ਸ਼ਰਮਨਾਕ: ਬਾਥਰੂਮ 'ਚ ਨਹਾਉਂਦੀਆਂ ਵਿਦਿਆਰਥਣਾਂ ਦੀ ਬਣਾਈ ਅਸ਼ਲੀਲ ਵੀਡੀਓ, ਦੋਸ਼ੀ ਗ੍ਰਿਫ਼ਤਾਰ

Friday, Sep 30, 2022 - 03:01 AM (IST)

ਸ਼ਰਮਨਾਕ: ਬਾਥਰੂਮ 'ਚ ਨਹਾਉਂਦੀਆਂ ਵਿਦਿਆਰਥਣਾਂ ਦੀ ਬਣਾਈ ਅਸ਼ਲੀਲ ਵੀਡੀਓ, ਦੋਸ਼ੀ ਗ੍ਰਿਫ਼ਤਾਰ

ਕਾਨਪੁਰ : ਚੰਡੀਗੜ੍ਹ ਯੂਨੀਵਰਸਿਟੀ ਦੇ ਗਰਲਜ਼ ਹੋਸਟਲ 'ਚ ਵਿਦਿਆਰਥਣਾਂ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦਾ ਮਾਮਲਾ ਅਜੇ ਸੁਲਝਿਆ ਨਹੀਂ ਹੈ। ਇਸੇ ਦੌਰਾਨ ਕਾਨਪੁਰ (ਯੂ.ਪੀ.) ਸਥਿਤ ਰਾਵਤਪੁਰ ਦੇ ਤੁਲਸੀ ਨਗਰ ਸਥਿਤ ਗਰਲਜ਼ ਹੋਸਟਲ 'ਚ ਵਿਦਿਆਰਥਣਾਂ ਨੇ ਦੋਸ਼ ਲਗਾਇਆ ਹੈ ਕਿ ਬਾਥਰੂਮ 'ਚ ਨਹਾਉਂਦੇ ਸਮੇਂ ਵਿਦਿਆਰਥਣਾਂ ਦੀ ਅਸ਼ਲੀਲ ਵੀਡੀਓ ਬਣਾਈ ਗਈ ਹੈ। ਵਿਦਿਆਰਥਣਾਂ ਦਾ ਦੋਸ਼ ਹੈ ਕਿ ਵਾਰਡਨ ਨੇ ਅਸ਼ਲੀਲ ਵੀਡੀਓ ਬਣਾਈ ਹੈ, ਜਿਸ ਨੂੰ ਲੈ ਕੇ ਹੰਗਾਮਾ ਹੋ ਗਿਆ।

ਇਹ ਵੀ ਪੜ੍ਹੋ : ਸਰਕਾਰ ਦੀ ਵੱਡੀ ਕਾਰਵਾਈ, 67 ਪੋਰਨ ਵੈੱਬਸਾਈਟਾਂ ਨੂੰ ਬੈਨ ਕਰਨ ਦਾ ਦਿੱਤਾ ਹੁਕਮ

ਵਿਦਿਆਰਥਣਾਂ ਦੇ ਹੰਗਾਮੇ ਤੋਂ ਬਾਅਦ ਹਰਕਤ 'ਚ ਆਈ ਪੁਲਸ ਨੇ ਵਾਰਡਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਸ ਨੇ ਦੱਸਿਆ ਕਿ ਮੋਬਾਈਲ ਦੀ ਜਾਂਚ ਲਈ ਸਾਈਬਰ ਮਾਹਿਰਾਂ ਦੀ ਮਦਦ ਲਈ ਜਾ ਰਹੀ ਹੈ। ਵਿਦਿਆਰਥਣਾਂ ਦਾ ਦੋਸ਼ ਹੈ ਕਿ ਬਾਥਰੂਮ ਦਾ ਦਰਵਾਜ਼ਾ ਖ਼ਰਾਬ ਹੈ, ਜਿਸ ਕਾਰਨ ਮੁਲਜ਼ਮ ਨੇ ਮੋਬਾਈਲ ਤੋਂ ਅਸ਼ਲੀਲ ਵੀਡੀਓ ਬਣਾ ਲਈ। ਵਿਦਿਆਰਥਣਾਂ ਨੇ ਦੋਸ਼ੀ ਵਾਰਡਨ ਨੂੰ ਰੰਗੇ ਹੱਥੀਂ ਫੜ ਲਿਆ। ਫਿਰ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੂੰ ਮਿਲੀ Z ਪਲੱਸ ਸਕਿਓਰਿਟੀ, 58 ਕਮਾਂਡੋ ਸੁਰੱਖਿਆ 'ਚ ਰਹਿਣਗੇ ਹਰ ਸਮੇਂ ਤਾਇਨਾਤ

ਜਾਣਕਾਰੀ ਅਨੁਸਾਰ ਮਨੋਜ ਪਾਂਡੇ ਨਾਂ ਦੇ ਵਿਅਕਤੀ ਨੇ ਪੁਲਸ ਮੁਲਾਜ਼ਮ ਦਾ ਮਕਾਨ ਕਿਰਾਏ ’ਤੇ ਲਿਆ ਹੋਇਆ ਸੀ ਤੇ ਉਥੋਂ ਸਾਈਂ ਨਾਂ 'ਤੇ ਗਰਲਜ਼ ਹੋਸਟਲ ਚਲਾਉਂਦਾ ਸੀ। ਹੋਸਟਲ ਵਿੱਚ ਲਗਭਗ 60 ਵਿਦਿਆਰਥਣਾਂ ਰਹਿੰਦੀਆਂ ਹਨ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਕੋਚਿੰਗ ਲੈ ਰਹੀਆਂ ਹਨ। ਵੀਰਵਾਰ ਨੂੰ ਜਦੋਂ ਵਿਦਿਆਰਥਣਾਂ ਨੇ ਹੋਸਟਲ ਤੋਂ ਬਾਹਰ ਆ ਕੇ ਹੰਗਾਮਾ ਸ਼ੁਰੂ ਕਰ ਦਿੱਤਾ ਤਾਂ ਭੀੜ ਇਕੱਠੀ ਹੋ ਗਈ। ਸੂਚਨਾ 'ਤੇ ਥਾਣਾ ਰਾਵਤਪੁਰ ਦੀ ਪੁਲਸ ਵੀ ਪਹੁੰਚ ਗਈ। ਇਸ ਮਾਮਲੇ 'ਚ ਰਾਵਤਪੁਰ ਥਾਣਾ ਇੰਚਾਰਜ ਸੰਜੇ ਸ਼ੁਕਲਾ ਨੇ ਦੱਸਿਆ ਕਿ ਵਿਦਿਆਰਥਣਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਹੋਸਟਲ ਕਰਮਚਾਰੀ ਰਿਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸਾਈਬਰ ਮਾਹਿਰਾਂ ਵੱਲੋਂ ਮੋਬਾਈਲ ਦੀ ਜਾਂਚ ਕਰਵਾ ਕੇ ਮੁਲਜ਼ਮ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਸਮੁੰਦਰੀ ਰਸਤੇ ਨਸ਼ਾ ਤਸਕਰੀ ਰੋਕਣ ਲਈ ਪੰਜਾਬ ਆਉਣ ਵਾਲੇ ਕੰਟੇਨਰਾਂ 'ਤੇ ਪੁਲਸ ਰੱਖੇਗੀ ਪੈਨੀ ਨਜ਼ਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News