ਓਡੀਸ਼ਾ ਰੇਲ ਹਾਦਸਾ: ਪਟੜੀਆਂ ਦੀ ਮੁਰੰਮਤ ਲਈ 24 ਘੰਟੇ ਕੰਮ ਕਰ ਰਹੀਆਂ ਟੀਮਾਂ

Sunday, Jun 04, 2023 - 11:33 AM (IST)

ਓਡੀਸ਼ਾ ਰੇਲ ਹਾਦਸਾ: ਪਟੜੀਆਂ ਦੀ ਮੁਰੰਮਤ ਲਈ 24 ਘੰਟੇ ਕੰਮ ਕਰ ਰਹੀਆਂ ਟੀਮਾਂ

ਬਾਲਾਸੋਰ- ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਦੇ ਬਾਹਾਨਗਾ ਬਜ਼ਾਰ 'ਚ ਹੋਏ ਭਿਆਨਕ ਰੇਲ ਹਾਦਸੇ ਦੇ ਦੋ ਦਿਨ ਬਾਅਦ ਬੁਲਡੋਜ਼ਰ ਅਤੇ ਕਰੇਨ ਦੀ ਮਦਦ ਨਾਲ ਸ਼ਨੀਵਾਰ ਪੂਰੀ ਰਾਤ ਜ਼ਿਆਦਾਤਰ ਰੇਲ ਪਟੜੀਆਂ ਤੋਂ ਰੇਲ ਗੱਡੀਆਂ ਦੇ ਨੁਕਸਾਨੇ ਡੱਬਿਆਂ ਨੂੰ ਹਟਾ ਦਿੱਤਾ ਗਿਆ। ਰੇਲਵੇ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੌਰਾਨ ਟੁੱਟੀ ਇਲੈਕਟ੍ਰਿਕ ਲਾਈਨ ਅਤੇ ਪਟੜੀਆਂ ਦੀ ਮੁਰੰਮਤ ਦਾ ਕੰਮ ਜਾਰੀ ਹੈ। 

PunjabKesari

ਹਾਦਸੇ ਵਾਲੀ ਥਾਂ 'ਤੇ ਮੌਜੂਦ ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਡੀ ਟੀਮ 24 ਘੰਟੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪਟੜੀਆਂ ਤੋਂ ਹਟਾਏ ਗਏ ਯਾਤਰੀ ਡੱਬਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ, ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਨੁਕਸਾਨੇ ਡੱਬਿਆਂ ਦੇ ਸਟੀਲ ਦੇ ਪੁਰਜਿਆਂ ਵਿਚ ਕੋਈ ਲਾਸ਼ ਫਸੀ ਨਾ ਰਹਿ ਗਈ ਹੋਵੇ। ਸੂਤਰਾਂ ਮੁਤਾਬਕ ਰੇਲ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ 288 ਤੋਂ ਵਧ ਕੇ 295 ਹੋ ਗਈ ਹੈ ਪਰ ਇਸ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ ਹੈ। 

PunjabKesari

ਜ਼ਿਕਰਯੋਗ ਹੈ ਕਿ ਬਾਲਾਸੋਰ ਜ਼ਿਲ੍ਹੇ ਵਿਚ ਸ਼ੁੱਕਰਵਾਰ ਦੀ ਸ਼ਾਮ ਲੱਗਭਗ 7 ਵਜੇ ਸ਼ਾਲੀਮਾਰ-ਚੇਨਈ ਸੈਂਟਰਲ ਕੋਰੋਮੰਡਲ ਐਕਸਪ੍ਰੈਸ ਅਤੇ ਬੈਂਗਲੁਰੂ-ਹਾਵੜਾ ਐਕਸਪ੍ਰੈਸ ਰੇਲ ਦੇ ਪਟੜੀ ਤੋਂ ਉਤਰਨ ਅਤੇ ਇਕ ਮਾਲ ਗੱਡੀ ਨਾਲ ਟਕਰਾਉਣ ਕਾਰਨ ਇਹ ਹਾਦਸਾ ਵਾਪਰਿਆ, ਜਿਸ ਵਿਚ 288 ਲੋਕਾਂ ਦੀ ਮੌਤ ਹੋ ਗਈ ਅਤੇ 1100 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ। ਇਸ ਹਾਦਸੇ ਨੂੰ ਭਾਰਤ ਦੇ ਹੁਣ ਤੱਕ ਦੀ ਸਭ ਤੋਂ ਭਿਆਨਕ ਰੇਲ ਹਾਦਸਿਆਂ ਵਿਚੋਂ ਇਕ ਦੱਸਿਆ ਜਾ ਰਿਹਾ ਹੈ।


author

Tanu

Content Editor

Related News