ਰੂਸ ਦੀ ਸੰਘੀ ਅਸੈਂਬਲੀ ਦੇ ਹੇਠਲੇ ਸਦਨ ਦੇ ਮੈਂਬਰਾਂ ਨੇ ਲੋਕ ਸਭਾ ਦੀ ਕਾਰਵਾਈ ਦੇਖੀ

Monday, Feb 03, 2025 - 07:53 PM (IST)

ਰੂਸ ਦੀ ਸੰਘੀ ਅਸੈਂਬਲੀ ਦੇ ਹੇਠਲੇ ਸਦਨ ਦੇ ਮੈਂਬਰਾਂ ਨੇ ਲੋਕ ਸਭਾ ਦੀ ਕਾਰਵਾਈ ਦੇਖੀ

ਨਵੀਂ ਦਿੱਲੀ (ਏਜੰਸੀ)- ਰੂਸੀ ਸੰਸਦ ਮੈਂਬਰਾਂ ਦੇ ਇਕ ਵਫ਼ਦ ਨੇ ਸੋਮਵਾਰ ਨੂੰ ਲੋਕ ਸਭਾ ਦੀ ਕਾਰਵਾਈ ਦੇਖੀ ਅਤੇ ਸਪੀਕਰ ਓਮ ਬਿਰਲਾ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਬਿਰਲਾ ਨੇ ਮੈਂਬਰਾਂ ਨੂੰ ਰੂਸ ਦੀ ਸੰਘੀ ਅਸੈਂਬਲੀ ਦੇ ਹੇਠਲੇ ਸਦਨ, ‘ਸਟੇਟ ਡੂਮਾ’ ਦੇ ਚੇਅਰਮੈਨ ਵਿਆਚੇਸਲਾਵ ਵੋਲੋਦੀਨ ਅਤੇ ਉਨ੍ਹਾਂ ਨਾਲ ਆਏ ਵਫ਼ਦ ਦੀ ਮੌਜੂਦਗੀ ਦੀ ਜਾਣਕਾਰੀ ਮੈਂਬਰਾਂ ਨੂੰ ਦਿੱਤੀ।

ਲੋਕ ਸਭਾ ਸਪੀਕਰ ਨੇ ਕਿਹਾ ਕਿ ਵੋਲੋਦੀਨ ਤੇ ਉਨ੍ਹਾਂ ਦੇ ਉੱਚ ਪੱਧਰੀ ਵਫ਼ਦ ਦੀ ਭਾਰਤ ਫੇਰੀ ਭਾਰਤ-ਰੂਸ ਸਬੰਧਾਂ ਦੀ ਡੂੰਘਾਈ ਦਾ ਪ੍ਰਤੀਕ ਹੈ ਅਤੇ ਦੋਵਾਂ ਦੇਸ਼ਾਂ ਵਿਚਕਾਰ ਸਾਂਝੇਦਾਰੀ ਨੂੰ ਹੋਰ ਮਜ਼ਬੂਤ ​​ਕਰੇਗੀ। ਗੈਲਰੀ ਵਿਚ ਬੈਠੇ ਰੂਸੀ ਵਫ਼ਦ ਨੂੰ ਹੱਥ ਜੋੜ ਕੇ ਅਭਿਵਾਦਨ ਕਰਦੇ ਦੇਖਿਆ ਗਿਆ।


author

cherry

Content Editor

Related News