ਤੇਲ ਨਾਲ ਭਰਿਆ ਟੈਂਕਰ ਪਲਟਿਆ, ਅੱਗ ''ਚ ਜ਼ਿੰਦਾ ਸੜਿਆ ਡਰਾਈਵਰ

Friday, Dec 08, 2017 - 12:27 PM (IST)

ਤੇਲ ਨਾਲ ਭਰਿਆ ਟੈਂਕਰ ਪਲਟਿਆ, ਅੱਗ ''ਚ ਜ਼ਿੰਦਾ ਸੜਿਆ ਡਰਾਈਵਰ

ਬੁਲੰਦਸ਼ਹਿਰ— ਜ਼ਿਲੇ ਦੇ ਸਿਕੰਦਰਾਬਾਦ ਐਨ.ਐਚ 91 'ਤੇ ਉਸ ਸਮੇਂ ਵੱਡਾ ਹਾਦਸਾ ਹੋ ਗਿਆ ਜਦੋਂ ਤੇਲ ਨਾਲ ਭਰਿਆ ਟੈਂਕਰ ਬੇਕਾਬੂ ਹੋ ਕੇ ਪਲਟ ਗਿਆ, ਜਿਸ ਨਾਲ ਉਸ ਨੂੰ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ ਟੈਂਕਰ ਚਾਲਕ ਦੀ ਝੁਲਸ ਕੇ ਮੌਤ ਹੋ ਗਈ। ਮੌਕੇ 'ਤੇ ਦਰਜ਼ਨ ਭਰ ਫਾਇਰ ਬਿਗ੍ਰੇਡ ਗੱਡੀਆਂ ਪੁੱਜੀਆਂ, ਜਿਸ ਨਾਲ ਅੱਗ 'ਤੇ ਮੁਸ਼ਕਲ ਨਾਲ ਕਾਬੂ ਪਾਇਆ ਗਿਆ। 
ਧੂੰ-ਧੂੰ ਕੇ ਸੜਿਆ ਟੈਂਕਰ ਤੇਲ ਨਾਲ ਭਰਿਆ ਹੋਇਆ ਜੋ ਕਿ ਤੇਜ਼ ਰਫਤਾਰ ਨਾਲ ਜਾ ਰਿਹਾ ਸੀ। ਐਨ.ਐਚ 'ਤੇ ਆਉਂਦੇ ਹੀ ਉਹ ਬੇਕਾਬੂ ਹੋ ਕੇ ਪਲਟ ਗਿਆ। ਟੈਂਕਰ ਚਾਲਕ ਨੇ ਉਸ ਤੋਂ ਉਤਰਨ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਭਿਆਨਕ ਸੀ ਕਿ ਉਹ ਇਸ 'ਚ ਸਫਲ ਨਹੀਂ ਹੋ ਸਕਿਆ। ਜਿਸ ਨਾਲ ਸੜ ਕੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅੱਗ ਇੰਨੀ ਭਿਆਨਕ ਸੀ ਕਿ ਆਸਪਾਸ ਲਗਭਗ 200 ਮੀਟਰ 'ਤੇ ਘਾਹ ਵੀ ਸੜ ਕੇ ਸੁਆਹ ਹੋ ਗਈ। ਸੂਚਨਾ 'ਤੇ ਪੁਲਸ ਦੇ ਅਧਿਕਾਰੀ ਫਾਇਰ ਬਿਗ੍ਰੇਡ ਗੱਡੀਆਂ ਨਾਲ ਪੁੱਜੇ। ਲਗਭਗ 1 ਦਰਜ਼ਨ ਗੱਡੀਆਂ ਨੇ ਢਾਈ ਘੰਟੇ ਦੀ ਮਿਹਨਤ ਦੇ ਬਾਅਦ ਇਸ ਅੱਗ 'ਤੇ ਕਾਬੂ ਪਾਇਆ।


Related News