ਹੈਵਾਨੀਅਤ; ਪਹਿਲਾਂ ਗੈਂਗਰੇਪ ਫਿਰ ਮਹਿਲਾ ਦੇ ਗੁਪਤ ਅੰਗ ''ਚ ਪਾ ਦਿੱਤੀ ਸ਼ਰਾਬ ਦੀ ਬੋਤਲ
Friday, Jul 12, 2024 - 05:28 PM (IST)
            
            ਭੁਵਨੇਸ਼ਵਰ- ਔਰਤਾਂ ਨਾਲ ਰੇਪ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਆਏ ਦਿਨ ਕਿਸੇ ਨਾ ਕਿਸੇ ਸੂਬੇ ਤੋਂ ਅਜਿਹੀ ਘਟਨਾਵਾਂ ਸਾਹਮਣੇ ਆਉਣਦੀਆਂ ਹਨ। ਓਡੀਸ਼ਾ ਦੇ ਗੰਜਾਮ ਜ਼ਿਲ੍ਹੇ ਵਿਚ ਇਕ ਔਰਤ ਨਾਲ ਗੈਂਗਰੇਪ ਮਗਰੋਂ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਗੈਂਗਰੇਪ ਮਗਰੋਂ ਬਦਮਾਸ਼ਾਂ ਨੇ ਔਰਤ ਦੇ ਗੁਪਤ ਅੰਗ ਵਿਚ ਸ਼ਰਾਬ ਦੀ ਬੋਤਲ ਪਾ ਦਿੱਤੀ। ਔਰਤ ਦੀ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ। ਪੁਲਸ ਨੇ ਇਲਾਜ ਲਈ ਔਰਤ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਹੈ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਮੁਤਾਬਕ ਪਿੰਡ ਦੇ 4 ਲੋਕ ਔਰਤ ਨੂੰ ਪਹਾੜੀ 'ਤੇ ਖਿੱਚ ਕੇ ਲੈ ਗਏ। ਫਿਰ ਉਸ ਨਾਲ ਗੈਂਗਰੇਪ ਅਤੇ ਕੁੱਟਮਾਰ ਕੀਤੀ। ਇੰਨਾ ਹੀ ਨਹੀਂ ਔਰਤ ਦੇ ਗੁਪਤ ਅੰਗ ਵਿਚ ਸ਼ਰਾਬ ਦੀ ਬੋਤਲ ਪਾ ਦਿੱਤੀ। ਔਰਤ ਪਿੰਡ ਦੀ ਝੀਲ ਕੋਲ ਗੰਭੀਰ ਹਾਲਤ ਵਿਚ ਪਈ ਮਿਲੀ। ਸੂਚਨਾ ਮਿਲਣ 'ਤੇ ਮੌਕੇ 'ਤੇ ਪੁਲਸ ਪਹੁੰਚੀ ਅਤੇ ਔਰਤ ਨੂੰ ਹਸਪਤਾਲ ਪਹੁੰਚਾਇਆ ਗਿਆ।
ਪੁਲਿਸ ਜਾਂਚ ਅਨੁਸਾਰ ਗਾਂਜਾ ਵਪਾਰੀਆਂ ਵਿਚਾਲੇ ਹੋਏ ਝਗੜੇ ਕਾਰਨ ਔਰਤ ਨਾਲ ਇਸ ਘਿਨਾਉਣੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਪੋਲਸਰਾ ਨਾਂ ਦੇ ਇਲਾਕੇ ਦੀ ਰਹਿਣ ਵਾਲੀ ਇਹ ਔਰਤ ਕਈ ਸਾਲਾਂ ਤੋਂ ਗਾਂਜੇ ਦੇ ਕਾਰੋਬਾਰ ਨਾਲ ਜੁੜੀ ਹੋਈ ਹੈ। ਕੁਝ ਮਹੀਨੇ ਪਹਿਲਾਂ ਉਸ ਦਾ ਕਾਰੋਬਾਰ ਨੂੰ ਲੈ ਕੇ ਕਿਸੇ ਗਰੁੱਪ ਨਾਲ ਝਗੜਾ ਹੋਇਆ ਸੀ। ਇਸ ਤੋਂ ਬਾਅਦ ਔਰਤ ਨੇ ਕੁਝ ਨੌਜਵਾਨਾਂ ਨੂੰ ਗਾਂਜਾ ਤਸਕਰੀ ਦੇ ਮਾਮਲੇ 'ਚ ਪੁਲਸ ਨੂੰ ਫੜਾ ਦਿੱਤਾ ਸੀ।
ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਨੌਜਵਾਨ ਔਰਤ ਤੋਂ ਬਦਲਾ ਲੈਣ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਨੇ ਧੰਦੇ ਵਿਚ ਬਕਾਇਆ ਵਸੂਲਣ ਲਈ ਔਰਤ ਨੂੰ ਫੋਨ ਕਰ ਕੇ ਬੁਲਾਇਆ। ਔਰਤ ਇਕ ਪੁਰਸ਼ ਸਾਥੀ ਨਾਲ ਬਾਈਕ 'ਤੇ ਆਈ ਸੀ। ਉੱਥੇ ਚਾਰ ਨੌਜਵਾਨਾਂ ਨੇ ਦੋਵਾਂ ਦੀ ਕੁੱਟਮਾਰ ਕੀਤੀ, ਫਿਰ ਪੁਰਸ਼ ਸਾਥੀ ਨੂੰ ਦੌੜਾ ਦਿੱਤਾ ਅਤੇ ਔਰਤ ਨੂੰ ਪਹਾੜੀ 'ਤੇ ਲੈ ਗਏ ਅਤੇ ਉੱਥੇ ਉਸ ਨਾਲ ਅਣਮਨੁੱਖੀ ਵਿਵਹਾਰ ਕੀਤਾ।
