ਬਜ਼ੁਰਗ ਜੋੜੇ ਵਿਚਾਲੇ ਵਿਵਾਦ ''ਤੇ ਕੋਰਟ ਨੇ ਕਿਹਾ- ''ਲੱਗਦਾ ਹੈ ਕਲਯੁੱਗ ਆ ਗਿਐ''
Thursday, Sep 26, 2024 - 01:16 PM (IST)
ਪ੍ਰਯਾਗਰਾਜ (ਭਾਸ਼ਾ)- 80 ਸਾਲਾ ਬਜ਼ੁਰਗ ਜੋੜੇ ਵਿਚਾਲੇ ਗੁਜਾਰਾ ਭੱਤੇ ਨੂੰ ਲੈ ਕੇ ਚੱਲ ਰਹੇ ਵਿਵਾਦ 'ਤੇ ਇਲਾਹਾਬਾਦ ਹਾਈ ਕੋਰਟ ਨੇ ਟਿੱਪਣੀ ਕੀਤੀ,'ਲੱਗਦਾ ਹੈ ਕਲਯੁੱਗ ਆ ਗਿਆ ਹੈ।' ਜੱਜ ਸੌਰਭ ਸ਼ਾਮ ਸ਼ਮਸ਼ੇਰੀ ਨੇ ਅਲੀਗੜ੍ਹ ਦੇ 80 ਸਾਲਾ ਮੁਨੇਸ਼ ਕੁਮਾਰ ਗੁਪਤਾ ਦੀ ਅਪਰਾਧਕ ਮੁੜ ਨਿਰੀਖਣ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਇਹ ਟਿੱਪਣੀ ਕੀਤੀ। ਪਟੀਸ਼ਨਕਰਤਾ ਨੇ ਆਪਣੀ ਪਤਨੀ ਗਾਇਤਰੀ ਦੇਵੀ ਨੂੰ ਹਰ ਮਹੀਨੇ 5 ਹਜ਼ਾਰ ਰੁਪਏ ਗੁਜਾਰਾ ਭੱਤਾ ਦੇਣ ਦੇ ਅਦਾਲਤ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਹੈ।
ਇਹ ਵੀ ਪੜ੍ਹੋ : ਵੱਡਾ ਹਾਦਸਾ : 25 ਲੋਕਾਂ ਦੀ ਡੁੱਬਣ ਨਾਲ ਹੋਈ ਮੌਤ
ਇਹ ਵਿਵਾਦ ਉਦੋਂ ਖੜ੍ਹਾ ਹੋਇਆ, ਜਦੋਂ ਗਾਇਤਰੀ ਦੇਵੀ ਨੇ ਪਰਿਵਾਰਕ ਅਦਾਲਤ 'ਚ ਆਪਣੇ ਪਤੀ ਤੋਂ ਵਿੱਤੀ ਮਦਦ ਦਿਵਾਉਣ ਦੀ ਮੰਗ ਕੀਤੀ। ਗਾਇਤਰੀ ਦੇਵੀ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਸ ਦੇ ਪਤੀ ਨੂੰ ਹਰ ਮਹੀਨੇ 35 ਹਜ਼ਾਰ ਰੁਪਏ ਪੈਨਸ਼ਨ ਮਿਲਦੀ ਹੈ। ਪਰਿਵਾਰਕ ਅਦਾਲਤ ਨੇ ਗੁਜਾਰਾਤ ਭੱਤੇ ਵਜੋਂ 5 ਹਜ਼ਾਰ ਰੁਪਏ ਹਰ ਮਹੀਨੇ ਗਾਇਤਰੀ ਦੇਵੀ ਨੂੰ ਦੇਣ ਦਾ ਉਨ੍ਹਾਂ ਦੇ ਪਤੀ ਨੂੰ ਆਦੇਸ਼ ਦਿੱਤਾ। ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਜੱਜ ਸ਼ਮਸ਼ੇਰੀ ਨੇ ਕਿਹਾ,''ਅਜਿਹਾ ਲੱਗਦਾ ਹੈ ਕਿ ਕਲਯੁੱਗ ਆ ਗਿਆ ਹੈ, ਕਿਉਂਕਿ ਕਰੀਬ 75-80 ਸਾਲ ਦਾ ਬਜ਼ੁਰਗ ਜੋੜਾ ਗੁਜਾਰਾ ਭੱਤੇ ਲਈ ਇਕ-ਦੂਜੇ ਖ਼ਿਲਾਫ਼ ਕਾਨੂੰਨੀ ਲੜਾਈ ਲੜ ਰਹੇ ਹਨ।'' ਸੁਣਵਾਈ ਤੋਂ ਬਾਅਦ ਅਦਾਲਤ ਨੇ 30 ਸਤੰਬਰ ਨੂੰ ਇਸ ਉਮੀਦ 'ਚ ਗਾਇਤਰੀ ਦੇਵੀ ਨੂੰ ਨੋਟਿਸ ਜਾਰੀ ਕੀਤਾ ਕਿ ਦੋਵੇਂ ਸੰਤੋਸ਼ਜਨਕ ਹੱਲ 'ਤੇ ਪਹੁੰਚ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8