ਮੁਆਫ ਹੋ ਜਾਣਗੇ ਸਾਰੇ ਪੁਰਾਣੇ ਟ੍ਰੈਫਿਕ ਚਲਾਨ! ਇਸ ਦਿਨ ਲੱਗੇਗੀ ਲੋਕ ਅਦਾਲਤ
Tuesday, Jan 06, 2026 - 06:37 PM (IST)
ਨੈਸ਼ਨਲ ਡੈਸਕ- ਦੇਸ਼ ਭਰ ਵਿੱਚ ਹਰ ਰੋਜ਼ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਹਜ਼ਾਰਾਂ ਚਲਾਨ ਕੱਟੇ ਜਾਂਦੇ ਹਨ। ਕੁਝ ਲੋਕ ਮੌਕੇ 'ਤੇ ਹੀ ਜੁਰਮਾਨਾ ਭਰ ਦਿੰਦੇ ਹਨ, ਜਦੋਂ ਕਿ ਕਈਆਂ ਦੇ ਚਲਾਨ ਸਿੱਧੇ ਅਦਾਲਤ ਵਿੱਚ ਭੇਜ ਦਿੱਤੇ ਜਾਂਦੇ ਹਨ। ਹੁਣ, ਪੁਰਾਣੇ ਟ੍ਰੈਫਿਕ ਚਲਾਨ ਮੁਆਫ਼ ਕਰਨ ਦਾ ਮੌਕਾ 10 ਜਨਵਰੀ, 2026 ਨੂੰ ਲੋਕ ਅਦਾਲਤ ਵਿੱਚ ਮਿਲੇਗਾ। ਇਹ ਛੋਟੀਆਂ ਟ੍ਰੈਫਿਕ ਉਲੰਘਣਾਵਾਂ ਲਈ ਚਲਾਨ ਮੁਆਫ਼ ਕਰਨ ਜਾਂ ਘਟਾਉਣ ਦਾ ਮੌਕਾ ਪ੍ਰਦਾਨ ਕਰੇਗਾ, ਜਿਸ ਨਾਲ ਲੋਕਾਂ ਨੂੰ ਲੰਬੀ ਅਦਾਲਤੀ ਪ੍ਰਕਿਰਿਆ ਤੋਂ ਰਾਹਤ ਮਿਲੇਗੀ।
ਲੋਕ ਅਦਾਲਤ 'ਚ ਸੁਣਵਾਈ ਦਾ ਤਰੀਕਾ
ਲੋਕ ਅਦਾਲਤ ਦਾ ਉਦੇਸ਼ ਅਜਿਹੇ ਮਾਮਲਿਆਂ ਦਾ ਨਿਪਟਾਰਾ ਘੱਟ ਖਰਚੇ ਅਤੇ ਘੱਟ ਸਮੇਂ 'ਚ ਕਰਨਾ ਹੈ, ਜਿਨ੍ਹਾਂ 'ਚ ਅਦਾਲਤ 'ਚ ਲੰਬੀ ਪ੍ਰਕਿਰਿਆ ਲੱਗਦੀ ਹੈ। ਛੋਟੇ ਟ੍ਰੈਫਿਕ ਉਲੰਘਣਾ ਮਾਮਲਿਆਂ 'ਚ ਜੁਰਮਾਨਾ ਪੂਰੀ ਤਰ੍ਹਾਂ ਮੁਆਫ ਹੋ ਸਕਦਾ ਹੈ ਜਾਂ ਬਹੁਤ ਘੱਟ ਰਾਸ਼ੀ ਲੈ ਕੇ ਮਾਮਲਾ ਖਤਮ ਕੀਤਾ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਕਈ ਲੋਕ ਪੁਰਾਣੇ ਚਲਾਨ ਨਿਪਟਾਉਣ ਲਈ ਲੋਕ ਅਦਾਲਤ ਦਾ ਇੰਤਜ਼ਾਰ ਕਰਦੇ ਹਨ। ਇਸ ਵਿਵਸਥਾ ਨਾਲ ਲੋਕਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਚਦੇ ਹਨ।
ਇਹ ਵੀ ਪੜ੍ਹੋ- ਭਾਰਤ 'ਚ ਬੰਦ ਹੋਣ ਵਾਲੀ ਹੈ Innova! ਸਾਹਮਣੇ ਆਈ ਵੱਡੀ ਵਜ੍ਹਾ
ਕਿਹੜੇ ਚਲਾਨਾਂ 'ਤੇ ਹੋਵੇਗੀ ਸੁਣਾਵਾਈ
ਲੋਕ ਅਦਾਲਤ ਆਮ ਟ੍ਰੈਫਿਕ ਉਲੰਘਣਾਵਾਂ ਦੇ ਮਾਮਲੇ ਨਿਪਟਾਏ ਜਾਂਦੇ ਹਨ, ਜਿਵੇਂ-
ਬਿਨਾਂ ਹੈਲਮੇਟ ਵਾਹਨ ਚਲਾਉਣਾ
ਸੀਟ ਬੈਲਟ ਨਾ ਲਗਾਉਣਾ
ਗਲਤ ਪਾਰਕਿੰਗ
ਪ੍ਰਦੂਸ਼ਣ ਸਰਟੀਫਿਕੇਟ ਨਾ ਹੋਣਾ
ਵਾਹਨ ਇੰਸ਼ੌਰੈਂਸ ਦੀ ਮਿਆਦ ਖਤਮ ਹੋਣਾ
ਇਨ੍ਹਾਂ ਮਾਮਲਿਆਂ 'ਚ ਚਲਾਨ ਮੁਆਫ ਜਾਂ ਘੱਟ ਕੀਤੇ ਜਾਣ ਦੀ ਸੰਭਾਵਨਾ ਰਹਿੰਦੀ ਹੈ। ਹਾਲਾਂਕਿ, ਗੰਭੀਰ ਮਾਮਲਿਆਂ ਜਿਵੇਂ- ਸ਼ਰਾਬ ਪੀ ਕੇ ਗੱਡੀ ਚਲਾਉਣਾ, ਜਾਨਲੇਵਾ ਡਰਾਈਵਿੰਗ, ਹਿੱਟ ਐਂਡ ਰਨ ਆਦਿ 'ਤੇ ਲੋਕ ਅਦਾਲਤ 'ਚ ਰਾਹਤ ਨਹੀਂ ਮਿਲਦੀ।
ਇਹ ਵੀ ਪੜ੍ਹੋ- EPFO 'ਤੇ ਆਈ ਵੱਡੀ ਅਪਡੇਟ, ਸੁਪਰੀਮ ਕੋਰਟ ਨੇ ਸਰਕਾਰ ਨੂੰ ਸੈਲਰੀ ਵਧਾਉਣ 'ਤੇ ਦਿੱਤਾ ਇਹ ਹੁਕਮ
ਜ਼ਰੂਰੀ ਦਸਤਾਵੇਜ਼
ਲੋਕ ਅਦਾਲਤ 'ਚ ਸੁਣਵਾਈ ਤੋਂ ਪਹਿਲਾਂ ਤੁਹਾਨੂੰ ਟੋਕਨ ਲੈਣਾ ਪਵੇਗਾ, ਜੋ ਸੁਣਵਾਈ ਦਾ ਕ੍ਰਮ ਤੈਅ ਕਰਦਾ ਹੈ। ਇਸਤੋਂ ਇਲਾਵਾ ਹੇਠਾਂ ਲਿਖੇ ਤਸਤਾਵੇਜ਼ ਨਾਲ ਲੈ ਕੇ ਜਾਣਾ ਜ਼ਰੂਰੀ ਹੈ-
ਚਲਾਨ ਦੀ ਕਾਪੀ
ਵਾਹਨ ਦਾ ਰਜਿਸਟ੍ਰੇਸ਼ਨ
ਡਰਾਈਵਿੰਗ ਲਾਈਸੈਂਸ
ਪਹਿਚਾਣ ਪੱਤਰ (ਆਧਾਰ ਕਾਰਡ ਜਾਂ ਵੋਟਰ ਆਈ.ਡੀ.)
ਇਹ ਵੀ ਪੜ੍ਹੋ- 'ਕੋਈ ਨਹੀਂ ਦੇਖੇਗਾ T20 ਵਿਸ਼ਵ ਕੱਪ...!', ICC 'ਤੇ ਭੜਕੇ ਅਸ਼ਵਿਨ, ਦੱਸੀ ਵੱਡੀ ਵਜ੍ਹਾ
