ਉਮਰ ਅਬਦੁੱਲਾ ਨੇ ਨਜ਼ਰਬੰਦੀ ''ਚ ਮਨਾਇਆ 50ਵਾਂ ਜਨਮ ਦਿਨ

03/11/2020 1:30:37 PM

ਜੰਮੂ— ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਮੰਗਲਵਾਰ ਨੂੰ ਆਪਣਾ 50ਵਾਂ ਜਨਮ ਦਿਨ ਮਨਾਇਆ। ਹਰ ਸਾਲ ਪਰਿਵਾਰ ਵਾਲਿਆਂ ਅਤੇ ਪਾਰਟੀ ਵਰਕਰਾਂ ਨਾਲ ਧੂਮਧਾਮ ਨਾਲ ਜਨਮ ਦਿਨ ਮਨਾਉਣ ਵਾਲੇ ਉਮਰ ਅਬਦੁੱਲਾ ਨੇ ਇਸ ਵਾਰ ਨਜ਼ਰਬੰਦੀ 'ਚ ਸਿਰਫ਼ 6 ਲੋਕਾਂ ਨਾਲ ਆਪਣਾ ਜਨਮ ਦਿਨ ਮਨਾਇਆ। ਜਨਮ ਦਿਨ ਮੌਕੇ ਉਮਰ ਅਬਦੁੱਲਾ ਨੂੰ ਮਿਲਣ ਲਈ ਸਿਰਫ਼ 6 ਲੋਕਾਂ ਨੂੰ ਇਜਾਜ਼ਤ ਮਿਲ ਸਕੀ। ਇੱਥੇ ਤੱਕ ਕਿ ਉਨ੍ਹਾਂ ਤੋਂ ਕੁਝ ਦੂਰੀ 'ਤੇ ਨਜ਼ਰਬੰਦ ਪਿਤਾ ਫਾਰੂਖ ਅਬਦੁੱਲਾ ਵੀ ਉਨ੍ਹਾਂ ਨੂੰ ਮਿਲ ਨਹੀਂ ਸਕੇ। 

ਦੱਸਣਯੋਗ ਹੈ ਕਿ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਸਮੇਂ ਤੋਂ ਹੀ ਦੋਵੇਂ ਲੋਕ ਨਜ਼ਰਬੰਦ ਹਨ। ਪਿਤਾ ਫਾਰੂਕ ਅਬਦੁੱਲਾ ਨੂੰ ਉਨ੍ਹਾਂ ਦੇ ਘਰ 'ਚ ਹੀ ਜੇਲ ਬਣਾ ਕੇ ਨਜ਼ਰਬੰਦ ਕੀਤਾ ਗਿਆ ਹੈ। ਉੱਥੇ ਹੀ ਉਨ੍ਹਾਂ ਤੋਂ ਕੁਝ ਦੂਰ ਸਥਿਤ ਸ਼੍ਰੀਨਗਰ ਦੇ ਇਕ ਗੈਸਟ ਹਾਊਸ ਨੂੰ ਜੇਲ ਬਣਾ ਕੇ ਬੇਟੇ ਉਮਰ ਅਬਦੁੱਲਾ ਨੂੰ ਨਜ਼ਬੰਦ ਰੱਖਿਆ ਗਿਆ ਹੈ। ਜਨਮ ਦਿਨ ਮੌਕੇ ਉਮਰ ਦੀ ਛੋਟੀ ਭੈਣ ਸਾਫੀਆ ਨੇ ਦੱਸਿਆ ਕਿ ਮੇਰੇ ਪਿਤਾ (ਫਾਰੂਖ ਅਬਦੁੱਲਾ) ਆਪਣੇ ਬੇਟੇ ਨੂੰ ਜਨਮ ਦਿਨ ਦੀ ਮੁਬਾਰਕਬਾਦ ਵੀ ਨਹੀਂ ਦੇ ਪਾ ਰਹੇ ਹਨ। ਇਸ ਨੂੰ ਲੈ ਕੇ ਉਹ ਸਵੇਰ ਤੋਂ ਹੀ ਬਹੁਤ ਦੁਖੀ ਹਨ। ਜੇਕਰ ਅੱਜ ਉਹ ਬਾਹਰ ਹੁੰਦੇ ਤਾਂ ਭਰਾ ਨੂੰ ਸਭ ਤੋਂ ਪਹਿਲਾਂ ਉਹੀ ਵਧਾਈ ਦਿੰਦੇ। ਮੰਗਲਵਾਰ ਸ਼ਾਮ ਕਰੀਬ 4 ਵਜੇ ਉਮਰ ਦੀ ਮਾਂ, ਭੈਣ, 2 ਚਚੇਰੇ ਭਰਾ ਅਤੇ 2 ਹੋਰ ਰਿਸ਼ਤੇਦਾਰ ਜਨਮ ਦਿਨ ਦਾ ਕੇਕ ਲੈ ਕੇ ਜੇਲ ਪਹੁੰਚੇ ਸਨ। ਸਾਫੀਆ ਨੇ ਦੱਸਿਆ ਕਿ ਉਮਰ ਦੇ ਕੁਝ ਦੋਸਤਾਂ ਨੇ ਵੀ ਉਨ੍ਹਾਂ ਨੂੰ ਮਿਲਣ ਦੀ ਮਨਜ਼ੂਰੀ ਮੰਗੀ ਸੀ ਪਰ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ ਗਿਆ।


DIsha

Content Editor

Related News