ਏਅਰ ਇੰਡੀਆ ਨੂੰ ਛੇ ਹਵਾਈ ਅੱਡਿਆਂ ਤੋਂ ਮੁੜ ਸ਼ੁਰੂ ਹੋਈ ਤੇਲ ਸਪਲਾਈ
Saturday, Sep 07, 2019 - 09:04 PM (IST)

ਨਵੀਂ ਦਿੱਲੀ— ਜਨਤਕ ਖੇਤਰ ਦੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਸੇ ਦੀ ਕਮੀ ਨਾਲ ਜੂਝ ਰਹੀ ਏਅਰ ਇੰਡੀਆ ਨੂੰ ਛੇ ਹਵਾਈ ਅੱਡਿਆਂ 'ਤੇ ਜਹਾਜ਼ ਤੇਲ ਦੀ ਸਪਲਾਈ ਸ਼ਨੀਵਾਰ ਨੂੰ ਫਿਰ ਸ਼ੁਰੂ ਤਕ ਦਿੱਤੀ। ਸਰਕਾਰ ਨੇ ਤੇਲ ਕੰਪਨੀਆਂ ਤੇ ਏਅਰ ਇੰਡੀਆ ਵਿਚਾਲੇ ਗੱਲਬਾਤ ਦੀ ਵਿਚੋਲਗੀ ਕੀਤੀ ਹੈ, ਜਿਸ ਤੋਂ ਬਾਅਗ ਤੇਲ ਕੰਪਨੀਆਂ ਨੇ ਇਹ ਕਦਮ ਚੁੱਕਿਆ ਹੈ।
ਇਕ ਅਧਿਕਾਰਕ ਬੁਲਾਰਾ ਨੇ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਏਅਰ ਇੰਡੀਆ ਨੂੰ ਜਹਾਜ਼ ਤੇਲ ਦੀ ਸਪਲਾਈ ਸ਼ਨੀਵਾਰ ਸ਼ਾਮ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਬੁਲਾਰਾ ਨੇ ਇਸ ਹਫਤੇ ਦੀ ਸ਼ੁਰੂਆਤ 'ਚ ਗੱਲਬਾਤ 'ਚ ਹੋਏ ਸਮਝੌਤੇ ਨਾਲ ਜੁੜੀ ਜਾਣਕਾਰੀਆਂ ਦੇਣ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਏਅਰ ਇੰਡੀਆ ਭਵਿੱਖ ਦੀ ਏ.ਟੀ.ਐੱਫ. ਖਰੀਦ ਦਾ ਭੁਗਤਾਨ ਕਰਨ ਦੀ ਸ਼ਰਤ 'ਤੇ ਸਹਿਮਤ ਹੋ ਗਈ ਹੈ।