ਓਡੀਸ਼ਾ : ਭਿਆਨਕ ਸੜਕ ਹਾਦਸੇ ''ਚ 9 ਲੋਕਾਂ ਦੀ ਮੌਤ, 13 ਜ਼ਖਮੀ

Monday, Feb 01, 2021 - 11:22 AM (IST)

ਓਡੀਸ਼ਾ : ਭਿਆਨਕ ਸੜਕ ਹਾਦਸੇ ''ਚ 9 ਲੋਕਾਂ ਦੀ ਮੌਤ, 13 ਜ਼ਖਮੀ

ਭੁਵਨੇਸ਼ਵਰ- ਤ੍ਰਿਪੁਰਾ ਦੇ ਕੋਰਾਪੁਟ ਜ਼ਿਲ੍ਹੇ ਦੇ ਕੋਟਪੇਡ ਪੁਲਸ ਥਾਣਾ ਅਧੀਨ ਮੁਰਤਹਾਂਡੀ ਕੋਲ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਇਕ ਵੈਨ ਦੇ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਸੜਕ ਤੋਂ ਫਿਸਲ ਕੇ ਪਲਟ ਗਈ। ਵੈਨ ਪਲਟਣ ਨਾਲ 9 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 13 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। 

PunjabKesariਪੁਲਸ ਸੂਤਰਾਂ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਕੋਰਾਪੁਟ ਜ਼ਿਲ੍ਹੇ ਦੇ ਕੋਟਪਾਡ ਪੁਲਸ ਥਾਣੇ ਦੇ ਮੁਰਤਹਾਂਡੀ ਕੋਲ ਰਾਸ਼ਟਰੀ ਰਾਜਮਾਰਗ 326 'ਤੇ ਇਕ ਯਾਤਰੀ ਵੈਨ ਦੇ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਸੜਕ ਤੋਂ ਫਿਸਲ ਕੇ ਪਲਟਣ ਨਾਲ 9 ਲੋਕਾਂ ਦੀ ਮੌਤ ਹੋ ਗਈ। ਪੁਲਸ ਨਾਲ ਮਿਲ ਕੇ ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ ਕੋਟਪੇਡ ਹਸਪਤਾਲ ਲੈ ਗਏ। ਜ਼ਖਮੀਆਂ ਨੂੰ ਸ਼ੁਰੂਆਤੀ ਇਲਾਜ ਤੋਂ ਬਾਅਦ ਜਗਦਲਪੁਰ 'ਚ ਇਕ ਹਸਪਤਾਲ 'ਚ ਦਾਖ਼ਲ ਕੀਤਾ ਗਿਆ। ਤਾਜ਼ਾ ਰਿਪੋਰਟ ਅਨੁਸਾਰ ਜ਼ਖਮੀਆਂ ਦੀ ਹਾਲਤ ਸਥਿਰ ਦੱਸੀ ਗਈ ਹੈ।


author

DIsha

Content Editor

Related News