ਹਰਿਆਣਾ ’ਚ ਲਾਗੂ ਹੋ ਸਕਦੈ ਓਡ-ਈਵਨ ਫਾਰਮੂਲਾ, CM ਖੱਟੜ ਨੇ ਪ੍ਰਦੂਸ਼ਣ ਘੱਟ ਕਰਨ ਲਈ ਬਣਾਈ ਕਮੇਟੀ

Thursday, Nov 18, 2021 - 11:24 AM (IST)

ਹਰਿਆਣਾ ’ਚ ਲਾਗੂ ਹੋ ਸਕਦੈ ਓਡ-ਈਵਨ ਫਾਰਮੂਲਾ, CM ਖੱਟੜ ਨੇ ਪ੍ਰਦੂਸ਼ਣ ਘੱਟ ਕਰਨ ਲਈ ਬਣਾਈ ਕਮੇਟੀ

ਗੁਰੂਗ੍ਰਾਮ— ਰਾਜਧਾਨੀ ਦਿੱਲੀ ਦੇ ਨਾਲ-ਨਾਲ ਹਰਿਆਣਾ ’ਚ ਪ੍ਰਦੂਸ਼ਣ ਵੱਧਦਾ ਜਾ ਰਿਹਾ ਹੈ। ਵੱਧਦੇ ਪ੍ਰਦੂਸ਼ਣ ਦੇ ਚੱਲਦੇ ਹੁਣ ਹਰਿਆਣਾ ’ਚ ਵੀ ਗੱਡੀਆਂ ਲਈ ਓਡ-ਈਵਨ ਫਾਰਮੂਲਾ ਲਾਗੂ ਹੋ ਸਕਦਾ ਹੈ। ਬੁੱਧਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਸਰਕਾਰ ਇਸ ਬਾਰੇ ਵਿਚਾਰ ਕਰ ਰਹੀ ਹੈ। ਇਸ ਤੋਂ ਇਲਾਵਾ ਪ੍ਰਦੂਸ਼ਣ ਘੱਟ ਕਰਨ ਦੇ ਬਦਲ ਤਲਾਸ਼ਣ ਲਈ ਇੰਜੀਨੀਅਰਾਂ, ਗੁਰੂਗ੍ਰਾਮ ਨਗਰ ਨਿਗਮ ਕਮਿਸ਼ਨਰ, ਡੀ. ਸੀ. ਦੀ ਇਕ ਕਮੇਟੀ ਬਣਾਈ ਗਈ ਹੈ।

ਇਹ ਵੀ ਪੜ੍ਹੋ : ਦਿੱਲੀ ’ਚ ‘ਬੇਕਾਬੂ’ ਹਵਾ ਪ੍ਰਦੂਸ਼ਣ, ਸਕੂਲ-ਕਾਲਜ ਅਗਲੇ ਹੁਕਮਾਂ ਤੱਕ ਰਹਿਣਗੇ ਬੰਦ

 


ਮੁੱਖ ਮੰਤਰੀ ਨੇ ਕਿਹਾ ਕਿ ਪ੍ਰਦੂਸ਼ਣ ਸਿਹਤ ਲਈ ਹਾਨੀਕਾਰਕ ਹੈ। ਇਸ ਸਮੱਸਿਆ ਨੂੰ ਅਸੀਂ ਕਈ ਸਾਲਾਂ ਤੋਂ ਝੱਲ ਰਹੇ ਹਾਂ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਨੂੰ ਠੀਕ ਕਰਨ ਲਈ ਕੁਝ ਬੂਟੇ ਵੀ ਲਾਏ ਹਨ। ਫਿਰ ਵੀ ਸੁਪਰੀਮ ਕੋਰਟ ਨੇ ਜੋ ਨਿਰਦੇਸ਼ ਦਿੱਤੇ ਸਨ ਜਿਵੇਂ ਕਿ ਸਕੂਲ-ਕਾਲਜ ਅਤੇ ਉਦਯੋਗ ਕੁਝ ਦਿਨ ਲਈ ਬੰਦ ਕਰ ਦਿੱਤੇ ਗਏ ਹਨ। ਥਰਮਲ ਪਲਾਂਟ ਵੀ ਬੰਦ ਕਰ ਦਿੱਤੇ ਗਏ ਹਨ। ਅਸੀਂ ਵਿਚਾਰ ਕਰ ਰਹੇ ਹਾਂ ਕਿ ਓਡ-ਈਵਨ ਫਾਰਮੂਲਾ ਲਾਗੂ ਕੀਤਾ ਜਾਵੇ। ਫਿਲਹਾਲ ਅਜੇ ਇਕ ਕਮੇਟੀ ਬਣਾਈ ਹੈ, ਜੋ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੰਮ ਕਰ ਰਹੀ ਹੈ। ਨਿਸ਼ਚਿਤ ਰੂਪ ਨਾਲ ਪ੍ਰਦੂਸ਼ਣ ਖ਼ਤਮ ਹੋਵੇ, ਇਹ ਲੜਾਈ ਸਾਨੂੰ ਲੜਨੀ ਹੈ।

ਇਹ ਵੀ ਪੜ੍ਹੋ : ਸੰਗਤ ਦੀਆਂ ਅਰਦਾਸਾਂ ਹੋਈਆਂ ਕਬੂਲ, ਕਰਤਾਰਪੁਰ ਸਾਹਿਬ ਦੀ ਯਾਤਰਾ ’ਤੇ ਜਾਣ ਲਈ ਅੱਜ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ

ਦੱਸਣਯੋਗ ਹੈ ਕਿ ਪ੍ਰਦੂਸ਼ਣ ਨੂੰ ਵੇਖਦੇ ਹੋਏ ਹਰਿਆਣਾ ਦੇ ਚਾਰ ਜ਼ਿਲ੍ਹਿਆਂ- ਗੁਰੂਗ੍ਰਾਮ, ਫਰੀਦਾਬਾਦ, ਝੱਜਰ ਅਤੇ ਸੋਨੀਪਤ ਵਿਚ ਅਗਲੇ ਹੁਕਮਾਂ ਤੱਕ ਸਕੂਲ ਬੰਦ ਰਹਿਣਗੇ। ਪਹਿਲਾਂ ਤਾਂ ਸਰਕਾਰ ਨੇ 17 ਨਵੰਬਰ ਤੱਕ ਸਕੂਲ ਬੰਦ ਕਰਨ ਦੀ ਗੱਲ ਆਖੀ ਸੀ ਪਰ ਹਾਲਾਤ ਨੂੰ ਵੇਖਦੇ ਹੋਏ ਇਸ ਨੂੰ 1 ਦਸੰਬਰ ਤੱਕ ਵਧਾ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ :  ਦਿੱਲੀ-NCR ’ਚ ਪ੍ਰਦੂਸ਼ਣ : ਕੇਂਦਰ ਨੇ ਕਿਹਾ-  ਵਰਕ ਫਰਾਮ ਹੋਮ ਮੁਮਕਿਨ ਨਹੀਂ

ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

Tanu

Content Editor

Related News