ਕੇਜਰੀਵਾਲ ਦੇ ਮੂੰਹ ''ਤੇ ਚੱਪਲ-ਸਿਆਹੀ ਸੁੱਟਣ ਵਾਲੇ ਪਹੁੰਚੇ ਮੁਆਫੀ ਮੰਗਣ

04/06/2018 4:14:28 PM

ਨਵੀਂ ਦਿੱਲੀ—ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਤੇ ਦਿਨਾਂ 'ਚ ਨਿਮਰਤਾ ਦੀ ਨਵੀਂ ਖਾਸੀਅਤ ਨਜ਼ਰ ਆਈ। ਉਹ ਆਪਣੇ ਕਈ ਪੁਰਾਣੇ ਗਿਲੇ-ਸ਼ਿਕਵੇ ਭੁਲਾ ਕੇ 'ਮੁਆਫੀ ਮੋੜ' 'ਚ ਆ ਗਏ, ਪਰ ਜਦੋਂ ਖੁਦ ਕਿਸੇ ਨੂੰ ਮੁਆਫੀ ਦੇਣ ਦੀ ਵਾਰੀ ਆਈ ਤਾਂ ਉਨ੍ਹਾਂ ਦੀ ਰਵੱਈਆ ਹੀ ਬਦਲ ਗਿਆ। ਅਸਲ 'ਚ ਕੇਜਰੀਵਾਲ 'ਤੇ ਸਿਆਹੀ ਅਤੇ ਚੱਪਲ ਸੁੱਟਣ ਵਾਲੇ ਵੀਰਵਾਰ ਨੂੰ ਜਦੋਂ ਉਨ੍ਹਾਂ ਦੇ ਘਰ 'ਤੇ ਮੁਆਫੀ ਮੰਗਣ ਪਹੁੰਚੇ ਤਾਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਆਮ ਆਦਮੀ ਫੌਜ ਦੀ ਭਾਵਨਾ ਅਰੋੜਾ ਅਤੇ ਵੇਦ ਪ੍ਰਕਾਸ਼ ਜਦੋਂ ਕੇਜਰੀਵਾਲ ਤੋਂ ਮੁਆਫੀ ਮੰਗਣ ਪਹੁੰਚੇ ਤਾਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਮਿਲਣ ਤੋਂ ਮਨ੍ਹਾ ਕਰ ਦਿੱਤਾ। ਦੋਵਾਂ ਨੇ ਲਿਖਤੀ ਮੁੱਖ ਮੰਤਰੀ ਦੇ ਦਫਤਰ 'ਚ ਮੁਆਫੀ ਦਿੱਤੇ ਜਾਣ ਦੇ ਲਈ ਪੱਤਰ ਰਿਸੀਵ ਕਰਾ ਦਿੱਤਾ ਹੈ।

PunjabKesari
ਜ਼ਿਕਰਯੋਗ ਹੈ ਕਿ ਦਿੱਲੀ 'ਚ ਪਹਿਲੀ ਵਾਰ ਲਾਗੂ ਕੀਤੇ ਗਏ ਆਡ-ਇਵਨ ਨੂੰ ਲੈ ਕੇ 9 ਅਪ੍ਰੈਲ, 2016 ਨੂੰ ਦਿੱਲੀ ਸਕੱਤਰੇਤ 'ਚ ਆਯੋਜਿਤ ਪ੍ਰੈੱਸ ਵਾਰਤਾ 'ਚ ਕੇਜਰੀਵਾਲ 'ਤੇ ਆਮ ਆਦਮੀ ਫੌਜ ਦੇ ਵੇਦ ਪ੍ਰਕਾਸ਼ ਨੇ ਜੁੱਤਾ ਸੁੱਟਿਆ ਸੀ। ਉੱਥੇ ਦੂਜੇ ਪਾਸੇ  ਘਟਨਾ ਛਤਰਸਾਲ ਸਟੇਡੀਅਮ 'ਚ 5 ਅਕਤੂਬਰ, 2016 ਨੂੰ ਹੋਈ ਜਦੋਂ ਸਮਾਰੋਹ 'ਚ ਭਾਵਨਾ ਅਰੋੜਾ ਨੇ ਉਸ 'ਤੇ ਸਿਆਹੀ ਸੁੱਟ ਦਿੱਤੀ ਸੀ। ਭਾਵਨਾ ਕੇਜਰੀਵਾਲ ਨਾਲ ਸੀ.ਐਨ.ਜੀ. ਸਟੀਕਰ 'ਚ ਘਪਲੇਬਾਜ਼ੀ ਦੇ ਮਾਮਲੇ ਨੂੰ ਲੈ ਕੇ ਨਾਰਾਜ਼ ਸੀ।

PunjabKesari
ਜਾਣਕਾਰੀ ਮੁਤਾਬਕ ਖੁਦ ਕੇਜਰੀਵਾਲ ਦੇ ਮੁਆਫੀਨਾਮੇ ਦਾ ਸਿਲਸਿਲਾ ਪੰਜਾਬ ਤੋਂ ਸ਼ੁਰੂ ਹੋਇਆ। ਕੇਜਰੀਵਾਲ ਨੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਨੇਤਾ ਵਿਕਰਮ ਮਜੀਠੀਆ ਨਾਲ ਮਾਣਹਾਨੀ ਕੇਸ 'ਚ ਸਭ ਤੋਂ ਪਹਿਲੇ ਮੁਆਫੀ ਮੰਗੀ, ਉਸ ਦੇ ਬਾਅਦ ਮਾਣਹਾਨੀ ਦੇ ਵੱਖ-ਵੱਖ ਮਾਮਲਿਆਂ 'ਚ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ, ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ  ਕਪਿਲ ਸਿੱਬਲ ਦੇ ਪੁੱਤਰ ਅਮਿਤ ਸਿੱਬਲ ਤੋਂ ਮੁਆਫੀ ਮੰਗੀ। ਇਸ ਦੇ ਬਾਅਦ ਦਿੱਲੀ ਦੇ ਮੁੱਖ ਮੰਤਰੀ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਤੋਂ ਮੁਆਫੀ ਮੰਗੀ।


Related News