ਮਹਾਰਾਸ਼ਟਰ ਦੇ ਸਰਕਾਰੀ ਦਫ਼ਤਰਾਂ ’ਚ ਪੌਸ਼ਟਿਕ ਭੋਜਨ ਲਾਜ਼ਮੀ

Thursday, Sep 03, 2026 - 02:08 AM (IST)

ਮਹਾਰਾਸ਼ਟਰ ਦੇ ਸਰਕਾਰੀ ਦਫ਼ਤਰਾਂ ’ਚ ਪੌਸ਼ਟਿਕ ਭੋਜਨ ਲਾਜ਼ਮੀ

ਮੁੰਬਈ - ਮਹਾਰਾਸ਼ਟਰ ਜਨਤਕ ਸਿਹਤ ਵਿਭਾਗ ਵੱਲੋਂ ਬੁੱਧਵਾਰ ਨੂੰ ਜਾਰੀ ਇਕ ਹੁਕਮ ਅਨੁਸਾਰ ਸਾਰੀਆਂ ਸਰਕਾਰੀ ਕੰਟੀਨਾਂ ਅਤੇ ਅਧਿਕਾਰਤ ਬੈਠਕਾਂ ਜਾਂ ਪ੍ਰੋਗਰਾਮਾਂ ’ਚ ਸ਼੍ਰੀ ਅੰਨ (ਮਿਲਟਸ) ਦੀ ਖਿੱਚੜੀ, ਪੁੰਗਰੇ ਅਨਾਜ ਦੀ ਸਬਜ਼ੀ ਤੇ ਸੋਲਕੜ੍ਹੀ ਵਰਗੇ ਪੌਸ਼ਟਿਕ ਖੁਰਾਕੀ ਪਦਾਰਥ ਤੇ ਪੀਣ ਵਾਲਾ ਪਦਾਰਥ ਮੁਹੱਈਆ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।

ਸਰਕਾਰੀ ਆਦੇਸ਼ ਵਿਚ ਕਿਹਾ ਗਿਆ ਹੈ ਕਿ ਬਹੁਤ ਜ਼ਿਆਦਾ ਪ੍ਰੋਸੈਸਡ ਭੋਜਨ ਤੇ ਪਕਵਾਨ ਜਿਨ੍ਹਾਂ ਵਿਚ ਖੰਡ, ਲੂਣ ਤੇ ਗੈਰ-ਸਿਹਤਮੰਦ ਚਰਬੀ ਦੀ ਮਾਤਰਾ ਵੱਧ ਹੋਵੇ, ’ਚ ਹੌਲੀ-ਹੌਲੀ ਕਮੀ ਕਰਨ ਦੀ ਵੀ ਮੰਗ ਕੀਤੀ ਗਈ ਹੈ। ਇਹ ‘ਪੌਸ਼ਟਿਕ ਮੀਨੂ’ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ-ਨੈਸ਼ਨਲ ਇੰਸਟੀਚਿਊਟ ਆਫ਼ ਨਿਊਟ੍ਰੀਸ਼ਨ ਅਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤਿਆਰ ਕੀਤਾ ਜਾਵੇਗਾ, ਜਿਸ ਵਿਚ ਲੂਣ, ਖੰਡ ਤੇ ਤੇਲ ਦੀ ਮਾਤਰਾ ਘੱਟ ਹੋਣ ਵਾਲੇ ਭੋਜਨ ’ਤੇ ਜ਼ੋਰ ਦਿੱਤਾ ਜਾਵੇਗਾ।

ਛੋਟੇ ਇਕੱਠਾਂ ਤੇ ਸਨੈਕਸ ਲਈ ਮੌਸਮੀ ਫਲ, ਭੁੰਨੇ ਜਾਂ ਉਬਲੇ ਹੋਏ ਛੋਲੇ ਤੇ ਮੂੰਗਫਲੀ, ਪੁੰਗਰਿਆ ਅਨਾਜ, ਸਬਜ਼ੀਆਂ ਵਾਲਾ ਪੋਹਾ, ਇਡਲੀ-ਸਾਂਬਰ, ਸਬਜ਼ੀਆਂ ਵਾਲਾ ਉਪਮਾ, ਸ਼੍ਰੀ ਅੰਨ ਦੀ ਖਿੱਚੜੀ, ਉਬਲੇ ਹੋਏ ਆਂਡੇ, ਸੁੱਕੇ ਮੇਵੇ ਅਤੇ ਬੀਜ ਸ਼ਾਮਲ ਕਰਨ ਦਾ ਸੁਝਾਅ ਦਿੱਤਾ ਗਿਆ ਹੈ।


author

Inder Prajapati

Content Editor

Related News