OMG ! ਟਮਾਟਰ ਦੀ ਸੁਰੱਖਿਆ ਲਈ ਤਾਇਨਾਤ ਹਥਿਆਰਬੰਦ ਗਾਰਡ

07/23/2017 9:18:01 PM

ਇੰਦੌਰ—ਇਹ ਤਾਂ ਸਭ ਜਾਣਦੇ ਹਨ ਕਿ ਇਸ ਸਮੇਂ ਸਬਜ਼ੀਆਂ ਦੀਆਂ ਕੀਮਤਾਂ ਬਹੁਤ ਵਧ ਰਹੀਆਂ ਹਨ ਇਸ 'ਚ ਖਾਸ ਤੌਰ 'ਤੇ ਟਮਾਟਰ ਦੀ ਕੀਮਤ ਬਹੁਤ ਜ਼ਿਆਦਾ ਹੋ ਗਈ ਹੈ। ਅਜਿਹੇ 'ਚ ਸਬਜ਼ੀ ਵੇਚਣ ਵਾਲਿਆਂ ਨੂੰ ਵੀ ਟਮਾਟਰ ਚੋਰੀ ਹੋਣ ਦਾ ਖਤਰਾ ਮਹਿਸੂਸ ਹੋਣ ਲੱਗਾ ਹੈ। ਇਸ ਦੀ ਇਕ ਉਦਾਹਰਣ ਮੱਧ ਪ੍ਰਦੇਸ਼ ਦੇ ਇੰਦੌਰ 'ਚ ਦੇਖਣ ਨੂੰ ਮਿਲੀ ਹੈ ਇੱਥੇ ਸਬਜ਼ੀ ਵੇਚਣ ਵਾਲਿਆਂ ਨੇ ਟਮਾਟਰ ਦੀ ਸੁਰੱਖਿਆ ਲਈ ਹਥਿਆਰਬੰਦ ਗਾਰਡ ਲਗਾ ਦਿੱਤੇ ਹਨ।
ਸਬਜ਼ੀ ਬਾਜ਼ਾਰ 'ਚ ਟਮਾਟਰ ਲਗਭਗ 100 ਰੁਪਏ ਕਿਲੋ ਵਿੱਕ ਰਿਹਾ ਹੈ। ਦੇਸ਼ 'ਚ ਕਈ ਜਗ੍ਹਾ 'ਤੇ ਟਮਾਟਰ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। 2 ਦਿਨ ਪਹਿਲਾਂ ਹੀ ਮੁੰਬਈ ਦੇ ਦਹਿਸਰ ਸਬਜ਼ੀ ਮੰਡੀ ਤੋਂ 300 ਕਿਲੋ ਟਮਾਟਰ ਚੋਰੀ ਹੋਣ ਦੀ ਵੀ ਖ਼ਬਰ ਆਈ ਸੀ। ਇੰਦੌਰ 'ਚ ਵਪਾਰੀਆਂ ਨੇ ਚੋਰੀ ਦੇ ਡਰ ਤੋਂ ਸੁਰੱਖਿਆ ਬਲਾਂ ਨੂੰ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ।


Related News