ਰਣਜੀਤ ਸਾਗਰ ਡੈਮ ਦੇ 7 ਫਲੱਡ ਗੇਟ ਖੋਲ੍ਹੇ ਤੇ ਸਰਜੀਕਲ ਕੰਪਲੈਕਸ ''ਚ ਫੈਕਟਰੀ ''ਚੋਂ ਗੈਸ ਹੋਈ ਲੀਕ, ਪੜ੍ਹੋ TOP-10 ਖ਼ਬਰਾਂ

Monday, Aug 25, 2025 - 07:59 PM (IST)

ਰਣਜੀਤ ਸਾਗਰ ਡੈਮ ਦੇ 7 ਫਲੱਡ ਗੇਟ ਖੋਲ੍ਹੇ ਤੇ ਸਰਜੀਕਲ ਕੰਪਲੈਕਸ ''ਚ ਫੈਕਟਰੀ ''ਚੋਂ ਗੈਸ ਹੋਈ ਲੀਕ, ਪੜ੍ਹੋ TOP-10 ਖ਼ਬਰਾਂ

ਜਲੰਧਰ-ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਰਣਜੀਤ ਸਾਗਰ ਡੈਮ ਝੀਲ ਦਾ ਪਾਣੀ ਪੱਧਰ ਲਗਾਤਾਰ ਵਧ ਰਿਹਾ ਹੈ ਅਤੇ ਹੁਣ ਇਹ 527 ਮੀਟਰ ਦੇ ਖ਼ਤਰੇ ਦੇ ਨਿਸ਼ਾਨ 'ਤੇ ਪਹੁੰਚ ਗਿਆ ਹੈ। ਪਿੱਛੇ ਤੋਂ ਵਧ ਰਹੇ ਪਾਣੀ ਦੇ ਵਹਾਅ ਕਾਰਨ ਡੈਮ ਪ੍ਰਸ਼ਾਸਨ ਨੇ ਸਾਰੇ 7 ਸਪਿਲਵੇ ਗੇਟ ਖੋਲ੍ਹ ਦਿੱਤੇ ਹਨ, ਜਿਸ ਰਾਹੀਂ 50 ਹਜ਼ਾਰ ਕਿਊਸਿਕ ਪਾਣੀ ਸਿੱਧਾ ਰਾਵੀ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ। ਇਸਦੇ ਨਾਲ ਹੀ ਡੈਮ ਦੇ ਚਾਰੇ ਯੂਨਿਟ ਚਲਾ ਕੇ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਸਰਜੀਕਲ ਕੰਪਲੈਕਸ ਸਥਿਤ ਮੈਟਰੋ ਮਿਲਕ ਫੈਕਟਰੀ ਵਿੱਚ ਅਚਾਨਕ ਅਮੋਨੀਆ ਗੈਸ ਲੀਕ ਹੋਣ ਕਾਰਨ ਹੰਗਾਮਾ ਹੋ ਗਿਆ। ਜਾਣਕਾਰੀ ਅਨੁਸਾਰ ਗੈਸ ਲੀਕ ਹੋਣ ਦੀ ਘਟਨਾ ਫੈਕਟਰੀ ਦੇ ਅੰਦਰ ਕੰਮ ਕਰ ਰਹੇ ਕਰਮਚਾਰੀਆਂ ਲਈ ਖ਼ਤਰਾ ਬਣ ਗਈ ਇਸ ਦੇ ਨਾਲ ਹੀ ਆਓ ਜਾਣਦੇ ਹਾਂ ਅੱਜ ਦੀਆਂ ਟਾਪ-10 ਖ਼ਬਰਾਂ ਬਾਰੇ...

1. ਪੰਜਾਬ 'ਚ ਅੱਤਵਾਦੀ ਸਾਜ਼ਿਸ਼ ਨਾਕਾਮ, 4 ਹੈਂਡ ਗ੍ਰਨੇਡ ਤੇ RDX ਸਮੇਤ ਇਕ ਮੁਲਜ਼ਮ ਗ੍ਰਿਫ਼ਤਾਰ
ਪੰਜਾਬ 'ਚ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਬਣਾਉਂਦਿਆਂ ਬਟਾਲਾ ਪੁਲਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਬਟਾਲਾ ਦੇ ਪਿੰਡ ਬਲਪੁਰਾ ਤੋਂ 4 ਹੈਂਡ ਗ੍ਰਨੇਡ (SPL HGR-84), 2 ਕਿਲੋ ਆਰ.ਡੀ.ਐਕਸ. ਅਧਾਰਿਤ ਆਈ.ਈ.ਡੀ. ਅਤੇ ਸੰਚਾਰ ਉਪਕਰਣ ਬਰਾਮਦ ਕੀਤੇ ਗਏ ਹਨ। ਇਹ ਸਾਰਾ ਸਾਮਾਨ ਇੱਕ ਵੱਡੀ ਅੱਤਵਾਦੀ ਯੋਜਨਾ ਦਾ ਹਿੱਸਾ ਸੀ, ਜਿਸ ਨੂੰ ਨਾਕਾਮ ਕਰ ਦਿੱਤਾ ਹੈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

2. ਜਲੰਧਰ ਤੋਂ ਵੱਡੀ ਖ਼ਬਰ! ਸਰਜੀਕਲ ਕੰਪਲੈਕਸ 'ਚ ਫੈਕਟਰੀ 'ਚੋਂ ਗੈਸ ਹੋਈ ਲੀਕ, ਪਈਆਂ ਭਾਜੜਾਂ
ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਸਰਜੀਕਲ ਕੰਪਲੈਕਸ ਸਥਿਤ ਮੈਟਰੋ ਮਿਲਕ ਫੈਕਟਰੀ ਵਿੱਚ ਅਚਾਨਕ ਅਮੋਨੀਆ ਗੈਸ ਲੀਕ ਹੋਣ ਕਾਰਨ ਹੰਗਾਮਾ ਹੋ ਗਿਆ। ਜਾਣਕਾਰੀ ਅਨੁਸਾਰ ਗੈਸ ਲੀਕ ਹੋਣ ਦੀ ਘਟਨਾ ਫੈਕਟਰੀ ਦੇ ਅੰਦਰ ਕੰਮ ਕਰ ਰਹੇ ਕਰਮਚਾਰੀਆਂ ਲਈ ਖ਼ਤਰਾ ਬਣ ਗਈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

3. ਪੰਜਾਬ 'ਚ ਨੈਸ਼ਨਲ ਹਾਈਵੇਅ ਧੱਸਿਆ! ਭਾਰੀ ਮੀਂਹ ਵਿਚਾਲੇ ਵਾਪਰਿਆ ਭਿਆਨਕ ਹਾਦਸਾ; ਟ੍ਰੈਫ਼ਿਕ ਡਾਇਵਰਟ
ਪੰਜਾਬ ਵਿਚ ਲਗਾਤਾਰ ਪੈ ਰਹੇ ਮੀਂਹ ਕਾਰਨ ਲੋਕਾਂ ਲਈ ਮੁਸੀਬਤਾਂ ਖੜ੍ਹੀਆਂ ਹੁੰਦੀਆਂ ਜਾ ਰਹੀਆਂ ਹਨ। ਹੁਣ ਸੁਨਾਮ ਦੇ ਨੇੜੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਧੱਸ ਗਿਆ ਹੈ। ਇਸ ਕਾਰਨ ਉੱਥੇ ਭਿਆਨਕ ਹਾਦਸਾ ਵੀ ਵਾਪਰ ਗਿਆ ਹੈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

4. ਰਾੜਾ ਸਾਹਿਬ ਦੇ ਸੰਪਰਦਾਇਕ ਮੁਖੀ ਸੰਤ ਬਲਜਿੰਦਰ ਸਿੰਘ ਜੀ ਕਰ ਗਏ ਅਕਾਲ ਚਲਾਣਾ
ਰਾੜਾ ਸਾਹਿਬ ਦੇ ਸੰਪਰਦਾਇਕ ਮੁਖੀ ਸੰਤ ਬਲਜਿੰਦਰ ਸਿੰਘ ਜੀ ਅੱਜ ਤੜਕੇ ਅਕਾਲ ਚਲਾਣਾ ਕਰ ਗਏ। ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜੋ ਜਾਨਲੇਵਾ ਸਾਬਤ ਹੋਇਆ। ਬੀਤੀ ਰਾਤ 12 ਵਜੇ ਉਹ ਮਰਹੂਮ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਦੀ ਸਲਾਨਾ ਬਰਸੀ ਸਬੰਧੀ ਹੋ ਰਹੇ ਸਮਾਗਮ 'ਚ ਕੀਰਤਨ ਕਰਕੇ ਆਪਣੇ ਕਮਰੇ 'ਚ ਆਰਾਮ ਕਰਨ ਗਏ ਸਨ ਪਰ ਸਵੇਰੇ ਉੱਠੇ ਨਹੀਂ। ਇਸ ਤੋਂ ਬਾਅਦ ਇਹ ਦੁਖਦਾਈ ਖ਼ਬਰ ਸਾਹਮਣੇ ਆਈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

5. ਰਣਜੀਤ ਸਾਗਰ ਡੈਮ ਦੇ 7 ਫਲੱਡ ਗੇਟ ਖੋਲ੍ਹੇ, ਪ੍ਰਸ਼ਾਸਨ ਵਲੋਂ ਚਿਤਾਵਨੀ ਜਾਰੀ, ਅਲਰਟ ਰਹਿਣ ਲੋਕ
ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਰਣਜੀਤ ਸਾਗਰ ਡੈਮ ਝੀਲ ਦਾ ਪਾਣੀ ਪੱਧਰ ਲਗਾਤਾਰ ਵਧ ਰਿਹਾ ਹੈ ਅਤੇ ਹੁਣ ਇਹ 527 ਮੀਟਰ ਦੇ ਖ਼ਤਰੇ ਦੇ ਨਿਸ਼ਾਨ 'ਤੇ ਪਹੁੰਚ ਗਿਆ ਹੈ। ਪਿੱਛੇ ਤੋਂ ਵਧ ਰਹੇ ਪਾਣੀ ਦੇ ਵਹਾਅ ਕਾਰਨ ਡੈਮ ਪ੍ਰਸ਼ਾਸਨ ਨੇ ਸਾਰੇ 7 ਸਪਿਲਵੇ ਗੇਟ ਖੋਲ੍ਹ ਦਿੱਤੇ ਹਨ, ਜਿਸ ਰਾਹੀਂ 50 ਹਜ਼ਾਰ ਕਿਊਸਿਕ ਪਾਣੀ ਸਿੱਧਾ ਰਾਵੀ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ। ਇਸਦੇ ਨਾਲ ਹੀ ਡੈਮ ਦੇ ਚਾਰੇ ਯੂਨਿਟ ਚਲਾ ਕੇ ਬਿਜਲੀ ਪੈਦਾ ਕੀਤੀ ਜਾ ਰਹੀ ਹੈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

6. GNDU ਦੇ ਵਾਈਸ ਚਾਂਸਲਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਏ ਪੇਸ਼, ਸਿੰਘ ਸਾਹਿਬ ਨੂੰ ਦਿੱਤਾ ਸਪਸ਼ਟੀਕਰਨ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੇ ਵਿਰੁੱਧ ਪਿਛਲੇ ਦਿਨੀਂ ਦੱਖਣ ਭਾਰਤ 'ਚ ਇੱਕ ਸਮਾਗਮ ਦੌਰਾਨ ਗੁਰਮਤਿ ਫ਼ਲਸਫ਼ੇ ਦੇ ਵਿਰੁੱਧ ਪ੍ਰਗਟਾਵਾ ਕਰਨ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤਾਂ ਪੁੱਜੀਆਂ ਸਨ। ਇਸ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਅਨੁਸਾਰ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੂੰ ਆਪਣਾ ਪੱਖ ਰੱਖਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿੱਜੀ ਰੂਪ 'ਚ ਪਹੁੰਚ ਕੇ ਆਪਣਾ ਪੱਖ ਰੱਖਣ ਲਈ ਸੱਦਿਆ ਸੀ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

7. ਰਾਸ਼ਨ ਕਾਰਡ ਦੇ ਮੁੱਦੇ 'ਤੇ CM ਭਗਵੰਤ ਮਾਨ ਦੀ ਪੰਜਾਬੀਆਂ ਨੂੰ ਖੁੱਲ੍ਹੀ ਚਿੱਠੀ
ਪੰਜਾਬ 'ਚ ਰਾਸ਼ਨ ਕਾਰਡਾਂ ਨੂੰ ਲੈ ਕੇ ਸੂਬਾ ਸਰਕਾਰ ਦਾ ਕੇਂਦਰ ਸਰਕਾਰ ਨਾਲ ਰੇੜਕਾ ਵੱਧਦਾ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਕੇਂਦਰ ਵੱਲੋਂ ਪੰਜਾਬ 'ਚ 8 ਲੱਖ ਰਾਸ਼ਨ ਕਾਰਡ ਕੱਟਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਥੇ ਹੀ ਇਸੇ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਖੁੱਲ੍ਹੀ ਚਿੱਠੀ ਲਿਖ ਕੇ ਸੰਦੇਸ਼ ਜਾਰੀ ਕੀਤਾ ਹੈ। ਮੁੱਖ ਮੰਤਰੀ ਭਗੰਵਤ ਮਾਨ ਨੇ ਕਿਹਾ ਕਿ ਵੋਟ ਚੋਰੀ ਤੋਂ ਬਾਅਦ ਭਾਜਪਾ ਦੀ ਹੁਣ ਰਾਸ਼ਨ ਚੋਰੀ ਦੀ ਕੋਸ਼ਿਸ਼ ਹੈ ਪਰ ਮੈਂ ਇਹ ਹੋਣ ਨਹੀਂ ਦੇਵਾਂਗਾ। 
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

8. ਦੇਸ਼ 'ਚ ਵੱਡੇ ਧਮਾਕੇ ਦੀ ਸਾਜ਼ਿਸ਼ ! ਬੱਸ 'ਚੋਂ ਫੜਿਆ ਗਿਆ 200 ਕਿੱਲੋ ਬਾਰੂਦ
ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ 'ਚ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਸ ਨੇ ਦਿੱਲੀ ਜਾ ਰਹੀ ਇੱਕ ਟੂਰਿਸਟ ਬੱਸ ਵਿੱਚੋਂ 200 ਕਿੱਲੋ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। ਇਹ ਕਾਰਵਾਈ ਖੇਖੜਾ ਥਾਣਾ ਖੇਤਰ 'ਚ ਕੀਤੀ ਗਈ। ਪੁਲਸ ਨੇ ਮੌਕੇ ਤੋਂ ਦੋ ਤਸਕਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਤੇ ਹੁਣ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-


9. ਵੱਡਾ ਹਾਦਸਾ: ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਨੂੰ ਕੰਟੇਨਰ ਨੇ ਮਾਰੀ ਟੱਕਰ, 8 ਦੀ ਮੌਤ
ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਸੋਮਵਾਰ ਤੜਕੇ ਇੱਕ ਵੱਡਾ ਸੜਕ ਹਾਦਸਾ ਵਾਪਰ ਗਿਆ। ਬੁਲੰਦਸ਼ਹਿਰ ਵਿੱਚ ਰਾਸ਼ਟਰੀ ਰਾਜਮਾਰਗ 34 'ਤੇ ਘਟਾਲ ਪਿੰਡ ਦੇ ਨੇੜੇ ਕਾਸਗੰਜ ਤੋਂ ਰਾਜਸਥਾਨ ਦੇ ਗੋਗਾਮੇੜੀ ਜਾ ਰਹੇ ਗੋਗਾਜੀ ਦੇ ਸ਼ਰਧਾਲੂਆਂ ਨਾਲ ਭਰੀ ਇੱਕ ਟਰੈਕਟਰ-ਟਰਾਲੀ ਨੂੰ ਇੱਕ ਕੰਟੇਨਰ ਟਰੱਕ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟਰੈਕਟਰ-ਟਰਾਲੀ 'ਚ ਸਵਾਰ 8 ਲੋਕਾਂ ਦੀ ਮੌਤ ਹੋ ਗਈ ਅਤੇ 43 ਹੋਰ ਜ਼ਖਮੀ ਹੋ ਗਏ। ਬੁਲੰਦਸ਼ਹਿਰ ਦੇ ਐੱਸ. ਐੱਸ. ਪੀ. ਦਿਨੇਸ਼ ਕੁਮਾਰ ਸਿੰਘ ਮੁਤਾਬਕ, ਟਰੈਕਟਰ-ਟਰਾਲੀ 'ਤੇ 50 ਤੋਂ 60 ਸ਼ਰਧਾਲੂ ਸਵਾਰ ਸਨ। ਇਹ ਸਾਰੇ ਕਾਸਗੰਜ ਤੋਂ ਜ਼ਾਹਰਵੀਰ (ਗੋਗਾਜੀ) ਦੇ ਦਰਸ਼ਨਾਂ ਲਈ ਗੋਗਾਮੇੜੀ (ਰਾਜਸਥਾਨ) ਜਾ ਰਹੇ ਸਨ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

10.PM ਮੋਦੀ ਨੇ ਫਿਜੀ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ, ਸੱਤ ਸਮਝੌਤਿਆਂ 'ਤੇ ਕੀਤੇ ਦਸਤਖਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਫਿਜੀ ਦੇ ਪ੍ਰਧਾਨ ਮੰਤਰੀ ਸਿਤਵੇਨੀ ਲੀਗਾਮਾਮਾਡਾ ਰਾਬੂਕਾ ਨਾਲ ਵਿਆਪਕ ਗੱਲਬਾਤ ਕੀਤੀ, ਜਿਸ 'ਚ ਵਪਾਰ ਅਤੇ ਨਿਵੇਸ਼ ਵਰਗੇ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ​​ਕਰਨ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਦੋਵਾਂ ਨੇਤਾਵਾਂ ਵਿਚਕਾਰ ਗੱਲਬਾਤ ਤੋਂ ਬਾਅਦ ਭਾਰਤ ਅਤੇ ਫਿਜੀ ਨੇ ਸੱਤ ਸਮਝੌਤਿਆਂ 'ਤੇ ਦਸਤਖਤ ਕੀਤੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਫਿਜੀ ਲਈ ਖ਼ਤਰਾ ਹੈ, ਅਸੀਂ ਇਸ ਆਫ਼ਤ ਨਾਲ ਨਜਿੱਠਣ ਵਿੱਚ ਇਸਦੀ ਮਦਦ ਕਰਾਂਗੇ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-


author

Hardeep Kumar

Content Editor

Related News