ਕੋਲਾਰ ''ਚ ਤੇਲ ਫੈਕਟਰੀ ''ਚ ਭਿਆਨਕ ਅੱਗ ਲੱਗੀ
Thursday, Mar 29, 2018 - 04:02 PM (IST)

ਬੈਂਗਲੁਰੂ— ਕਰਨਾਟਕ ਦੇ ਕੋਲਾਰ ਜ਼ਿਲੇ ਦੇ ਮਾਲੂਰ ਉਦਯੋਗਿਕ ਖੇਤਰ 'ਚ ਇਕ ਤੇਲ ਫੈਕਟਰੀ 'ਚ ਵੀਰਵਾਰ ਨੂੰ ਭਿਆਨਕ ਅੱਗ ਲੱਗ ਗਈ। ਇਸ ਘਟਨਾ 'ਚ ਕਿਸੇ ਦੇ ਹਤਾਹਤ ਹੋਣ ਦੀ ਤੁਰੰਤ ਕੋਈ ਖਬਰ ਨਹੀਂ ਹੈ। ਜਿੱਥੇ ਮਜ਼ਦੂਰਾਂ ਨੂੰ ਕੁਝ ਲੋਕਾਂ ਦੇ ਅੰਦਰ ਫਸੇ ਹੋਣ ਦਾ ਸ਼ੱਕ ਹੈ, ਉੱਥੇ ਹੀ ਫੈਕਟਰੀ ਪ੍ਰਬੰਧਨ ਨੇ ਪੁਲਸ ਨੂੰ ਦੱਸਿਆ ਕਿ ਇਸ ਘਟਨਾ 'ਚ ਕੋਈ ਹਤਾਹਤ ਨਹੀਂ ਹੋਇਆ ਹੈ। ਮਾਲੂਰ ਥਾਣੇ ਦੇ ਇਕ ਪੁਲਸ ਅਧਿਕਾਰੀ ਨੇ ਕਿਹਾ,''ਅੱਗ 'ਤੇ 50 ਫੀਸਦੀ ਕਾਬੂ ਕੀਤਾ ਜਾ ਚੁਕਿਆ ਹੈ।'' ਉਨ੍ਹਾਂ ਨੇ ਕਿਹਾ ਕਿ ਕੋਈ ਵੀ ਫੈਕਟਰੀ ਦੇ ਅੰਦਰ ਨਹੀਂ ਜਾ ਸਕਿਆ ਹੈ।
Updated visuals: Fire broke out at Banashankari oil factory in Kolar district's Malur. Fire tenders present at the spot, fire being doused. #Karnataka pic.twitter.com/t5qIYBJD4Z
— ANI (@ANI) March 29, 2018
ਇਕ ਪੁਲਸ ਅਧਿਕਾਰੀ ਨੇ ਕਿਹਾ,''ਫੈਕਟਰੀ ਪ੍ਰਬੰਧਨ ਨੇ ਕਿਹਾ ਕਿ ਕੋਈ ਵੀ ਮਸ਼ਦੂਰ ਅੰਦਰ ਨਹੀਂ ਸੀ। ਇਸ ਲਈ ਕੋਈ ਹਤਾਹਤ ਨਹੀਂ ਹੋਇਆ ਹੈ। ਕੁਝ ਹੋਰ ਲੋਕ ਕਹਿ ਰਹੇ ਹਨ ਕਿ ਕੁਝ ਮਜ਼ਦੂਰ ਅੰਦਰ ਫਸੇ ਹਨ। ਅਸੀਂ ਅੰਦਰ ਜਾਣ ਤੋਂ ਬਾਅਦ ਹੀ ਹਤਾਹਤ ਬਾਰੇ ਗੱਲ ਕਰ ਸਕਦੇ ਹਨ।'' ਫਾਇਰ ਬ੍ਰਿਗੇਡ ਕਰਮਚਾਰੀ ਅੱਗ ਬੁਝਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਪੁਲਸ ਸੂਤਰਾਂ ਨੇ ਦੱਸਿਆ ਕਿ ਤੇਲ ਦੇ ਵੱਡੇ-ਵੱਡੇ ਡਰੱਮ ਇਕ ਤੋਂ ਬਾਅਦ ਇਕ ਕਰ ਕੇ ਫਟ ਰਹੇ ਹਨ। ਇਸ ਨਾਲ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਫੈਕਟਰੀ ਦੇ ਕਰੀਬ ਜਾਣ 'ਚ ਪਰੇਸ਼ਾਨੀ ਹੋ ਰਹੀ ਹੈ।