ਜ਼ਿੰਦਾ ਹੋਣ ਦਾ ਸਬੂਤ ਦੇਣ ਲਈ 102 ਸਾਲਾ ਬਜ਼ੁਰਗ ਨੇ ਕੱਢੀ ਸੀ ਬਰਾਤ, 24 ਘੰਟੇ ’ਚ ਪੈਨਸ਼ਨ ਹੋਈ ਬਹਾਲ

09/10/2022 11:33:36 AM

ਰੋਹਤਕ- ਖ਼ੁਦ ਦੇ ਜ਼ਿੰਦਾ ਹੋਣ ਦਾ ਸਬੂਤ ਦੇਣ ਲਈ ਹਰਿਆਣਾ ਦੇ ਹੋਰਤਕ ’ਚ 102 ਸਾਲਾ ਬਜ਼ੁਰਗ ਦੁਲੀਚੰਦ ਨੇ ਬੈਂਡ-ਵਾਜਿਆਂ ਨਾਲ ਬਰਾਤ ਕੱਢੀ ਸੀ। ਦਰਅਸਲ 102 ਸਾਲ ਦਾ ਬਜ਼ੁਰਗ ਇਹ ਵਿਖਾਉਣਾ ਚਾਹੁੰਦਾ ਸੀ ਕਿ ਅਜੇ ਉਹ ਜ਼ਿੰਦਾ ਹੈ ਕਿਉਂਕਿ ਕਾਗਜ਼ਾਂ ’ਚ ਸਰਕਾਰੀ ਕਰਮਚਾਰੀਆਂ ਨੇ ਲਾਪ੍ਰਵਾਹੀ ਕਾਰਨ ਉਸ ਨੂੰ ਮ੍ਰਿਤਕ ਐਲਾਨ ਕਰ ਕੇ ਉਸ ਦੀ ਪੈਨਸ਼ਨ ਬੰਦ ਕਰ ਦਿੱਤੀ ਸੀ। ਬਜ਼ੁਰਗ ਦੇ ਇਸ ਅਨੋਖੇ ਪ੍ਰਦਰਸ਼ਨ ਮਗਰੋਂ ਸਰਕਾਰ ਜਾਗੀ ਅਤੇ ਮਹਿਜ 24 ਘੰਟਿਆਂ ਦੇ ਅੰਦਰ ਪੈਨਸ਼ਨ ਨੂੰ ਬਹਾਲ ਕਰ ਦਿੱਤਾ। ਉਨ੍ਹਾਂ ਨੂੰ ਮਾਰਚ ਤੋਂ ਰੁਕੀ ਹੋਈ ਪੈਨਸ਼ਨ ਵੀ ਮਿਲੇਗੀ।

ਇਹ ਵੀ ਪੜ੍ਹੋ- 102 ਸਾਲਾ ਬਜ਼ੁਰਗ ਨੇ ਕੱਢੀ ਬਰਾਤ, DC ਦਫ਼ਤਰ ਪਹੁੰਚ ਬੋਲਿਆ-ਥਾਰਾ ਫੂਫਾ ਜ਼ਿੰਦਾ ਹੈ, ਜਾਣੋ ਪੂਰਾ ਮਾਮਲਾ

ਦਰਅਸਲ ਦੁਲੀਚੰਦ ਲਾੜਾ ਬਣ ਕੇ ਬੈਂਡ-ਵਾਜਿਆਂ ਨਾਲ  ਡੀ. ਸੀ. ਦਫ਼ਤਰ ਬਰਾਤ ਲੈ ਕੇ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਬਰਾਤ ’ਚ ਦੋ ਪੈਨਸ਼ਨ ਜਿੰਨਾ ਖ਼ਰਚਾ ਹੋ ਗਿਆ। ਉਹ ਹੁਣ ਉਨ੍ਹਾਂ ਬਜ਼ੁਰਗਾਂ ਦੀ ਲੜਾਈ ਲੜਨਗੇ, ਜਿਨ੍ਹਾਂ ਦੀ ਪੈਨਸ਼ਨ ਗਲਤ ਕਾਰਨਾਂ ਕਰ ਕੇ ਕੱਟੀ ਗਈ ਹੈ। ਦੁਲੀਚੰਦ ਦੇ ਇਸ ਅਨੋਖੇ ਪ੍ਰਦਰਸ਼ਨ ਮਗਰੋਂ 41 ਹੋਰ ਲੋਕਾਂ ਦੀ ਪੈਨਸ਼ਨ ਚਾਲੂ ਕੀਤੀ ਗਈ ਹੈ। 102 ਸਾਲਾ ਦੁਲੀਚੰਦ ਦੇ ਬਰਾਤ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇਕ ਯੂਜ਼ਰ ਨੇ ਲਿਖਿਆ ਕਿ ਜਲਵਾ ਬਰਕਰਾਰ ਹੈ।

ਇਹ ਵੀ ਪੜ੍ਹੋ- SYL ਨਹਿਰ ’ਤੇ ਹਰਿਆਣਾ ਦਾ ਹੱਕ, ਇਸ ਨੂੰ ਲੈ ਕੇ ਰਹਾਂਗੇ: CM ਮਨੋਹਰ ਲਾਲ

ਜ਼ਿਕਰਯੋਗ ਹੈ ਕਿ ਪਰਿਵਾਰ ਪਛਾਣ ਪੱਤਰ (ਪੀ. ਪੀ. ਪੀ.) ’ਚ ਸੁਧਾਰ ਦੌਰਾਨ ਦੁਲੀਚੰਦ ਦੀ ਬੁਢਾਪਾ ਪੈਨਸ਼ਨ ਬੰਦ ਹੋ ਗਈ ਸੀ। ਦਸਤਾਵੇਜ਼ਾਂ ’ਚ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ। ਉਹ 6 ਮਹੀਨੇ ਤੋਂ ਪੈਨਸ਼ਨ ਸ਼ੁਰੂ ਕਰਵਾਉਣ ਲਈ ਚੱਕਰ ਕੱਟ ਰਹੇ ਸਨ ਅਤੇ ਇਹ ਗੱਲ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਹ ਜ਼ਿੰਦਾ ਹਨ ਪਰ ਅਫ਼ਸਰਾਂ ਨੇ ਉਨ੍ਹਾਂ ਦੀ ਇਕ ਨਾ ਸੁਣੀ। ਅਜਿਹੇ ’ਚ ਸਿਰ ’ਤੇ ਪੱਗੜੀ ਬੰਨ੍ਹ ਕੇ ਬਰਾਤ ਡੀ. ਸੀ. ਦਫ਼ਤਰ ਲੈ ਕੇ ਪਹੁੰਚੇ। ਉਨ੍ਹਾਂ ਨੇ ਬਕਾਇਦਾ ਇਕ ਤਖ਼ਤੀ ਵੀ ਫ਼ੜੀ ਸੀ, ਜਿਸ ’ਤੇ ਲਿਖਿਆ ਸੀ- ‘ਥਾਰਾ ਫੂਫਾ ਅਜੇ ਜ਼ਿੰਦਾ ਹੈ।’’ ਦੁਲੀਚੰਦ ਦੇ ਅਜਿਹੇ ਅਨੋਖੇ ਪ੍ਰਦਰਸ਼ਨ ਮਗਰੋਂ ਸਰਕਾਰ ਨੇ ਉਨ੍ਹਾਂ ਦੀ ਪੈਨਸ਼ਨ ਬਹਾਲ ਕਰ ਦਿੱਤੀ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ


Tanu

Content Editor

Related News