ਇਮਰਾਨ ਚਾਹੁੰਦੇ ਹਨ ਮੋਦੀ ਨੂੰ ਮਿਲੇ ਦੂਜਾ ਕਾਰਜਕਾਲ : ਉਮਰ ਅਬਦੁੱਲਾ

Wednesday, Apr 10, 2019 - 02:54 PM (IST)

ਇਮਰਾਨ ਚਾਹੁੰਦੇ ਹਨ ਮੋਦੀ ਨੂੰ ਮਿਲੇ ਦੂਜਾ ਕਾਰਜਕਾਲ : ਉਮਰ ਅਬਦੁੱਲਾ

ਸ਼੍ਰੀਨਗਰ— ਨੈਸ਼ਨਲ ਕਾਨਫਰੰਸ (ਐਨ.ਸੀ.) ਦੇ ਉੱਪ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਬੁੱਧਵਾਰ ਨੂੰ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਚਾਹੁੰਦੇ ਹਨ ਕਿ ਦੋਵੇਂ ਗੁਆਂਢੀ ਦੇਸ਼ਾਂ ਦਰਮਿਆਨ ਵਿਵਾਦ ਸੁਲਝਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੂਜਾ ਕਾਰਜਕਾਲ ਮਿਲੇ। ਸ਼੍ਰੀ ਅਬਦੁੱਲਾ ਨੇ ਟਵੀਟ ਕੀਤਾ ਕਿ ਜੇਕਰ ਸ਼੍ਰੀ ਖਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਦਾ ਸਮਰਥਨ ਕਰਦੇ ਤਾਂ 'ਚੌਕੀਦਾਰ' ਕਿਸ ਤਰ੍ਹਾਂ ਨਾਲ ਪ੍ਰਤੀਕਿਰਿਆ ਕਰਦੇ? ਉਨ੍ਹਾਂ ਨੇ ਕਿਹਾ,''ਮੋਦੀ ਸਾਹਿਬ ਲਗਾਤਾਰ ਦੇਸ਼ ਨੂੰ ਕਹਿ ਰਹੇ ਹਨ ਕਿ ਸਿਰਫ ਪਾਕਿਸਤਾਨ ਅਤੇ ਪਾਕਿਸਤਾਨ ਚੰਗੇ ਲੋਕ ਹੀ ਚਾਹੁੰਦੇ ਹਨ ਕਿ ਭਾਜਪਾ ਇਨ੍ਹਾਂ ਚੋਣਾਂ 'ਚ ਹਾਰ ਜਾਵੇ ਪਰ ਹੁਣ ਸ਼੍ਰੀ ਖਾਨ ਨੇ ਮੋਦੀ ਦੇ ਦੂਜੇ ਕਾਰਜਕਾਲ ਲਈ ਉਨ੍ਹਾਂ ਦਾ ਸਮਰਥਨ ਕਰਦੇ ਹੋਏ ਕਿਹਾ ਹੈ ਕਿ ਜੇਕਰ ਭਾਜਪਾ ਇਹ ਚੋਣਾਂ ਜਿੱਤਦੀ ਹੈ ਤਾਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਵਾਰਤਾ ਬਿਹਤਰ ਹੋਣ ਦੀ ਉਮੀਦ ਹੈ।''PunjabKesariਸ਼੍ਰੀ ਅਬਦੁੱਲਾ ਨੇ ਇਕ ਹੋਰ ਟਵੀਟ 'ਚ ਕਿਹਾ,''ਜ਼ਰਾ ਸੋਚੋ, ਜੇਕਰ ਇਮਰਾਨ ਖਾਨ ਨੇ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਦਾ ਸਮਰਥਨ ਕੀਤਾ ਹੁੰਦਾ ਤਾਂ ਸਾਰੇ 'ਚੌਕੀਦਾਰਾਂ' ਦੇ ਟਵਿੱਟਰ ਹੈਂਡਲਾਂ 'ਤੇ ਕੀ ਚੱਲਦਾ ਹੁੰਦਾ?'' ਦੱਸਣਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕੁਝ ਵਿਦੇਸ਼ੀ ਪੱਤਰਕਾਰਾਂ ਨਾਲ ਇੰਟਰਵਿਊ 'ਚ ਕਿਹਾ ਹੈ ਕਿ ਜੇਕਰ ਭਾਜਪਾ ਦੁਬਾਰਾ ਸੱਤਾ 'ਚ ਆਉਂਦੀ ਹੈ ਤਾਂ ਦੋਹਾਂ ਦੇਸ਼ਾਂ ਦਰਮਿਆਨ ਵਿਵਾਦ ਸੁਲਝਣ ਦੇ ਬਿਹਤਰ ਮੌਕੇ ਹੋਣਗੇ।PunjabKesari


author

DIsha

Content Editor

Related News