ਓਮੀਕਰੋਨ: ਐੱਮ.ਪੀ. ਅਤੇ ਯੂ.ਪੀ. ਤੋਂ ਬਾਅਦ ਹੁਣ ਹਰਿਆਣਾ ''ਚ ਨਾਈਟ ਕਰਫਿਊ, ਗੁਜਰਾਤ ''ਚ ਵੀ ਸਖ਼ਤੀ

Friday, Dec 24, 2021 - 08:14 PM (IST)

ਓਮੀਕਰੋਨ: ਐੱਮ.ਪੀ. ਅਤੇ ਯੂ.ਪੀ. ਤੋਂ ਬਾਅਦ ਹੁਣ ਹਰਿਆਣਾ ''ਚ ਨਾਈਟ ਕਰਫਿਊ, ਗੁਜਰਾਤ ''ਚ ਵੀ ਸਖ਼ਤੀ

ਚੰਡੀਗੜ੍ਹ - ਹਰਿਆਣਾ ਵਿੱਚ ਓਮੀਕਰੋਨ ਦੇ ਵੱਧਦੇ ਮਾਮਲਿਆਂ 'ਤੇ ਖੱਟਰ ਸਰਕਾਰ ਗੰਭੀਰ ਹੋ ਗਈ ਹੈ। ਸਰਕਾਰ ਨੇ ਰਾਤ ਵਿੱਚ 11 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸਿਰਫ ਜ਼ਰੂਰੀ ਸੇਵਾਵਾਂ ਖੁੱਲ੍ਹੀਆਂ ਰਹਿਣਗੀਆਂ। ਹਰਿਆਣਾ ਤੋਂ ਪਹਿਲਾਂ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਇਹ ਕਦਮ ਚੁੱਕਿਆ ਜਾ ਹੈ। ਇਸ ਤੋਂ ਇਲਾਵਾ ਗੁਜਰਾਤ ਦੇ 8 ਸ਼ਹਿਰਾਂ ਵਿੱਚ ਵੀ ਨਾਈਟ ਕਰਫਿਊ ਲਗਾਇਆ ਗਿਆ ਹੈ।

ਦਰਅਸਲ, ਸੀ.ਐੱਮ. ਮਨੋਹਰ ਲਾਲ ਨੇ ਪ੍ਰਦੇਸ਼ ਵਿੱਚ ਓਮੀਕਰੋਨ ਦੇ ਵੱਧਦੇ ਮਾਮਲਿਆਂ ਦੀ ਸੰਭਾਵਨਾ ਦੇ ਮੱਦੇਨਜ਼ਰ ਸਮੀਖਿਆ ਬੈਠਕ ਕੀਤੀ। ਇਸ ਦੌਰਾਨ ਨਾਈਟ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਜਨਤਕ ਥਾਵਾਂ ਅਤੇ ਹੋਰ ਪ੍ਰੋਗਰਾਮਾਂ ਵਿੱਚ 200 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ 'ਤੇ ਵੀ ਰੋਕ ਲਗਾਈ ਗਈ ਹੈ।

ਹਰਿਆਣਾ ਨੇ ਵੈਕਸੀਨ ਨੂੰ ਲੈ ਕੇ ਲਿਆ ਵੱਡਾ ਫੈਸਲਾ
ਹਰਿਆਣਾ ਵਿੱਚ 1 ਜਨਵਰੀ ਤੋਂ ਕੋਰੋਨਾ ਵੈਕਸੀਨ ਦੀਆਂ ਦੋਨਾਂ ਖੁਰਾਕਾਂ ਨਹੀਂ ਲੈਣ ਵਾਲੇ ਵਿਅਕਤੀਆਂ ਨੂੰ ਜਨਤਕ ਥਾਵਾਂ 'ਤੇ ਐਂਟਰੀ ਨਹੀਂ ਮਿਲੇਗੀ। ਸਿਹਤ ਮੰਤਰੀ ਅਨਿਲ ਵਿਜ ਨੇ ਇਹ ਐਲਾਨ ਕੀਤਾ। ਇਸ ਤਰ੍ਹਾਂ ਦੀ ਪਾਬੰਦੀ ਲਗਾਉਣ ਵਾਲਾ ਹਰਿਆਣਾ ਪਹਿਲਾ ਸੂਬਾ ਬਣ ਗਿਆ ਹੈ।

ਗੁਜਰਾਤ ਵਿੱਚ ਵੀ ਸਖ਼ਤੀ
ਗੁਜਰਾਤ ਵਿੱਚ ਕੋਰੋਨਾ ਦੇ ਹਾਲਾਤ ਨੂੰ ਵੇਖਦੇ ਹੋਏ ਸੂਬੇ ਦੇ 8 ਸ਼ਹਿਰਾਂ ਵਿੱਚ ਨਾਈਟ ਕਰਫਿਊ ਵਿੱਚ ਬਦਲਾਅ ਕੀਤਾ ਗਿਆ। ਪਹਿਲਾਂ ਇੱਥੇ ਰਾਤ ਨੂੰ 1 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਸੀ। ਹੁਣ 11 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਾਗੂ ਰਹੇਗਾ। ਦੱਸ ਦਈਏ ਕਿ ਭਾਰਤ ਵਿੱਚ ਹੁਣ ਤੱਕ ਓਮੀਕਰੋਨ ਦੇ 358 ਮਾਮਲੇ ਸਾਹਮਣੇ ਆ ਚੁੱਕੇ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News