ਚੱਲਦੀ ਟਰੇਨ ''ਤੇ ਹੋ ਗਈ ਫਾਇਰਿੰਗ, ਪੈ ਗਿਆ ਚੀਕ-ਚਿਹਾੜਾ, ਯਾਤਰੀਆਂ ''ਚ ਦਹਿਸ਼ਤ ਦਾ ਮਾਹੌਲ
Tuesday, Nov 05, 2024 - 06:55 PM (IST)
ਭੁਵਨੇਸ਼ਵਰ- ਓਡੀਸ਼ਾ ਦੇ ਭਦਰਕ ਜ਼ਿਲੇ 'ਚ ਮੰਗਲਵਾਰ ਨੂੰ ਅਣਪਛਾਤੇ ਲੋਕਾਂ ਨੇ ਚੱਲਦੀ ਟਰੇਨ 'ਤੇ ਕਥਿਤ ਤੌਰ 'ਤੇ ਗੋਲੀਬਾਰੀ ਕੀਤੀ। ਜਿਸ ਕਾਰਨ ਟਰੇਨ 'ਚ ਹਫੜਾ-ਦਫੜੀ ਮਚ ਗਈ। ਜੀ.ਆਰ.ਪੀ. ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਚਰਮਪਾ ਸਟੇਸ਼ਨ ਨੇੜੇ ਵਾਪਰੀ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਰੇਲਵੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਰੇਲਵੇ ਸੁਰੱਖਿਆ ਬਲ (ਆਰ.ਪੀ.ਐੱਫ.) ਦੇ ਜਵਾਨ ਨੰਦਨ ਕੰਨਨ ਐਕਸਪ੍ਰੈਸ ਨੂੰ ਸੁਰੱਖਿਅਤ ਕਰਕੇ ਪੁਰੀ ਲੈ ਗਏ।
ਰੇਲਵੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੂਚਨਾ ਮਿਲਣ ’ਤੇ ਪੁੱਜੇ ਰੇਲਵੇ ਸੁਰੱਖਿਆ ਬਲ (ਆਰ.ਪੀ.ਐੱਫ.) ਦੇ ਜਵਾਨਾਂ ਨੇ ਨੰਦਨ ਕੰਨਨ ਐਕਸਪ੍ਰੈਸ ਨੂੰ ਸੁਰੱਖਿਅਤ ਕਰਕੇ ਪੁਰੀ ਲੈ ਗਏ। ਹੁਣ ਜੀ.ਆਰ.ਪੀ. ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰੇਲਵੇ ਨੇ ਇੱਕ ਬਿਆਨ ਵਿੱਚ ਕਿਹਾ ਕਿ 12816 ਆਨੰਦ ਵਿਹਾਰ-ਪੁਰੀ ਨੰਦਨ ਕੰਨਨ ਐਕਸਪ੍ਰੈਸ ਦੇ ਗਾਰਡ ਨੇ ਇੱਕ ਘਟਨਾ ਦੀ ਸੂਚਨਾ ਦਿੱਤੀ। ਗਾਰਡ ਨੇ ਦੱਸਿਆ ਕਿ ਗਾਰਡ ਵੈਨ ਦੀ ਖਿੜਕੀ 'ਤੇ ਕਿਸੇ ਚੀਜ਼ ਨਾਲ ਹਮਲਾ ਕੀਤਾ ਗਿਆ।
ਯਾਤਰੀਆਂ 'ਚ ਦਹਿਸ਼ਤ ਦਾ ਮਾਹੌਲ
ਖਬਰਾਂ ਮੁਤਾਬਕ ਇਹ ਘਟਨਾ ਓਡੀਸ਼ਾ ਦੇ ਭਦਰਕ-ਬੌਦਪੁਰ ਸੈਕਸ਼ਨ 'ਚ ਸਵੇਰੇ ਕਰੀਬ 9.30 ਵਜੇ ਵਾਪਰੀ। ਸੂਤਰਾਂ ਨੇ ਦੱਸਿਆ ਕਿ ਟਰੇਨ ਸਵੇਰੇ 9.25 ਵਜੇ ਭਦਰਕ ਸਟੇਸ਼ਨ ਤੋਂ ਰਵਾਨਾ ਹੋਈ ਅਤੇ ਪੰਜ ਮਿੰਟ ਬਾਅਦ ਕਥਿਤ ਗੋਲੀਬਾਰੀ ਹੋਈ। ਇਸ ਘਟਨਾ ਨਾਲ ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੇ ਨਾਲ ਹੀ ਯਾਤਰੀ ਵੀ ਡਰ ਗਏ। ਟਰੇਨ 'ਚ ਹੋਈ ਇਸ ਫਾਇਰਿੰਗ ਦਾ ਵੀਡੀਓ ਵੀ ਸਾਹਮਣੇ ਆਈ ਹੈ। ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਗੋਲੀਬਾਰੀ ਕਾਰਨ ਕੋਚ ਦੇ ਸ਼ੀਸ਼ੇ 'ਚ ਸੁਰਾਖ ਹੋ ਗਿਆ ਹੈ। ਇਸ ਦੇ ਨਾਲ ਹੀ ਕੁਝ ਯਾਤਰੀ ਰੇਲਗੱਡੀ ਤੋਂ ਬਾਹਰ ਨਜ਼ਰ ਆ ਰਹੇ ਹਨ।