ਓਡਿਸ਼ਾ : ਥਾਣੇ ’ਚ ਫੌਜੀ ਨਾਲ ਕੁੱਟਮਾਰ, ਕੱਪੜੇ ਲੁਹਾ ਕੇ ਉਸ ਦੀ ਮਹਿਲਾ ਮਿੱਤਰ ਨਾਲ ਕੀਤੀ ਛੇੜਛਾੜ

Tuesday, Sep 17, 2024 - 11:24 PM (IST)

ਓਡਿਸ਼ਾ : ਥਾਣੇ ’ਚ ਫੌਜੀ ਨਾਲ ਕੁੱਟਮਾਰ, ਕੱਪੜੇ ਲੁਹਾ ਕੇ ਉਸ ਦੀ ਮਹਿਲਾ ਮਿੱਤਰ ਨਾਲ ਕੀਤੀ ਛੇੜਛਾੜ

ਭੁਵਨੇਸ਼ਵਰ, (ਭਾਸ਼ਾ)- ਓਡਿਸ਼ਾ ਪੁਲਸ ਦੀ ਅਪਰਾਧ ਸ਼ਾਖਾ ਰਾਜ ਦੀ ਰਾਜਧਾਨੀ ਦੇ ਥਾਣੇ ਵਿਚ ਫੌਜ ਦੇ ਇਕ ਅਧਿਕਾਰੀ ਨਾਲ ਕਥਿਤ ’ਤੇ ਕੁੱਟਮਾਰ ਅਤੇ ਉਸ ਦੀ ਮਹਿਲਾ ਮਿੱਤਰ ਨਾਲ ‘ਛੇੜਛਾੜ’ ਦੀ ਜਾਂਚ ਕਰੇਗੀ। ਇਕ ਪੁਲਸ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਕਥਿਤ ਘਟਨਾ ਐਤਵਾਰ ਸਵੇਰੇ ਭਰਤਪੁਰ ਥਾਣੇ ’ਚ ਵਾਪਰੀ, ਜਦੋਂ ਫੌਜੀ ਅਤੇ ਉਸ ਦੀ ਦੋਸਤ ‘ਰੋਡ ਰੇਜ’ ਦੀ ਸ਼ਿਕਾਇਤ ਦਰਜ ਕਰਵਾਉਣ ਗਏ ਸਨ।

ਪੱਛਮੀ ਬੰਗਾਲ ਵਿਚ ਤਾਇਨਾਤ ਇਕ ਫੌਜੀ ਅਧਿਕਾਰੀ ਅਤੇ ਉਸਦੀ ਦੋਸਤ ’ਤੇ ਭਰਤਪੁਰ ਪੁਲਸ ਸਟੇਸ਼ਨ ਵਿਚ ਡਿਊਟੀ ’ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਕਥਿਤ ਤੌਰ ’ਤੇ ਹਮਲਾ ਕੀਤਾ, ਜਦੋਂ ਉਨ੍ਹਾਂ ਨੇ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ।

ਫੌਜੀ ਅਧਿਕਾਰੀ ਨੂੰ ਕਥਿਤ ਤੌਰ ’ਤੇ ਲਾਕਅੱਪ ’ਚ ਰੱਖਿਆ ਗਿਆ ਅਤੇ ਉਸ ਦੀ ਦੋਸਤ ਨੂੰ ਇਕ ਮਹਿਲਾ ਅਧਿਕਾਰੀ ਵੱਖਰੇ ਕਮਰੇ ’ਚ ਲੈ ਗਈ, ਜਿੱਥੇ ਉਸ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ ਸੀ, ਉਸ ਦੇ ਕੱਪੜੇ ਲੁਹਾਏ ਗਏ ਅਤੇ ਉਸ ਨਾਲ ਛੇੜਛਾੜ ਕੀਤੀ ਗਈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਫੌਜ ਦੇ ਅਧਿਕਾਰੀਆਂ ਦੇ ਦਖਲ ਤੋਂ ਬਾਅਦ ਉਸ ਨੂੰ ਰਿਹਾਅ ਕਰਨ ਤੋਂ ਪਹਿਲਾਂ ਉਸ ਨੂੰ 10 ਘੰਟੇ ਤੋਂ ਵੱਧ ਸਮੇਂ ਲਈ ਹਿਰਾਸਤ ਵਿਚ ਰੱਖਿਆ ਗਿਆ ਸੀ।


author

Rakesh

Content Editor

Related News