ਓਡੀਸ਼ਾ ਰੇਲ ਹਾਦਸਾ: ਹਾਦਸੇ ਤੋਂ ਬਾਅਦ ਕੁਝ ਦੇਰ ਤੱਕ ਹੋਸ਼ ''ਚ ਸੀ ਕੋਰੋਮੰਡਲ ਐਕਸਪ੍ਰੈਸ ਦਾ ਡਰਾਈਵਰ

06/05/2023 6:02:21 PM

ਬਾਲਾਸੋਰ- ਓਡੀਸ਼ਾ ਦੇ ਬਾਲਾਸੋਰ ਨੇੜੇ ਹਾਦਸੇ ਦਾ ਸ਼ਿਕਾਰ ਹੋਈ ਕੋਰੋਮੰਡਲ ਐਕਸਪ੍ਰੈਸ ਦੇ ਡਰਾਈਵਰ ਗੁਣਾਨਿਧੀ ਮੋਹੰਤੀ ਅਤੇ ਉਨ੍ਹਾਂ ਦੇ ਸਹਾਇਕ ਹਜ਼ਾਰੀ ਬਹਿਰਾ ਦਾ ਭੁਵਨੇਸ਼ਵਰ ਸਥਿਤ ਏਮਜ਼ 'ਚ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦੋਵਾਂ ਨੂੰ 2 ਜੂਨ ਨੂੰ ਬਾਹਾਨਗਾ ਬਜ਼ਾਰ ਨੇੜੇ ਹਾਦਸੇ ਦੀ ਸ਼ਿਕਾਰ ਹੋਈ ਕੋਰੋਮੰਡਲ ਐਕਸਪ੍ਰੈਸ ਤੋਂ ਬਚਾਇਆ ਗਿਆ ਸੀ। ਇਸ ਹਾਦਸੇ 'ਚ 275 ਯਾਤਰੀਆਂ ਦੀ ਮੌਤ ਹੋ ਗਈ ਹੈ, ਜਦਕਿ 1200 ਦੇ ਕਰੀਬ ਯਾਤਰੀ ਜ਼ਖਮੀ ਹੋਏ ਹਨ।

ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: ਮੌਤਾਂ ਦੀ ਗਿਣਤੀ ਨੂੰ ਲੈ ਕੇ ਭੰਬਲਭੂਸੇ 'ਚ ਸਰਕਾਰ, ਹੁਣ ਤੱਕ 108 ਦੀ ਹੋ ਸਕੀ ਪਛਾਣ

ਦੱਖਣ-ਪੂਰਬੀ ਰੇਲਵੇ (SER) ਦੇ ਮੁੱਖ ਜਨ ਸੰਪਰਕ ਅਧਿਕਾਰੀ (CPRO) ਆਦਿਤਿਆ ਚੌਧਰੀ ਨੇ ਇਕ ਟੀਵੀ ਚੈਨਲ ਨੂੰ ਦੱਸਿਆ ਕਿ ਦੋਵੇਂ ਡਰਾਈਵਰਾਂ ਦੀ ਹਾਲਤ ਸਥਿਰ ਹੈ, ਜਦੋਂ ਕਿ ਮੋਹੰਤੀ ਨੂੰ ਸੋਮਵਾਰ ਨੂੰ ICU ਤੋਂ ਬਾਹਰ ਲਿਆਂਦਾ ਗਿਆ। ਦੋਹਾਂ ਰੇਲ ਡਰਾਈਵਰਾਂ ਦੇ ਪਰਿਵਾਰਾਂ ਨੇ ਸਾਰਿਆਂ ਨੂੰ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਸਰੀਰਕ ਅਤੇ ਮਾਨਸਿਕ ਰੂਪ ਨਾਲ ਸਿਹਤਮੰਦ ਹੋਣ ਦੀ ਵੀ ਬੇਨਤੀ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਾਦਸੇ ਲਈ ਦੋਵੇਂ ਰੇਲ ਡਰਾਈਵਰਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਉਹ ਰੇਲਵੇ ਨਿਯਮਾਂ ਅਨੁਸਾਰ ਰੇਲ ਗੱਡੀ ਚਲਾ ਰਹੇ ਸਨ।

ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: 200 ਲਾਸ਼ਾਂ ਦੀ ਨਹੀਂ ਹੋ ਸਕੀ ਪਛਾਣ, ਤਸਵੀਰਾਂ 'ਚ ਆਪਣਿਆਂ ਨੂੰ ਲੱਭਦੇ ਪਰਿਵਾਰ

ਰੇਲਵੇ ਸੰਚਾਲਨ ਅਤੇ ਵਪਾਰ ਵਿਕਾਸ ਬੋਰਡ ਦੀ ਮੈਂਬਰ ਜਯਾ ਵਰਮਾ ਸਿਨਹਾ ਨੇ ਐਤਵਾਰ ਨੂੰ ਕਿਹਾ ਕਿ ਕੋਰੋਮੰਡਲ ਐਕਸਪ੍ਰੈਸ ਦਾ ਲੋਕੋ ਪਾਇਲਟ ਹਾਦਸੇ ਤੋਂ ਬਾਅਦ ਕੁਝ ਸਮੇਂ ਲਈ ਹੋਸ਼ 'ਚ ਸੀ ਅਤੇ ਉਨ੍ਹਾਂ ਨੂੰ ਗ੍ਰੀਨ ਸਿਗਨਲ ਮਿਲਿਆ ਸੀ। ਜਯਾ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਲੋਕੋ ਪਾਇਲਟ ਨਾਲ ਵੀ ਗੱਲ ਕੀਤੀ ਸੀ ਅਤੇ ਲੋਕੋ ਪਾਇਲਟ ਨੇ ਵੀ ਉਨ੍ਹਾਂ ਨੂੰ ਗ੍ਰੀਨ ਸਿਗਨਲ ਮਿਲਣ ਬਾਰੇ ਦੱਸਿਆ ਸੀ। ਹਾਲਾਂਕਿ ਬਾਅਦ 'ਚ ਲੋਕੋ ਪਾਇਲਟ ਦੀ ਹਾਲਤ ਵਿਗੜ ਗਈ ਅਤੇ ਉਹ ਫਿਲਹਾਲ ਹਸਪਤਾਲ 'ਚ ਭਰਤੀ ਹਨ। ਦੂਜੇ ਪਾਸੇ ਕੋਰੋਮੰਡਲ ਐਕਸਪ੍ਰੈਸ ਨਾਲ ਟਕਰਾਉਣ ਵਾਲੀ ਮਾਲ ਗੱਡੀ ਦਾ ਗਾਰਡ ਵਾਲ-ਵਾਲ ਬਚ ਗਿਆ।

ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: ਪਤਨੀ ਨੂੰ ਗੁਆ ਚੁੱਕੇ ਵਿਲਕਦੇ ਪਤੀ ਦੇ ਭਾਵੁਕ ਬੋਲ- ਹੁਣ ਮੈਂ 10 ਲੱਖ ਦਾ ਕੀ ਕਰਾਂਗਾ?

 


Tanu

Content Editor

Related News