ਚੇਨਈ ''ਚ ਚੋਰੀ ਕਰਕੇ ਭੱਜੇ ਬਦਮਾਸ਼ਾਂ ''ਚੋਂ ਇਕ ਗ੍ਰਿਫਤਾਰ

Friday, Dec 15, 2017 - 04:18 PM (IST)

ਚੇਨਈ ''ਚ ਚੋਰੀ ਕਰਕੇ ਭੱਜੇ ਬਦਮਾਸ਼ਾਂ ''ਚੋਂ ਇਕ ਗ੍ਰਿਫਤਾਰ

ਜੋਧਪੁਰ — ਰਾਜਸਥਾਨ 'ਚ ਜੋਧਪੁਰ ਪੁਲਸ ਨੇ ਚੇਨਈ ਦੇ ਪੁਲਸ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਅਤੇ ਸੁਨਿਆਰੇ ਦੀ ਦੁਕਾਨ 'ਚ ਚੋਰੀ ਕਰਨ ਦੇ ਦੋਸ਼ੀ ਨਥੂ ਰਾਮ ਜਾਟ ਦੇ ਸਹਿਯੋਗੀ ਦਿਨੇਸ਼ ਜਾਟ ਨੂੰ ਕੱਲ੍ਹ ਦੇਰ ਰਾਤ ਗ੍ਰਿਫਤਾਰ ਕਰ ਲਿਆ। ਪੁਲਸ ਅਨੁਸਾਰ ਨੱਥੂ ਰਾਮ ਨੂੰ ਫੜਣ ਲਈ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਪਰ ਉਸਦਾ ਪਤਾ ਨਹੀਂ ਲੱਗ ਸਕਿਆ। ਰਾਤਾਨੋਡਾ ਪੁਲਸ ਨੇ ਸ਼ਿਕਾਰਗੜ ਖੇਤਰ 'ਚੋਂ ਦਿਨੇਸ਼ ਜਾਟ ਨੂੰ ਗ੍ਰਿਫਤਾਰ ਕੀਤਾ। ਚੇਨਈ 'ਚ ਗਹਿਣੀਆਂ ਦੀ ਦੁਕਾਨ 'ਤੇ ਚੋਰੀ ਕਰਨ ਵਾਲਿਆਂ 'ਚ ਨੱਥੂ ਰਾਮ ਸਮੇਤ ਉਹ ਤਿੰਨ ਦੋਸ਼ੀਆਂ ਦੇ ਨਾਲ ਸੀ। ਚੇਨਈ 'ਚ ਗਹਿਣੀਆਂ ਦੀ ਦੁਕਾਨ 'ਚ ਲੱਖਾਂ ਰੁਪਏ ਦੀ ਚੋਰੀ ਕਰਕੇ ਭੱਜੇ ਇਨ੍ਹਾਂ ਦੋਸ਼ੀਆਂ ਨੂੰ ਫੜਣ ਲਈ ਚੇਨਈ ਪੁਲਸ ਨੇ ਪਾਲੀ ਜ਼ਿਲ੍ਹੇ ਦੇ ਰਾਮਾਵਾਸ ਪਿੰਡ 'ਚ ਇੱਟਾਂ ਦੇ ਭੱਠੇ 'ਤੇ ਬੁੱਧਵਾਰ ਸਵੇਰੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਦੋਸ਼ੀਆਂ ਨੇ ਪੁਲਸ ਅਧਿਕਾਰੀ ਪੇਰੀਅਪਾਂਡ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਦੋਸ਼ੀਆਂ ਨੂੰ ਕਾਬੂ ਲਈ ਪੁਲਸ ਦੀਆਂ ਤਿੰਨ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਚੇਨਈ ਪੁਲਸ ਦੇ ਸੰਯੁਕਤ ਕਮਿਸ਼ਨਰ ਸੰਤੋਸ਼ ਕੁਮਾਰ ਪਾਲੀ ਜ਼ਿਲੇ ਦੇ ਜੈਤਾਰਣ ਪਹੁੰਚ ਕੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਰਣਨਿਤੀ ਬਣਾ ਰਹੇ ਹਨ।


Related News