ਭਾਰਤ ''ਚ ਤੇਜ਼ੀ ਨਾਲ ਫੈਲ ਰਿਹਾ ਓਮੀਕਰੋਨ, ਇਹ 8 ਲੱਛਣ ਦਿਖਦੇ ਹੀ ਹੋ ਜਾਓ ਸਾਵਧਾਨ

Tuesday, Dec 28, 2021 - 10:35 PM (IST)

ਭਾਰਤ ''ਚ ਤੇਜ਼ੀ ਨਾਲ ਫੈਲ ਰਿਹਾ ਓਮੀਕਰੋਨ, ਇਹ 8 ਲੱਛਣ ਦਿਖਦੇ ਹੀ ਹੋ ਜਾਓ ਸਾਵਧਾਨ

ਨਵੀਂ ਦਿੱਲੀ - ਓਮੀਕਰੋਨ ਦੇ ਵੱਧਦੇ ਮਾਮਲਿਆਂ ਵਿਚਾਲੇ ਪਾਬੰਦੀਆਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਸਿਹਤ ਮਾਹਰਾਂ ਨੇ ਖਦਸ਼ਾ ਜਤਾਇਆ ਹੈ ਕਿ ਜਨਵਰੀ-ਫਰਵਰੀ ਵਿਚਾਲੇ ਇਹ ਆਪਣੇ ਚੋਟੀ 'ਤੇ ਹੋ ਸਕਦਾ ਹੈ। ਹੁਣ ਤੱਕ ਦੇ ਮਿਲੇ ਡਾਟਾ ਅਨੁਸਾਰ, ਕੋਰੋਨਾ ਦੇ ਹੋਰ ਸਟ੍ਰੇਨ ਦੀ ਤੁਲਨਾ ਵਿੱਚ ਓਮੀਕਰੋਨ ਦੀ ਵਜ੍ਹਾ ਨਾਲ ਹੱਲਕੀ ਬੀਮਾਰੀ ਹੋ ਰਹੀ ਹੈ। ਡੇਲਟਾ ਦੀ ਤੁਲਨਾ ਵਿੱਚ ਓਮੀਕਰੋਨ ਦੇ ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖਲ ਹੋਣ ਦੀ ਜ਼ਰੂਰਤ 50 ਤੋਂ 70 ਫੀਸਦੀ ਤੱਕ ਘੱਟ ਪੈ ਰਹੀ ਹੈ। ਨਵੇਂ ਸਾਲ ਦਾ ਜਸ਼ਨ ਬਹੁਤ ਸਾਵਧਾਨੀ ਨਾਲ ਮਨਾਉਣ ਦੀ ਜ਼ਰੂਰਤ ਹੈ। ਮਾਹਰ ਓਮੀਕਰੋਨ ਦੇ ਇਹ 8 ਲੱਛਣ ਦਿਖਦੇ ਹੀ ਤੁਰੰਤ ਟੈਸਟ ਕਰਾਉਣ ਦੀ ਸਲਾਹ ਦੇ ਰਹੇ ਹਨ।

ਓਮੀਕਰੋਨ ਦੇ ਲੱਛਣ
ਓਮੀਕਰੋਨ ਦੇ 8 ਖਾਸ ਲੱਛਣ ਹਨ ਜਿਸ ਵਿੱਚ ਗਲੇ ਵਿੱਚ ਚੁਭਨ, ਨੱਕ ਵਗਣਾ, ਥਕਾਵਟ, ਛਿੱਕ ਆਉਣਾ, ਪਿੱਠ ਦੇ ਹੇਠਲੇ ਹਿੱਸੇ ਵਿੱਚ ਦਰਦ, ਸਿਰ ਦਰਦ, ਰਾਤ​ਨੂੰ ਪਸੀਨਾ ਆਉਣਾ ਅਤੇ ਮਾਸਪੇਸ਼ੀਆਂ ਵਿੱਚ ਦਰਦ ਸ਼ਾਮਲ ਹਨ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਲੱਛਣਾਂ ਨੂੰ ਧਿਆਨ ਵਿੱਚ ਰੱਖ ਕੇ ਸਰਦੀ-ਜ਼ੁਕਾਮ ਅਤੇ ਓਮੀਕਰੋਨ ਦੇ ਲੱਛਣਾਂ ਵਿੱਚ ਅੰਤਰ ਕੀਤਾ ਜਾ ਸਕਦਾ ਹੈ। ਫਿਲਹਾਲ ਕੋਰੋਨਾ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਤੇਜ਼ ਬੁਖਾਰ, ਕਫ ਅਤੇ ਸਵਾਦ ਅਤੇ ਖੁਸ਼ਬੂ ਦਾ ਚਲੇ ਜਾਣ ਵਰਗੇ ਲੱਛਣ ਨਹੀਂ ਵਿਖਾਈ ਦੇ ਰਹੇ ਹਨ। ਡਾਟਾ ਅਨੁਸਾਰ, ਓਮੀਕਰੋਨ ਤੋਂ ਬਚਾਅ ਵਿੱਚ ਬੂਸਟਰ ਡੋਜ਼ ਕਾਫ਼ੀ ਮਦਦਗਾਰ ਸਾਬਤ ਹੋ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News