ਨਵੇਂ ਵਰ੍ਹੇ ਦੇ ਪਹਿਲੇ ਦਿਨ 45 ਹਜ਼ਾਰ ਸ਼ਰਧਾਲੂਆਂ ਨੇ ਮਾਂ ਵੈਸ਼ਣੋ ਦੇਵੀ ਜੀ ਦੇ ਦਰਬਾਰ ’ਚ ਟੇਕਿਆ ਮੱਥਾ
Tuesday, Jan 02, 2024 - 11:18 AM (IST)
ਕਟੜਾ (ਅਮਿਤ) - ਮਾਂ ਵੈਸ਼ਣੋ ਦੇਵੀ ਦੇ ਦਰਬਾਰ ’ਚ ਨਤਮਸਤਕ ਵਾਲੇ ਸ਼ਰਧਾਲੂਆਂ ਦੀ ਗਿਣਤੀ ’ਚ ਸਾਲ 2024 ਦੇ ਪਹਿਲੇ ਦਿਨ ਵੀ ਕਾਫ਼ੀ ਵਾਧਾ ਦੇਖਣ ਨੂੰ ਮਿਲਿਆ। ਸਾਲ ਦੇ ਪਹਿਲੇ ਦਿਨ ਲਗਭਗ 45 ਹਜ਼ਾਰ ਸ਼ਰਧਾਲੂ ਆਰ. ਐੱਫ. ਆਈ. ਡੀ. ਪ੍ਰਾਪਤ ਕਰ ਕੇ ਮਾਂ ਭਗਵਤੀ ਦੇ ਦਰਬਾਰ ਵੱਲ ਰਵਾਨਾ ਹੋਏ। ਯਾਤਰਾ ਰਜਿਸਟ੍ਰੇਸ਼ਨ ਰੂਮ ਆਪਣੇ ਨਿਰਧਾਰਤ ਸਮੇਂ ਰਾਤ 10 ਵਜੇ ਤੋਂ 25 ਮਿੰਟ ਪਹਿਲਾਂ ਬੰਦ ਕਰ ਦਿੱਤਾ ਗਿਆ। ਯਾਤਰਾ ’ਚ ਵਾਧਾ ਹੋਣ ਕਾਰਨ ਪੁਲਸ ਪ੍ਰਸ਼ਾਸਨ ਵੱਲੋਂ ਵੈਸ਼ਣੋ ਦੇਵੀ ਯਾਤਰਾ ਮਾਰਗ ਸਮੇਤ ਕਟੜਾ ’ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।
ਇਹ ਵੀ ਪੜ੍ਹੋ : ਚੜ੍ਹਦੇ ਸਾਲ ਘਰ 'ਚ ਵਿਛੇ ਸਥਰ, ਦੇਰ ਰਾਤ ਨੌਜਵਾਨ ਦੀ ਦਰਦਨਾਕ ਹਾਦਸੇ 'ਚ ਹੋਈ ਮੌਤ
ਸ਼੍ਰਾਈਨ ਬੋਰਡ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਨੂੰ ਸੌਖਾਲੇ ਦਰਸ਼ਨ ਕਰਵਾਉਣ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਸ਼ਰਧਾਲੂਆਂ ਨੇ ਹੈਲੀਕਾਪਟਰ ਸੇਵਾ, ਬੈਟਰੀ ਕਾਰ ਸੇਵਾ ਅਤੇ ਭੈਰੋਂ ਘਾਟੀ ਰੋਪ-ਵੇਅ ਸੇਵਾ ਦਾ ਵੀ ਲਾਭ ਲਿਆ। ਇੱਥੇ ਐਤਵਾਰ ਨੂੰ ਨਿਰਧਾਰਿਤ ਸਮੇਂ ਤੋਂ 2 ਘੰਟੇ ਪਹਿਲਾਂ ਹੀ ਯਾਤਰਾ ਆਰ. ਐੱਫ. ਆਈ. ਡੀ. ਕਾਊਂਟਰ ਨੂੰ ਬੰਦ ਕਰ ਦਿੱਤਾ ਗਿਆ, ਉੱਥੇ ਹੀ, ਸੋਮਵਾਰ ਸਵੇਰੇ 4 ਵਜੇ ਤੋਂ ਹੀ ਕਟੜਾ ’ਚ ਯਾਤਰਾ ਰਜਿਸਟ੍ਰੇਸ਼ਨ ਰੂਮ ’ਤੇ ਸ਼ਰਧਾਲੂਆਂ ਦੀਆਂ ਲੰਬੀਆਂ ਲਾਈਨਾਂ ਵੇਖਣ ਨੂੰ ਮਿਲੀਆਂ। ਬਾਣਗੰਗਾ ਦੱਖਣੀ ਡਿਓਢੀ ਦੀ ਗੱਲ ਕਰੀਏ ਤਾਂ ਉੱਥੇ ਵੀ ਸ਼ਰਧਾਲੂਆਂ ਦਾ ਇਕੱਠ ਦੁਪਹਿਰ ਤੱਕ ਦੇਖਣ ਨੂੰ ਮਿਲਿਆ। ਸ਼ਰਧਾਲੂ ਮਾਤਾ ਭਗਵਤੀ ਦੇ ਜੈਕਾਰੇ ਲਾਉਂਦੇ ਹੋਏ ਯਾਤਰਾ ਮਾਰਗ ’ਤੇ ਅੱਗੇ ਵਧਦੇ ਨਜ਼ਰ ਆਏ।
ਇਹ ਵੀ ਪੜ੍ਹੋ : ਪਾਕਿਸਤਾਨੀ ਨੌਜਵਾਨ ਦੀ UAE 'ਚ ਖੁੱਲ੍ਹੀ ਕਿਸਮਤ, ਲੱਗਾ ਜੈਕਪਾਟ ਬਣਿਆ ਅਰਬਪਤੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8