MP, ਰਾਜਸਥਾਨ ਤੇ ਛੱਤੀਸਗੜ੍ਹ ਦੇ ਨਵੇਂ CM ਅੱਜ ਚੁੱਕਣਗੇ ਸਹੁੰ

Monday, Dec 17, 2018 - 10:14 AM (IST)

MP, ਰਾਜਸਥਾਨ ਤੇ ਛੱਤੀਸਗੜ੍ਹ ਦੇ ਨਵੇਂ CM ਅੱਜ ਚੁੱਕਣਗੇ ਸਹੁੰ

ਨਵੀਂ ਦਿੱਲੀ, (ਏਜੰਸੀ)— ਕਾਂਗਰਸ ਪਾਰਟੀ ਲਈ ਅੱਜ ਦਾ ਦਿਨ ਬਹੁਤ ਮਹੱਤਵਪੂਰਣ ਹੈ ਕਿਉਂਕਿ ਇਸ ਦਿਨ 3 ਸੂਬਿਆਂ 'ਚ ਉਨ੍ਹਾਂ ਦੀ ਸਰਕਾਰ ਬਣ ਰਹੀ ਹੈ। ਰਾਜਸਥਾਨ 'ਚ ਅਸ਼ੋਕ ਗਹਿਲੋਤ, ਮੱਧ ਪ੍ਰਦੇਸ਼ 'ਚ ਕਮਲਨਾਥ ਅਤੇ ਛੱਤੀਸਗੜ੍ਹ 'ਚ ਭੁਪੇਸ਼ ਬਾਘੇਲ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਕਮਲਨਾਥ ਮੱਧ ਪ੍ਰਦੇਸ਼ ਦੇ 18ਵੇਂ ਮੁੱਖ ਮੰਤਰੀ ਹੋਣਗੇ। ਤਿੰਨਾਂ ਸੂਬਿਆਂ 'ਚ ਹੋਣ ਵਾਲੇ ਸਹੁੰ ਚੁੱਕ ਸਮਾਗਮ 'ਚ ਕਾਂਗਰਸ ਨੇਤਾਵਾਂ ਸਮੇਤ ਹੋਰ ਦਲਾਂ ਦੇ ਮੁੱਖ ਨੇਤਾ ਅਤੇ ਕਈ ਹੋਰ ਸੂਬਿਆਂ ਦੇ ਮੁੱਖ ਮੰਤਰੀ ਵੀ ਸ਼ਾਮਲ ਹੋਣਗੇ।
ਰਾਜਸਥਾਨ ਦੀ ਰਾਜਧਾਨੀ ਜੈਪੁਰ ਅਤੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਹੋਣ ਵਾਲੇ ਸਹੁੰ ਚੁੱਕ ਸਮਾਗਮ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਯੂ. ਪੀ. ਏ. ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਲੋਕ ਸਭਾ 'ਚ  ਵਿਰੋਧੀ ਦਲ ਦੇ ਨੇਤਾ ਮਲਿਕ ਅਰਜੁਨ ਖੜਗੇ ਸ਼ਾਮਲ ਹੋਣਗੇ। ਇਸ ਦੌਰਾਨ ਵਿਰੋਧੀ ਦਲ ਮਿਲ ਕੇ ਸ਼ਕਤੀ ਪ੍ਰਦਰਸ਼ਨ ਵੀ ਦਿਖਾਉਣ ਦੀ ਕੋਸ਼ਿਸ ਕਰਨਗੇ।

ਕਾਂਗਰਸ ਦੇ ਸਮਾਗਮ 'ਚ ਇਹ ਨੇਤਾ ਹੋ ਸਕਦੇ ਹਨ ਸ਼ਾਮਲ
ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵਗੌੜਾ, ਜਦ ਯੂ ਦੇ ਸ਼ਰਧ ਯਾਦਵ, ਨੈਸ਼ਨਲ ਕਾਨਫਰੈਂਸ ਦੇ ਫਾਰੁਖ ਅਬਦੁੱਲਾ, ਟੀ. ਡੀ. ਪੀ. ਦੇ ਚੰਦਰ ਬਾਬੂ ਨਾਇਡੂ , ਸੀ. ਪੀ. ਆਈ. ਸੀ. ਪੀ. ਐੱਮ. ਡੀ. ਐੱਮ. ਕੇ ਦੇ ਸਟਾਲਿਨ, ਆਮ ਆਦਮੀ ਪਾਰਟੀ ਸਮੇਤ ਵਿਰੋਧੀ ਦਲ ਦੇ ਨੇਤਾ ਜੈਪੁਰ ਅਤੇ ਭੋਪਾਲ ਪੁੱਜ ਸਕਦੇ ਹਨ। ਰਾਇਪੁਰ ਕੌਣ ਪੁੱਜੇਗਾ, ਅਜੇ ਇਸ ਬਾਰੇ ਜਾਣਕਾਰੀ ਸਪੱਸ਼ਟ ਨਹੀਂ ਹੈ।

ਮਾਇਆ-ਅਖਿਲੇਸ਼ ਨੇ ਬਣਾਈ ਦੂਰੀ

PunjabKesari
ਬਸਪਾ ਸੁਪਰੀਮੋ ਮਾਇਵਤੀ ਅਤੇ ਸਪਾ ਮੁਖੀ ਅਖਿਲੇਸ਼ ਯਾਦਵ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਭੋਪਾਲ 'ਚ ਕਮਲਨਾਥ ਦੇ ਸਹੁੰ ਚੁੱਕ ਸਮਾਗਮ 'ਚ ਨਹੀਂ ਜਾਣਗੇ। 
 

ਵਿਰੋਧੀ ਇਕਜੁੱਟਤਾ ਦਾ ਪ੍ਰਦਰਸ਼ਨ—

PunjabKesari
ਕਾਂਗਰਸ ਦੀ ਕੋਸ਼ਿਸ਼ ਸਹੁੰ ਚੁੱਕ ਸਮਾਗਮ 'ਚ ਵਿਰੋਧੀ ਇਕਜੁੱਟਤਾ ਦਿਖਾਉਣ ਦੀ ਹੈ । ਇਸ ਲਈ ਭੋਪਾਲ 'ਚ ਖਾਸ ਪ੍ਰੋਗਰਾਮ ਦੀਆਂ ਤਿਆਰੀਆਂ ਹੋ ਗਈਆਂ ਹਨ। ਇਹ ਇਕ ਤਰ੍ਹਾਂ ਦਾ 'ਮੇਗਾ ਸ਼ੋਅ' ਹੋਵੇਗਾ। ਦੱਸ ਦਈਏ ਕਿ ਮੱਧ ਪ੍ਰਦੇਸ਼ 'ਚ 15 ਸਾਲਾਂ ਬਾਅਦ ਕਾਂਗਰਸ ਨੂੰ ਜਿੱਤ ਮਿਲੀ ਹੈ। ਇੱਥੇ ਹੋਣ ਵਾਲੇ ਸਮਾਗਮ ਦੌਰਾਨ ਮਹਾ ਗਠਜੋੜ ਦੀ ਝਲਕ ਦੇਖਣ ਨੂੰ ਮਿਲੇਗੀ। ਇਸ ਲਈ ਰਾਹੁਲ ਗਾਂਧੀ , ਤੇਜਸਵੀ ਯਾਦਵ ਸਮੇਤ ਕਈ ਵੱਡੇ ਨੇਤਾ ਮੌਜੂਦ ਰਹਿਣਗੇ। ਭੋਪਾਲ ਦੇ ਜੰਬੂਰੀ ਮੈਦਾਨ 'ਚ ਕਮਲਨਾਥ ਮੱਧ ਪ੍ਰਦੇਸ਼ ਦੇ 18ਵੇਂ ਮੁੱਖ ਮੰਤਰੀ ਦੇ ਰੂਪ 'ਚ ਸਹੁੰ ਚੁੱਕਣਗੇ।


Related News