ਨਾ ਸੜਕ, ਨਾ ਕੋਈ ਸਹੂਲਤ, ਗਰਭਵਤੀ ਔਰਤ ਨੇ 12 ਕਿਲੋਮੀਟਰ ਇੰਝ ਤੈਅ ਕੀਤਾ ਸਫਰ

Thursday, Aug 22, 2019 - 02:01 PM (IST)

ਨਾ ਸੜਕ, ਨਾ ਕੋਈ ਸਹੂਲਤ, ਗਰਭਵਤੀ ਔਰਤ ਨੇ 12 ਕਿਲੋਮੀਟਰ ਇੰਝ ਤੈਅ ਕੀਤਾ ਸਫਰ

ਕਾਲਾਹਾਂਡੀ— ਉੱਤਰ ਭਾਰਤ ਦੇ ਜ਼ਿਆਦਾਤਰ ਸੂਬਿਆਂ 'ਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਲੋਕਾਂ ਨੂੰ ਆਪਣੇ ਘਰ-ਬਾਰ ਛੱਡ ਕੇ ਸੁਰੱਖਿਅਤ ਥਾਂਵਾਂ 'ਤੇ ਜਾਣਾ ਪੈ ਰਿਹਾ ਹੈ। ਪੰਜਾਬ ਸਮੇਤ ਮਹਾਰਾਸ਼ਟਰ, ਕਰਨਾਟਕ, ਕੇਰਲ 'ਚ ਹੜ੍ਹ ਕਾਰਨ ਲੋਕਾਂ ਨੂੰ ਵੱਡੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਉੱਥੇ ਹੀ ਓਡੀਸ਼ਾ 'ਚ ਇਕ ਅਜਿਹੀ ਹੀ ਤਸਵੀਰ ਸਾਹਮਣੇ ਆਈ ਹੈ, ਜੋ ਕਿ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਣ ਲਈ ਕਾਫੀ ਹੈ। ਓਡੀਸ਼ਾ 'ਚ ਇਕ ਗਰਭਵਤੀ ਔਰਤ ਨੂੰ ਐਂਬੂਲੈਂਸ ਤਕ ਪਹੁੰਚਾਉਣ ਲਈ ਸਥਾਨਕ ਲੋਕ ਕਾਨੀਗੁਮਾ ਪਿੰਡ ਤੋਂ ਜੋਲਿੰਗਧੋਰਾ ਨਦੀ ਨੂੰ ਪਾਰ ਕਰ ਕੇ ਘੱਟੋਂ-ਘੱਟ 12 ਕਿਲੋਮੀਟਰ ਤਕ ਪੈਦਲ ਚਲੇ, ਕਿਉਂਕਿ ਉੱਥੇ ਕੋਈ ਸਹੀ ਰੋਡ ਨਹੀਂ ਬਣਿਆ ਹੋਇਆ। ਗਰਭਵਤੀ ਔਰਤ ਨੂੰ ਇਕ ਮੰਜੀ 'ਤੇ ਲਿਟਾ ਕੇ ਲੋਕ ਮੋਢਿਆਂ 'ਤੇ ਚੁੱਕ ਕੇ ਐਂਬੂਲੈਂਸ ਤਕ ਲੈ ਕੇ ਗਏ। ਇਹ ਸਮਾਂ ਪਿੰਡ ਵਾਸੀਆਂ ਲਈ ਬੇਹੱਦ ਮੁਸ਼ਕਲ ਭਰਿਆ ਸੀ।

PunjabKesari

ਇੱਥੇ ਦੱਸ ਦੇਈਏ ਕਿ ਇਹ ਘਟਨਾ 21 ਅਗਸਤ ਦੀ ਹੈ, ਜਿੱਥੇ 23 ਸਾਲਾ ਔਰਤ ਨੂੰ ਜਣੇਪੇ ਦੀਆਂ ਦਰਦਾਂ ਦੌਰਾਨ ਡਾਕਟਰੀ ਸਹੂਲਤ ਦੀ ਲੋੜ ਸੀ। ਇਸ ਤੋਂ ਤੁਰੰਤ ਬਾਅਦ ਇਕ ਮਾਨਤਾ ਪ੍ਰਾਪਤ ਸਮਾਜਿਕ ਸਿਹਤ ਕੇਂਦਰ (ਆਸ਼ਾ ਵਰਕਰ) ਨੇ ਐਂਬੂਲੈਂਸ ਭੇਜਣ ਲਈ ਸਥਾਨਕ ਸਿਹਤ ਕੇਂਦਰ ਨੂੰ ਸੂਚਿਤ ਕੀਤਾ ਪਰ ਬਦਕਿਸਮਤੀ ਨਾਲ ਰੋਡ ਠੀਕ ਨਾ ਹੋਣ ਕਾਰਨ ਐਂਬੂਲੈਂਸ ਨਹੀਂ ਪੁੱਜ ਸਕੀ, ਜਿਸ ਕਾਰਨ ਔਰਤ ਨੂੰ ਨੇਹਲਾ ਪਿੰਡ ਤੋਂ ਮੰਜੀ 'ਤੇ ਲਿਟਾ ਕੇ ਨਦੀ ਨੂੰ ਪਾਰ ਕਰਦੇ ਹੋਏ 12 ਕਿਲੋਮੀਟਰ ਜਾਣਾ ਪਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਚੋਣਾਂ ਦੇ ਸਮੇਂ ਹੀ ਸਿਆਸੀ ਨੇਤਾ ਪੁਲ ਬਣਾਉਣ ਦਾ ਵਾਅਦਾ ਕਰਦੇ ਹਨ ਪਰ ਇਹ ਖੋਖਲੇ ਵਾਅਦੇ ਰਹਿ ਜਾਂਦੇ ਹਨ ਅਤੇ ਲੋਕਾਂ ਨੂੰ ਉਂਝ ਹੀ ਪਰੇਸ਼ਾਨੀਆਂ ਨਾਲ ਦੋ-ਚਾਰ ਹੋਣਾ ਪੈਂਦਾ ਹੈ।


author

Tanu

Content Editor

Related News