ਪ੍ਰੋਟੋਕਾਲ ਤੋੜ ਕੇ ਉਪ-ਮੁੱਖ ਮੰਤਰੀ ਦੀ ਕਾਰ ’ਚ ਬੈਠੇ ਓਡਿਸ਼ਾ ਦੇ CM
Friday, Jan 03, 2025 - 10:48 PM (IST)
ਭੁਵਨੇਸ਼ਵਰ, (ਭਾਸ਼ਾ)– ਓਡਿਸ਼ਾ ਦੇ ਮੁੱਖ ਮੰਤਰੀ ਮੋਹਨ ਮਾਝੀ ਨੇ ਸ਼ੁੱਕਰਵਾਰ ਨੂੰ ਉਪ-ਮੁੱਖ ਮੰਤਰੀ ਦੀ ਕਾਰ ਵਿਚ ਯਾਤਰਾ ਕੀਤੀ ਜਦ ਕਿ ਉਨ੍ਹਾਂ ਦਾ ਕਾਫਿਲਾ ਪਿੱਛੇ ਚੱਲ ਰਿਹਾ ਸੀ। ਮਾਝੀ ਨੇ ਇਥੇ ਬਾਰਾਮੁੰਡਾ ਗ੍ਰਾਊਂਡ ’ਤੇ ਆਯੋਜਿਤ ਖੇਤੀਬਾੜੀ ਓਡਿਸ਼ਾ ਸੰਮੇਲਨ ਤੋਂ ਪਰਤਦੇ ਸਮੇਂ ਪ੍ਰੋਟੋਕਾਲ ਤੋੜ ਕੇ ਉਪ-ਮੁੱਖ ਮੰਤਰੀ ਦੀ ਕਾਰ ਵਿਚ ਯਾਤਰਾ ਕੀਤੀ। ਟਾਟਾ ਨੈਨੋ ਕਾਰ ਵਿਚ ਯਾਤਰਾ ਕਰਦੇ ਮਾਝੀ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ।
ਕਾਰ ਉਪ-ਮੁੱਖ ਮੰਤਰੀ ਕੇ. ਵੀ. ਸਿੰਘਦੇਵ ਚਲਾ ਰਹੇ ਸਨ, ਜਦ ਕਿ ਮਾਲ ਅਤੇ ਆਫਤ ਮੈਨੇਜਮੈਂਟ ਮੰਤਰੀ ਸੁਰੇਸ਼ ਪੁਜਾਰੀ ਅਤੇ ਮੁੱਖ ਮੰਤਰੀ ਦੇ ਨਿੱਜੀ ਸੁਰੱਖਿਆ ਅਧਿਕਾਰੀ ਪਿਛਲੀ ਸੀਟ ’ਤੇ ਬੈਠੇ ਸਨ। ਸਿੰਘਦੇਵ ਖੁਦ ਕਾਰ ਚਲਾ ਕੇ ਪ੍ਰੋਗਰਾਮ ਵਾਲੀ ਜਗ੍ਹਾ ਤੱਕ ਗਏ ਸਨ।