ਰਾਹੂ-ਕੇਤੂ ਦਾ ਬਦਲਾ ਜਾਂ ਖਗੋਲੀ ਘਟਨਾ? ਜਾਣੋ ਕਿਉਂ ਲੱਗਦਾ ਹੈ ਚੰਦਰ ਗ੍ਰਹਿਣ
Tuesday, Mar 03, 2026 - 01:12 PM (IST)
ਨੈਸ਼ਨਲ ਡੈਸਕ- ਹਿੰਦੂ ਧਰਮ ਅਤੇ ਪੌਰਾਣਿਕ ਮਾਨਤਾਵਾਂ 'ਚ ਚੰਦਰ ਗ੍ਰਹਿਣ ਨੂੰ ਸਿਰਫ਼ ਇਕ ਖਗੋਲੀ ਘਟਨਾ ਨਹੀਂ, ਸਗੋਂ ਇਕ ਬੇਹੱਦ ਮਹੱਤਵਪੂਰਨ ਅਧਿਆਤਮਿਕ ਅਤੇ ਧਾਰਮਿਕ ਪਲ ਮੰਨਿਆ ਗਿਆ ਹੈ। ਸਨਾਤਨ ਪਰੰਪਰਾ ਅਨੁਸਾਰ, ਰਾਹੂ ਅਤੇ ਕੇਤੂ ਵਲੋਂ ਸੂਰਜ ਜਾਂ ਚੰਦਰਮਾ ਨੂੰ ਨਿਗਲਣ ਦੀ ਘਟਨਾ ਨੂੰ ਅਸ਼ੁੱਭ ਸੰਕੇਤ ਵਜੋਂ ਦੇਖਿਆ ਜਾਂਦਾ ਹੈ।
ਪੌਰਾਣਿਕ ਕਥਾ ਅਤੇ ਰਾਹੁ-ਕੇਤੂ ਦੀ ਦੁਸ਼ਮਣੀ
ਪੌਰਾਣਿਕ ਗ੍ਰੰਥਾਂ, ਵਿਸ਼ੇਸ਼ ਕਰ ਕੇ ਮੱਤਸ ਪੁਰਾਣ ਅਨੁਸਾਰ, ਜਦੋਂ ਸਮੁੰਦਰ ਮੰਥਨ ਤੋਂ ਨਿਕਲੇ ਅੰਮ੍ਰਿਤ ਦੀ ਵੰਡ ਹੋ ਰਹੀ ਸੀ, ਤਾਂ ਭਗਵਾਨ ਵਿਸ਼ਨੂੰ ਨੇ ਮੋਹਿਨੀ ਰੂਪ ਧਾਰਨ ਕਰਕੇ ਦੇਵਤਿਆਂ ਨੂੰ ਅੰਮ੍ਰਿਤ ਪਿਲਾਇਆ। ਇਸ ਦੌਰਾਨ 'ਸਵਰਭਾਨੂ' ਨਾਮ ਦਾ ਅਸੁਰ ਦੇਵਤਿਆਂ ਦਾ ਰੂਪ ਧਾਰ ਕੇ ਉਨ੍ਹਾਂ ਦੇ ਵਿਚਕਾਰ ਬੈਠ ਗਿਆ। ਸੂਰਜ ਅਤੇ ਚੰਦਰਮਾ ਨੇ ਉਸ ਦੀ ਪਛਾਣ ਕਰ ਲਈ ਅਤੇ ਭਗਵਾਨ ਵਿਸ਼ਨੂੰ ਨੂੰ ਸੂਚਿਤ ਕਰ ਦਿੱਤਾ। ਗੁੱਸੇ 'ਚ ਆ ਕੇ ਵਿਸ਼ਨੂੰ ਜੀ ਨੇ ਸੁਦਰਸ਼ਨ ਚੱਕਰ ਨਾਲ ਉਸ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ, ਪਰ ਅੰਮ੍ਰਿਤ ਪੀਣ ਕਾਰਨ ਉਹ ਅਮਰ ਹੋ ਗਿਆ। ਉੱਤਰ ਪ੍ਰਦੇਸ਼ ਦੇ ਭਦੋਹੀ ਦੇ ਜੋਤਸ਼ੀ ਪੰਡਤ ਮਿਥੀਲੇਸ਼ ਉਪਾਧਿਆਏ ਅਨੁਸਾਰ ਉਸ ਦਾ ਸਿਰ 'ਰਾਹੂ' ਅਤੇ ਧੜ 'ਕੇਤੂ' ਅਖਵਾਇਆ। ਮੰਨਿਆ ਜਾਂਦਾ ਹੈ ਕਿ ਇਸੇ ਬਦਲੇ ਦੀ ਭਾਵਨਾ ਕਾਰਨ ਰਾਹੂ ਸਮੇਂ-ਸਮੇਂ 'ਤੇ ਸੂਰਜ ਅਤੇ ਚੰਦਰਮਾ ਨੂੰ ਨਿਗਲਦਾ ਹੈ।
ਸੂਤਕ ਕਾਲ ਅਤੇ ਧਾਰਮਿਕ ਮਹੱਤਤਾ
ਜੋਤਿਸ਼ ਸ਼ਾਸਤਰ ਅਨੁਸਾਰ, ਗ੍ਰਹਿਣ ਕਾਲ ਦੌਰਾਨ ਸੂਰਜ ਅਤੇ ਚੰਦਰਮਾ (ਜੋ ਆਤਮਾ ਅਤੇ ਊਰਜਾ ਦੇ ਪ੍ਰਤੀਕ ਹਨ) ਪੀੜਤ ਅਵਸਥਾ 'ਚ ਹੁੰਦੇ ਹਨ। ਇਸ ਲਈ ਇਸ ਸਮੇਂ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ। ਧਾਰਮਿਕ ਪਰੰਪਰਾਵਾਂ ਅਨੁਸਾਰ ਗ੍ਰਹਿਣ ਸ਼ੁਰੂ ਹੋਣ ਤੋਂ ਲਗਭਗ 12 ਘੰਟੇ ਪਹਿਲਾਂ 'ਸੂਤਕ' ਲੱਗ ਜਾਂਦਾ ਹੈ।
ਮੰਦਰਾਂ ਦੇ ਕਿਵਾੜ ਹੋਏ ਬੰਦ
ਮੰਗਲਵਾਰ ਨੂੰ ਲੱਗੇ ਸੂਤਕ ਕਾਰਨ ਚੰਦਰ ਗ੍ਰਹਿਣ ਤੋਂ 12 ਘੰਟੇ ਪਹਿਲਾਂ, 6 .20 ਮਿੰਟ 'ਤੇ ਹੀ ਮੰਦਰਾਂ ਦੇ ਦੁਆਰ ਬੰਦ ਕਰ ਦਿੱਤੇ ਗਏ ਹਨ। ਸੂਤਕ ਕਾਲ ਦੌਰਾਨ ਕੋਈ ਵੀ ਸ਼ੁੱਭ ਕਾਰਜ ਨਹੀਂ ਕੀਤਾ ਜਾਂਦਾ। ਗ੍ਰਹਿਣ ਖ਼ਤਮ ਹੋਣ ਤੋਂ ਬਾਅਦ ਹੀ ਸ਼ੁੱਧੀਕਰਨ ਕਰਕੇ ਦੁਬਾਰਾ ਧਾਰਮਿਕ ਕੰਮ ਸ਼ੁਰੂ ਕੀਤੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
