਐੱਨ.ਡੀ.ਆਰ.ਐੱਫ. ਦੇ ਜਵਾਨਾਂ ਨੇ ਸਰਚਿੰਗ ਆਪਰੇਸ਼ਨ ਚਲਾਇਆ ਪਰ ਕੁੱਝ ਪਤਾ ਨਾ ਚੱਲ ਸਕਿਆ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News