ਸਰਹੱਦ ''ਤੇ ਨੇਪਾਲ ਪੁਲਸ ਨੇ ਫਿਰ ਚਲਾਈਆਂ ਗੋਲੀਆਂ, ਇੱਕ ਭਾਰਤੀ ਦੀ ਹਾਲਤ ਗੰਭੀਰ

Sunday, Jul 19, 2020 - 09:53 PM (IST)

ਸਰਹੱਦ ''ਤੇ ਨੇਪਾਲ ਪੁਲਸ ਨੇ ਫਿਰ ਚਲਾਈਆਂ ਗੋਲੀਆਂ, ਇੱਕ ਭਾਰਤੀ ਦੀ ਹਾਲਤ ਗੰਭੀਰ

ਪਟਨਾ - ਭਾਰਤ ਅਤੇ ਨੇਪਾਲ 'ਚ ਜਾਰੀ ਤਣਾਅ ਵਿਚਾਲੇ ਨੇਪਾਲ ਨੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਭਾਰਤ-ਨੇਪਾਲ ਸਰਹੱਦ 'ਤੇ ਇੱਕ ਵਾਰ ਫਿਰ ਨੇਪਾਲ ਵਲੋਂ ਗੋਲੀਬਾਰੀ ਕੀਤੀ ਗਈ ਹੈ। ਇਸ ਘਟਨਾ 'ਚ ਇੱਕ ਭਾਰਤੀ ਨੌਜਵਾਨ ਜ਼ਖ਼ਮੀ ਹੋ ਗਿਆ ਹੈ। ਜਿਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਘਟਨਾ ਬਿਹਾਰ 'ਚ ਟੇੜਾਗਾਛ ਦੇ ਫਤਿਹਪੁਰ ਸਥਿਤ ਭਾਰਤ-ਨੇਪਾਲ ਸਰਹੱਦ 'ਤੇ ਹੋਈ। ਜਿੱਥੇ ਸ਼ਨੀਵਾਰ ਦੀ ਰਾਤ ਨੇਪਾਲ ਪੁਲਸ ਨੇ ਤਿੰਨ ਭਾਰਤੀ ਨਾਗਰਿਕਾਂ 'ਤੇ ਗੋਲੀਬਾਰੀ ਕਰ ਦਿੱਤੀ। ਜਿਸ 'ਚ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੌਜਵਾਨ ਨੂੰ ਭਾਜੜ 'ਚ ਇਲਾਜ ਲਈ ਮੁੱਢਲੀ ਸਿਹਤ ਕੇਂਦਰ ਟੇੜਾਗਾਛ ਲਿਆਇਆ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਬਿਹਤਰ ਇਲਾਜ ਲਈ ਰੈਫਰਲ ਹਸਪਤਾਲ ਭੇਜ ਦਿੱਤਾ ਗਿਆ।

ਜ਼ਖ਼ਮੀ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਨੌਜਵਾਨ ਦਾ ਇਲਾਜ ਪੂਰਣੀਆ 'ਚ ਕੀਤਾ ਜਾ ਰਿਹਾ ਹੈ। ਸਥਾਨਕ ਪਿੰਡ ਵਾਸੀਆਂ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਜਿਤੇਂਦਰ ਕੁਮਾਰ ਸਿੰਘ (25) ਅਤੇ ਉਸਦੇ ਦੋ ਸਾਥੀ ਅੰਕਿਤ ਕੁਮਾਰ ਸਿੰਘ ਅਤੇ ਗੁਲਸ਼ਨ ਕੁਮਾਰ ਸਿੰਘ ਲੱਗਭੱਗ ਸਾਢੇ 7 ਵਜੇ ਆਪਣੀ ਮਵੇਸ਼ੀ ਲੱਭਣ ਭਾਰਤ-ਨੇਪਾਲ ਸਰਹੱਦ ਸਥਿਤ ਮਾਫੀ ਟੋਲਾ ਅਤੇ ਮਲਾਹ ਟੋਲਾ ਗਏ ਸਨ।

ਪਿੰਡ ਵਾਸੀਆਂ ਮੁਤਾਬਕ ਪਿੰਡ ਤੋਂ ਬਾਹਰ ਖੇਤ ਵੱਲ ਜਾਣ 'ਤੇ ਉੱਥੇ ਨੇਪਾਲ ਸਰਹੱਦ 'ਤੇ ਤਾਇਨਾਤ ਨੇਪਾਲ ਪੁਲਸ ਨੇ ਇਨ੍ਹਾਂ ਨੌਜਵਾਨਾਂ 'ਤੇ ਲਗਾਤਾਰ ਗੋਲੀਬਾਰੀ ਕਰ ਦਿੱਤੀ। ਜਿਸ 'ਚ ਜਿਤੇਂਦਰ ਕੁਮਾਰ ਸਿੰਘ ਨੂੰ ਗੋਲੀ ਲੱਗੀ ਹੈ। ਨੇਪਾਲ ਵਲੋਂ ਗੋਲੀਬਾਰੀ ਦੀ ਇਸ ਘਟਨਾ 'ਚ ਜ਼ਖ਼ਮੀ ਨੌਜਵਾਨ ਜਿਤੇਂਦਰ ਕੁਮਾਰ ਸਿੰਘ ਨੂੰ ਉਨ੍ਹਾਂ ਦੇ ਦੋਵਾਂ ਸਾਥੀਆਂ ਅਤੇ ਸਥਾਨਕ ਪਿੰਡ ਵਾਸੀਆਂ ਨੇ ਘਰ ਪਹੁੰਚਾਇਆ। ਇਸ ਘਟਨਾ ਦੀ ਜਾਣਕਾਰੀ ਸਥਾਨਕ ਪੁਲਸ ਅਤੇ 12ਵੀਂ ਬਟਾਲੀਅਨ ਦੇ ਐੱਸ.ਐੱਸ.ਬੀ. ਫਤਿਹਪੁਰ ਨੂੰ ਦਿੱਤੀ ਗਈ ਹੈ।


author

Inder Prajapati

Content Editor

Related News