ਅਨੋਖਾ ਮਾਮਲਾ : 33 ਸਾਲ ਤਕ ਚੱਲਿਆ ਚੋਰੀ ਦਾ ਮੁਕੱਦਮਾ, ਅਦਾਲਤ ਨੇ ਸੁਣਾਈ ਇਕ ਦਿਨ ਦੀ ਸਜ਼ਾ
Sunday, Dec 25, 2022 - 05:34 AM (IST)
ਮਹਾਰਾਜਗੰਜ (ਇੰਟ)- ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 33 ਸਾਲ ਪੁਰਾਣੇ ਚੋਰੀ ਦੇ ਇਕ ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਦੋਸ਼ੀ ਨੂੰ ਇਕ ਦਿਨ ਦੀ ਕੈਦ ਅਤੇ 1500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ ’ਤੇ 10 ਦਿਨ ਦੀ ਹੋਰ ਕੈਦ ਭੁਗਤਨੀ ਪਏਗੀ।
ਇਹ ਖ਼ਬਰ ਵੀ ਪੜ੍ਹੋ - Break-up ਤੋਂ ਦੁਖੀ ਵਿਦਿਆਰਥੀ ਨੇ ਗਲ਼ ਲਾਈ ਮੌਤ, NEET ਦੀ ਕਰ ਰਿਹਾ ਸੀ ਤਿਆਰੀ
ਇਸ ਤੋਂ ਇਲਾਵਾ ਧਾਰਾ 411 ਅਧੀਨ ਵੀ ਇਕ ਦਿਨ ਦੀ ਜੁਡੀਸ਼ੀਅਲ ਹਿਰਾਸਤ ਅਤੇ 500 ਰੁਪਏ ਜੁਰਮਾਨਾ ਲਾਇਆ ਗਿਆ ਹੈ। ਜੁਰਮਾਨਾ ਨਾ ਭਰਨ ’ਤੇ 10 ਦਿਨ ਦੀ ਵਾਧੂ ਕੈਦ ਕੱਟਣੀ ਪਵੇਗੀ।
ਇਹ ਖ਼ਬਰ ਵੀ ਪੜ੍ਹੋ - ਸਕੂਲ 'ਚ ਵਿਗੜੀ 15 ਵਿਦਿਆਰਥਣਾਂ ਦੀ ਸਿਹਤ ਤਾਂ ਇਲਾਜ ਲਈ ਬੁਲਾਇਆ ਤਾਂਤਰਿਕ! NHRC ਨੇ ਲਿਆ ਸਖ਼ਤ ਨੋਟਿਸ
ਪੁਰੰਦਰਪੁਰ ਪੁਲਸ ਨੇ 1989 ਵਿਚ ਇਕ ਸ਼ਿਕਾਇਤ ਦੇ ਆਧਾਰ ’ਤੇ ਤਿੰਨ ਮੁਲਜ਼ਮਾਂ ਬੁੱਧੀਰਾਮ ਪੁੱਤਰ ਫੱਗੂ, ਸ਼ੀਸ਼ ਮੁਹੰਮਦ ਪੁੱਤਰ ਮੁਸਕੀਮ ਅਤੇ ਹਮੀਮੁਦੀਨ ਪੁੱਤਰ ਯਾਸੀਨ ਖ਼ਿਲਾਫ਼ ਕੇਸ ਦਰਜ ਕੀਤਾ ਸੀ। ‘ਆਪ੍ਰੇਸ਼ਨ ਸ਼ਿਕੰਜਾ’ ਤਹਿਤ ਪੁਲਸ ਨੇ 33 ਸਾਲ ਪੁਰਾਣੇ ਇਸ ਮਾਮਲੇ ’ਚ ਲਾਬਿੰਗ ਕਰ ਕੇ ਦੋਸ਼ੀਆਂ ਨੂੰ ਸਜ਼ਾ ਦੁਆਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।