ਆਪਣੀ ਮਰਜ਼ੀ ਨਾਲ ਲਿਵ-ਇਨ ’ਚ ਰਹਿਣ ਵਾਲੇ ਬਾਲਗਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ: ਹਾਈ ਕੋਰਟ

02/01/2022 11:31:12 AM

ਜੱਬਲਪੁਰ (ਭਾਸ਼ਾ)- ਮੱਧ ਪ੍ਰਦੇਸ਼ ਹਾਈ ਕੋਰਟ ਨੇ ਕਿਹਾ ਹੈ ਕਿ ਜੇ 2 ਬਾਲਗ ਵਿਆਹ ਕਰਵਾ ਕੇ ਜਾਂ ਲਿਵ-ਇਨ ਰਿਲੇਸ਼ਨਸ਼ਿਪ ਰਾਹੀਂ ਇਕੱਠਿਆਂ ਰਹਿਣਾ ਚਾਹੁੰਦੇ ਹਨ ਤਾਂ ਕਿਸੇ ਨੂੰ ਵੀ ‘ਮਾਰਲ ਪੁਲਿਸਿੰਗ’ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਮਾਣਯੋਗ ਜੱਜ ਨੰਦਿਤਾ ਦੂਬੇ ’ਤੇ ਆਧਾਰਿਤ ਸਿੰਗਲ ਬੈਂਚ ਨੇ ਜੱਬਲਪੁਰ ਵਾਸੀ ਗੁਲਜ਼ਾਰ ਖਾਨ ਦੀ ਇਕ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਉਕਤ ਟਿੱਪਣੀ ਕੀਤੀ। ਪਟੀਸ਼ਨ ਵਿਚ ਗੁਲਜ਼ਾਰ ਨੇ ਕਿਹਾ ਸੀ ਕਿ ਉਸ ਨੇ ਮਹਾਰਾਸ਼ਟਰ ਵਿਚ 19 ਸਾਲ ਦੀ ਆਰਤੀ ਨਾਲ ਵਿਆਹ ਕੀਤਾ ਸੀ। ਆਰਤੀ ਨੇ ਆਪਣੀ ਇੱਛਾ ਨਾਲ ਇਸਲਾਮ ਧਰਮ ਅਪਣਾ ਲਿਆ ਹੈ।

ਉਨ੍ਹਾਂ ਦੋਸ਼ ਲਾਇਆ ਕਿ ਆਰਤੀ ਨੂੰ ਉਸਦੇ ਮਾਤਾ-ਪਿਤਾ ਜਬਰੀ ਵਾਰਾਨਸੀ ਲੈ ਗਏ ਅਤੇ ਉਸ ਨੂੰ ਗੈਰ-ਕਾਨੂੰਨੀ ਹਿਰਾਸਤ ਵਿਚ ਰੱਖਿਆ। ਆਰਤੀ ਨੂੰ 28 ਜਨਵਰੀ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਕਿਹਾ ਕਿ 2 ਬਾਲਗ ਵਿਅਕਤੀ ਵਿਆਹ ਕਰਵਾ ਕੇ ਜਾਂ ਲਿਵ-ਇਨ ਵਿਚ ਇਕੱਠਾ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ।


DIsha

Content Editor

Related News