ਇਕ ਹਫ਼ਤੇ 'ਚ ਤੀਜਾ ਸ਼ਰਮਨਾਕ ਕਾਰਾ: ਹੁਣ Go-First ਦੀ ਫਲਾਈਟ 'ਚ ਅਟੈਂਡੈਂਟ ਨਾਲ ਹੋਈ ਅਸ਼ਲੀਲਤਾ

01/07/2023 7:40:16 PM

ਨੈਸ਼ਨਲ ਡੈਸਕ: ਦਿੱਲੀ-ਗੋਆ ਰੂਟ 'ਤੇ ਇਕ ਫਲਾਈਟ 'ਚ ਇਕ ਹੋਰ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਤੋਂ ਗੋਆ ਜਾ ਰਹੀ Go-First ਫਲਾਈਟ 'ਚ ਇਕ ਵਿਦੇਸ਼ੀ ਸੈਲਾਨੀ ਨੇ ਫਲਾਈਟ ਅਟੈਂਡੈਂਟ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਉਸ ਨੂੰ ਕੋਲ ਬੈਠਣ ਲਈ ਕਿਹਾ। ਏਵੀਏਸ਼ਨ ਰੈਗੂਲੇਟਰ (ਏ.ਆਰ.) ਨੇ ਇਹ ਜਾਣਕਾਰੀ ਦਿੱਤੀ। ਪਿਛਲੇ 1 ਹਫਤੇ 'ਚ ਇਹ ਤੀਜਾ ਮਾਮਲਾ ਹੈ। 

ਇਹ ਖ਼ਬਰ ਵੀ ਪੜ੍ਹੋ - ਫਲਾਈਟ 'ਚ ਬਦਸਲੂਕੀ ਦੀਆਂ ਘਟਨਾਵਾਂ 'ਤੇ DGCA ਸਖ਼ਤ, Airlines ਨੂੰ ਦਿੱਤੀ ਚਿਤਾਵਨੀ

ਵਿਦੇਸ਼ੀ ਯਾਤਰੀ ਨੂੰ ਗੋਆ ਦੇ ਨਵੇਂ ਮੋਪਾ ਹਵਾਈ ਅੱਡੇ 'ਤੇ ਹਵਾਈ ਅੱਡਾ ਸੁਰੱਖਿਆ ਏਜੰਸੀ ਸੀ.ਆਈ.ਐੱਸ.ਐੱਫ. ਦੇ ਹਵਾਲੇ ਕਰ ਦਿੱਤਾ ਗਿਆ। ਇਸ ਮਾਮਲੇ ਦੀ ਸੂਚਨਾ ਡੀ.ਜੀ.ਸੀ.ਏ. ਨੂੰ ਵੀ ਦਿੱਤੀ ਗਈ ਸੀ। ਮਾਮਲਾ ਮੋਪਾ ਏਅਰਪੋਰਟ ਦੇ ਉਦਘਾਟਨ ਵਾਲੇ ਦਿਨ ਦਾ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਦਿੱਲੀ-ਨਿਊਯਾਰਕ ਅਤੇ ਦਿੱਲੀ-ਪੈਰਿਸ ਰੂਟ 'ਤੇ ਵੀ ਬਦਸਲੂਕੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ - ਫਲਾਈਟ 'ਚ ਔਰਤ 'ਤੇ ਪਿਸ਼ਾਬ ਕਰਨ ਵਾਲੇ ਸ਼ੰਕਰ ਮਿਸ਼ਰਾ ਦੀ ਗਈ ਨੌਕਰੀ, ਘਰ ਪਹੁੰਚੀ ਪੁਲਸ

ਦੱਸ ਦਈਏ ਕਿ ਦਿੱਲੀ-ਪੈਰਿਸ ਰੂਟ 'ਤੇ ਏਅਰ ਇੰਡੀਆ ਦੀ ਫਲਾਈਟ 'ਚ ਇਕ ਨੌਜਵਾਨ ਨੇ ਨਸ਼ੇ ਦੀ ਹਾਲਤ 'ਚ ਇਕ ਮਹਿਲਾ ਯਾਤਰੀ 'ਤੇ ਪਿਸ਼ਾਬ ਕਰ ਦਿੱਤਾ ਸੀ। 6 ਦਸੰਬਰ ਨੂੰ ਏਅਰ ਇੰਡੀਆ ਦੀ ਉਡਾਣ ਨੰਬਰ 142 ਵਿਚ ਇਹ ਘਟਨਾ ਵਾਪਰੀ ਅਤੇ ਜਹਾਜ਼ ਦੇ ਪਾਇਲਟ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈ.ਜੀ.ਆਈ.) ਹਵਾਈ ਅੱਡੇ 'ਤੇ ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਸੀ.) ਨੂੰ ਮਾਮਲੇ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਯਾਤਰੀ ਨੂੰ ਹਿਰਾਸਤ ਵਿਚ ਲਿਆ ਗਿਆ। ਜਹਾਜ਼ ਸਵੇਰੇ ਕਰੀਬ 9.40 ਵਜੇ ਲੈਂਡ ਹੋਇਆ। ਹਵਾਈ ਅੱਡੇ ਦੇ ਸੁਰੱਖਿਆ ਅਧਿਕਾਰੀਆਂ ਨੂੰ ਦੱਸਿਆ ਗਿਆ ਸੀ ਕਿ ਪੁਰਸ਼ ਯਾਤਰੀ ਨਸ਼ੇ ਦੀ ਹਾਲਤ ਵਿਚ ਸੀ, ਚਾਲਕ ਦਲ ਦੇ ਨਿਰਦੇਸ਼ਾਂ ਦੀ ਉਲੰਘਣਾ ਕਰ ਰਿਹਾ ਸੀ ਅਤੇ ਉਸ ਨੇ ਜਹਾਜ਼ ਵਿਚ ਇਕ ਮਹਿਲਾ ਯਾਤਰੀ ਦੇ ਕੰਬਲ 'ਤੇ ਪਿਸ਼ਾਬ ਕਰ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News