ਆਟੋ ਰਿਕਸ਼ਾ ਡਰਾਈਵਰ ਦੀ ਈਮਾਨਦਾਰੀ, 1.6 ਲੱਖ ਰੁਪਏ ਦਾ ਸੋਨੇ ਦਾ ਹਾਰ ਮਹਿਲਾ ਨੂੰ ਕੀਤਾ ਵਾਪਸ

Sunday, May 22, 2022 - 12:45 PM (IST)

ਆਟੋ ਰਿਕਸ਼ਾ ਡਰਾਈਵਰ ਦੀ ਈਮਾਨਦਾਰੀ, 1.6 ਲੱਖ ਰੁਪਏ ਦਾ ਸੋਨੇ ਦਾ ਹਾਰ ਮਹਿਲਾ ਨੂੰ ਕੀਤਾ ਵਾਪਸ

ਓਡੀਸ਼ਾ– ਓਡੀਸ਼ਾ ਦੇ ਗੰਜਾਮ ਜ਼ਿਲ੍ਹੇ ’ਚ 35 ਸਾਲਾ ਆਟੋ ਰਿਕਸ਼ਾ ਡਰਾਈਵਰ ਨੇ ਇਕ ਮਹਿਲਾ ਯਾਤਰੀ ਨੂੰ ਕਰੀਬ 1.6 ਲੱਖ ਰੁਪਏ ਦਾ ਉਸ ਦਾ ਸੋਨੇ ਦਾ ਹਾਰ ਵਾਪਸ ਕਰ ਕੇ ਵਾਹ-ਵਾਹੀ ਬਟੋਰੀ ਹੈ। ਦਰਅਸਲ ਮਹਿਲਾ ਕੁਝ ਦਿਨ ਪਹਿਲਾਂ ਗਲਤੀ ਨਾਲ ਆਟੋ ਰਿਕਸ਼ਾ ’ਚ ਇਹ ਹਾਰ ਛੱਡ ਗਈ ਸੀ। ਆਟੋ ਰਿਕਸ਼ਾ ਡਰਾਈਵਰ ਪੰਕਜ ਬਹਿਰਾ ਨੂੰ ਸ਼ੁੱਕਰਵਾਰ ਨੂੰ ਆਪਣੇ ਆਟੋ ਦੀ ਸਫਾਈ ਦੌਰਾਨ ਯਾਤਰੀ ਸੀਟ ਦੇ ਹੇਠਾਂ ਲੱਗਭਗ 30 ਗ੍ਰਾਮ ਵਜ਼ਨੀ ਹਾਰ ਮਿਲਿਆ। ਉਸ ਨੇ ਸ਼ਨੀਵਾਰ ਨੂੰ ਪੁਲਸ ਅਧਿਕਾਰੀਆਂ ਅਤੇ ਸਥਾਨਕ ਆਟੋ ਡਰਾਈਵਰ ਸੰਘ ਦੇ ਕੁਝ ਮੈਂਬਰਾਂ ਦੀ ਮੌਜੂਦਗੀ ’ਚ ਇਸ ਨੂੰ ਨਿਊ ਬੱਸ ਸਟੈਂਡ ਪੁਲਸ ਚੌਕੀ ’ਚ ਮਹਿਲਾ ਨਰਮਦਾ ਨੂੰ ਸੌਂਪ ਦਿੱਤਾ। ਆਟੋ ਰਿਕਸ਼ਾ ਡਰਾਈਵਰ ਬੁੱਧਵਾਰ ਨੂੰ 30 ਸਾਲਾ ਮਹਿਲਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਨਿਊ ਬੱਸ ਸਟੈਂਡ ਤੋਂ ਗੋਪਾਲਪੁਰ ਲੈ ਗਿਆ ਸੀ। 

ਇਹ ਵੀ ਪੜ੍ਹੋ- ਪਿਤਾ ਬਣਿਆ ਹੈਵਾਨ; 10 ਮਹੀਨੇ ਦੇ ਮਾਸੂਮ ਨੂੰ ਖਿੜਕੀ ’ਚੋਂ ਸੜਕ ’ਤੇ ਸੁੱਟਿਆ, ਹੋਈ ਮੌਤ

ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਡਰਾਈਵਰ ਪੰਕਡ ਬਹਿਰਾ ਨੇ ਸੋਨੇ ਦਾ ਹਾਰ ਆਪਣੇ ਪਰਸ ’ਚ ਰੱਖਿਆ ਸੀ ਪਰ ਉਹ ਗਲਤੀ ਨਾਲ ਆਟੋ ਰਿਕਸ਼ਾ ’ਚ ਡਿੱਗ ਗਿਆ ਹੋਵੇਗਾ, ਜਿਸ ਦਾ ਮਹਿਲਾ ਨੂੰ ਪਤਾ ਨਹੀਂ ਲੱਗਾ। ਘਰ ਪਹੁੰਚਣ ਮਗਰੋਂ ਉਸ ਨੂੰ ਪਤਾ ਲੱਗਾ ਕਿ ਹਾਰ ਉਸ ਦੇ ਪਰਸ ’ਚ ਨਹੀਂ ਸੀ। ਉਸ ਨੇ ਤੁਰੰਤ ਆਟੋ ਰਿਕਸ਼ਾ ਡਰਾਈਵਰ ਨੂੰ ਫੋਨ ਕੀਤਾ, ਜਿਸ ਨੂੰ ਉਹ ਪਹਿਲਾਂ ਤੋਂ ਜਾਣਦੀ ਸੀ। ਉਸ ਨੇ ਆਟੋ ’ਚ ਵੇਖਿਆ ਪਰ ਉਸ ਦਿਨ ਹਾਰ ਨਹੀਂ ਮਿਲਿਆ।

ਇਹ ਵੀ ਪੜ੍ਹੋ- 40 ਰੁਪਏ ਲਈ ਦੋਸਤਾਂ ਨੇ ਆਪਣੇ ਹੀ ਦੋਸਤ ਦਾ ਬੇਰਹਿਮੀ ਨਾਲ ਕੀਤਾ ਕਤਲ, ਜੰਗਲ ’ਚ ਸੁੱਟੀ ਲਾਸ਼

ਆਟੋ ਰਿਕਸ਼ਾ ਡਰਾਈਵਰ ਨੇ ਕਿਹਾ ਕਿ ਆਪਣੇ ਆਟੋ ਦੀ ਸਫਾਈ ਦੌਰਾਨ ਹਾਰ ਮਿਲਣ ਮਗਰੋਂ ਮੈਂ ਪੁਲਸ ਅਤੇ ਮਹਿਲਾ ਦੇ ਪਰਿਵਾਰ ਨੂੰ ਸੂਚਿਤ ਕੀਤਾ। ਪੁਲਸ ਚੌਕੀ ਦੇ ਮੁਖੀ ਨਾਰਾਇਣ ਸਵੈਨ ਨੇ ਡਰਾਈਵਰ ਦੀ ਈਮਾਨਦਾਰੀ ਦੀ ਸ਼ਲਾਘਾ ਕੀਤੀ। ਹਾਰ ਵਾਪਸ ਮਿਲਣ ਤੋਂ ਮਹਿਲਾ ਖੁਸ਼ ਹੈ। ਮਹਿਲਾ ਨੇ ਕਿਹਾ ਕਿ ਪਿਛਲੇ ਕੁਝ ਦਿਨ ਤੋਂ ਮੇਰੀ ਰਾਤਾਂ ਦੀ ਨੀਂਦ ਹਰਾਮ ਹੋ ਗਈ ਸੀ। ਹੁਣ ਮੈਂ ਬਹੁਤ ਖ਼ੁਸ਼ ਹਾਂ ਅਤੇ ਆਟੋ ਰਿਕਸ਼ਾ ਦੀ ਸ਼ੁੱਕਰ ਗੁਜ਼ਾਰ ਹਾਂ।

ਇਹ ਵੀ ਪੜ੍ਹੋ: ਕੇਸ ਦੀ ਸਹੀ ਸੁਣਵਾਈ ਨਾ ਕਰਨ ’ਤੇ ਹਾਈ ਕੋਰਟ ਨੇ ਤਹਿਸੀਲਦਾਰ ਨੂੰ ਸੁਣਾਈ ‘ਅਨੋਖੀ ਸਜ਼ਾ’


author

Tanu

Content Editor

Related News